ਵੇਅਰਹਾਊਸ ਦੀ ਇੰਸਪੈਕਟਰ 'ਤੇ ਬਾਰਦਾਨਾ ਦੇਣ ਬਦਲੇ ਰਿਸ਼ਵਤ ਮੰਗਣ 'ਤੇ ਲੱਗੇ ਗੰਭੀਰ ਦੋਸ਼, ਇੰਸਪੈਕਟਰ ਨੇ ਦੋਸ਼ ਨਕਾਰੇ <br/>
ਅਜੀਤ ਡੈਸਕ
05-05-2026
ਇੰਸਪੈਕਟਰ ਨੇ ਦੋਸ਼ ਨਕਾਰੇ-ਇਸ ਦੌਰਾਨ ਹੀ ਐੱਸ.ਡੀ.ਐੱਮ. ਦਫਤਰ ਵਿਖੇ ਪੁੱਜੀ ਵੇਅਰਹਾਊਸ ਦੀ ਸੈਕਟਰੀ ਮੈਡਮ ਹਰਜੀਤ ਕੌਰ ਨੇ ਆਪਣਾ ਪੱਖ ਪੇਸ਼ ਕਰਦਿਆਂ ਉਕਤ ਆੜ੍ਹਤੀਆਂ ਵਲੋਂ ਲਾਏ ਗਏ ਦੋਸ਼ਾਂ ਨੂੰ ਬਿਲਕੁਲ ਝੂਠਾ ਅਤੇ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਅੱਜ ਉਨ੍ਹਾਂ ਦੇ ਹੱਕ ਵਿਚ ਵੀ ਬਹੁਤ ਸਾਰੇ ਆੜ੍ਹਤੀ ਇੱਥੇ ਆਏ ਹਨ, ਜੋ ਇਹ ਦੱਸਣਗੇ ਕਿ ਉਨ੍ਹਾਂ ਨੇ ਬਾਰਦਾਨਾ ਦੇਣ ਬਦਲੇ ਕਿਸੇ ਕੋਲੋਂ ਕੋਈ ਰਿਸ਼ਵਤ ਨਹੀਂ ਮੰਗੀ |
ਕੀ ਕਹਿਣਾ ਹੈ ਐੱਸ. ਡੀ. ਐੱਮ. ਦਾ-ਇਸ ਦੌਰਾਨ ਹੀ ਸਬ ਡਵੀਜਨਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਜਸ਼ਨਜੀਤ ਸਿੰਘ ਨੇ ਕਿਹਾ ਉਨ੍ਹਾਂ ਨੂੰ ਅੱਜ ਹੀ ਡੀ.ਸੀ. ਆਫਿਸ, ਅੰਮਿ੍ਤਸਰ ਤੋਂ ਮਾਰਕ ਹੋ ਕੇ ਕੰਪਲੈਂਟ ਆਈ ਹੈ, ਜਿਸ ਵਿਚ ਮੈਂ ਦੋਵਾਂ ਧਿਰਾਂ ਨੂੰ ਇੱਥੇ ਸੱਦਿਆ ਹੈ ਅਤੇ ਇਨਕੁਆਰੀ ਅਜੇ ਪਹਿਲੇ ਪੜਾਅ 'ਤੇ ਹੈ, ਇਸ ਲਈ ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਪੂਰੀ ਤਰ੍ਹਾਂ ਨਿਰਪੱਖਤਾ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ |