07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਦਾਣਾ ਮੰਡੀ ਟਾਹਲੀ ਸਾਹਿਬ ਵਿਖੇ ਕਣਕ ਦੀ ਚੁਕਾਈ ਨਾ ਹੋਣ ਕਰਕੇ ਆੜ੍ਹਤੀਆਂ ਤੇ ਮਜ਼ਦੂਰਾਂ ਨੇ ਕੀਤੀ ਨਾਅਰੇਬਾਜ਼ੀ <br/>

Ad Position 21
No active advertisement
ਅਜੀਤ ਡੈਸਕ 05-05-2026
ਟਾਹਲੀ ਸਾਹਿਬ, 4 ਮਈ (ਵਿਨੋਦ ਭੀਲੋਵਾਲ)-ਮੌਜੂਦਾ ਸਰਕਾਰ ਦਾਅਵੇ ਕਰਦੀ ਨਹੀਂ ਥੱਕ ਰਹੀ ਹੈ, ਤੇ ਪੰਜਾਬ ਦੀਆਂ ਮੰਡੀਆ 'ਚੋਂ ਕਣਕ ਦੀ ਚੁਕਾਈ ਨਹੀਂ ਹੋ ਰਹੀ, ਜਿਸ ਨਾਲ ਸਰਕਾਰੀ ਖ਼ਰੀਦ ਦੇ ਹਾਲਾਤ ਲਗਾਤਾਰ ਵਿਗੜ ਰਹੇ ਹਨ ਉੱਥੇ ਹੀ ਅੱਧ-ਅਧੂਰੇ ਪ੍ਰਬੰਧਾਂ ਨੇ ਸਰਕਾਰ ਦੀਆਂ ਤਿਆਰੀਆਂ ਨੂੰ ਵੀ ਸੁਆਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ ਹੈ, ਜਿਸ ਦਾ ਖਮਿਆਜਾ ਕਿਸਾਨ, ਆੜ੍ਹਤੀ ਅਤੇ ਮਜ਼ਦੂਰ ਵਰਗ ਦੇ ਲੋਕਾਂ ਨੂੰ ਪ੍ਰੇਸ਼ਾਨ ਹੋ ਕੇ ਭੁਗਤਣਾ ਪੈ ਰਿਹਾ ਹੈ, ਕਿਉਂਕਿ ਮੰਡੀਆਂ 'ਚ ਤਪਦੀ ਧੁੱਪ 'ਚ ਖੁੱਲ੍ਹੇ ਅਸਮਾਨ ਹੇਠ ਕਣਕ ਦੀਆਂ ਬੋਰੀਆਂ ਰੁਲ ਰਹੀਆਂ ਹਨ ਅਤੇ ਪ੍ਰਸ਼ਾਸਨ ਤੇ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ | ਅੰਮਿ੍ਤਸਰ ਜ਼ਿਲ੍ਹੇ ਦੀ ਪ੍ਰਮੁੱਖ ਮੰਨੀ ਜਾਂਦੀ ਦਾਣਾ ਮੰਡੀ ਟਾਹਲੀ ਸਾਹਿਬ ਤੋਂ ਕਣਕ ਦੀ ਚੁਕਾਈ ਨਾਮਾਤਰ ਹੋਣ ਕਰਕੇ ਆੜ੍ਹਤੀਏ ਬੁਰੇ ਫਸੇ ਹੋਏ ਹਨ | ਇਸ ਸੰਬੰਧੀ ਗੱਲਬਾਤ ਕਰਦਿਆਂ ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਦੇ ਸੀਨੀਅਰ ਮੀਤ ਪ੍ਰਧਾਨ ਲਾਭ ਸਿੰਘ ਬੱਗਾ ਨੇ ਕਿਹਾ ਕਿ ਸਰਕਾਰੀ ਹਦਾਇਤਾਂ ਅਤੇ ਨਿਯਮਾਂ ਦੇ ਵਿਰੁੱਧ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਅਧਿਕਾਰੀਆਂ ਵਲੋਂ ਟਾਲ-ਮਟੋਲ ਕੀਤਾ ਜਾ ਰਿਹਾ ਹੈ ਕਿਉਂਕਿ ਕਿਸਾਨ ਟ੍ਰੇਡਿੰਗ ਕੰਪਨੀ ਮੰਡੀ ਟਾਹਲੀ ਸਾਹਿਬ ਤੋਂ ਪਨਸਪ ਸਰਕਾਰੀ ਖਰੀਦ ਏਜੰਸੀ ਵਲੋਂ ਖਰੀਦ ਸ਼ੁਰੂ ਕੀਤੀ ਸੀ, ਪਰ ਮੁੜਕੇ ਕਣਕ ਦੀ ਖਰੀਦ ਨਹੀਂ ਕੀਤੀ ਗਈ ਹੈ, ਪਰ ਪਨਸਪ ਸਰਕਾਰੀ ਖਰੀਦ ਏਜੰਸੀ ਅਤੇ ਸੰਬੰਧਿਤ ਟਰਾਂਸਪੋਰਟਰ ਵਲੋਂ ਮੇਰੀ ਮੰਡੀ ਵਿਚੋਂ ਕੋਈ ਵੀ ਤੋੜਾ ਲਿਫਟਿੰਗ ਨਹੀਂ ਕੀਤਾ ਗਿਆ ਹੈ | ਜਦੋਂਕਿ ਮੁੱਖ ਮੰਤਰੀ ਭਗਵੰਤ ਮਾਨ,ਖੇਤੀਬਾੜੀ ਮੰਤਰੀ, ਡਾਇਰੈਕਟਰ ਪਨਸਪ ਚੰਡੀਗੜ੍ਹ, ਡਿਪਟੀ ਕਮਿਸ਼ਨਰ, ਅੰਮਿ੍ਤਸਰ, ਡੀ.ਐੱਫ.ਐੱਸ.ਓ., ਅੰਮਿ੍ਤਸਰ, ਜ਼ਿਲ੍ਹਾ ਮੈਨੇਜਰ ਪਨਸਪ ਅੰਮਿ੍ਤਸਰ ਦੇ ਦੋ ਵਾਰ ਧਿਆਨ ਵਿਚ ਲਿਆ ਚੁੱਕੇ ਹਾ ਪਰ ਇਸ ਦੇ ਬਾਵਜੂਦ ਵੀ ਸਰਕਾਰੀ ਨਿਯਮਾਂ ਅਤੇ ਹਦਾਇਤਾਂ ਮੁਤਾਬਕ ਖਰੀਦ ਦੇ 24 ਘੰਟੇ ਵਿਚ ਕਣਕ ਦੀ ਲਿਫਟਿੰਗ ਕੀਤੀ ਜਾਣੀ ਬਣਦੀ ਹੈ, ਜੋ ਕਿ ਵਿਭਾਗ ਅਤੇ ਟਰਾਂਸਪੋਰਟਰ ਵਲੋਂ ਨਹੀਂ ਕੀਤੀ ਜਾ ਰਹੀ | ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਟ੍ਰੇਡਿੰਗ ਕੰਪਨੀ ਮੰਡੀ ਟਾਹਲੀ ਸਾਹਿਬ ਦੀ ਲਿਫਟਿੰਗ ਸਮੇਂ ਸਿਰ ਨਹੀਂ ਹੁੰਦੀ ਤਾਂ ਬਾਰਦਾਨਾ ਕਣਕ ਅਤੇ ਸੋਰਟੇਜ਼ ਦੀ ਜਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਚੁਕਾਈ ਦਾ ਕੰਮ ਜਲਦ ਸ਼ੁਰੂ ਨਾ ਕਰਵਾਇਆ ਗਿਆ ਤਾਂ ਸੜਕਾਂ ਜਾਮ ਕੀਤੀਆਂ ਜਾਣਗੀਆਂ | ਇਸ ਸੰਬੰਧੀ ਜਦੋਂ ਇੰਸਪੈਕਟਰ ਮਨਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਕਣਕ ਦੀ ਲਿਫਟਿੰਗ ਕੀਤੀ ਜਾ ਰਹੀ ਹੇੈ ਜਦੋਂ ਉਨ•ਾਂ ਨੂੰ ਪੁੱਛਿਆ ਕਿ ਕਿਸਾਨ ਟ੍ਰੇਡਿੰਗ ਕੰਪਨੀ ਮੰਡੀ ਦੀ ਲਿਫਟਿੰਗ ਕਿਉਂ ਨਹੀਂ ਕਰਵਾਈ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅੱਜ ਹੀ ਲਿਫਟਿੰਗ ਸ਼ੁਰੂ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਵਿਖੇ ਵਿਦਿਆਰਥੀਆਂ ਲਈ ਕਰੀਅਰ ਕੌਂਸਲਿੰਗ ਸੈਸ਼ਨ ਕਰਵਾਇਆ <br/> ਅਗਲੀ ਖ਼ਬਰ ਵੇਅਰਹਾਊਸ ਦੀ ਇੰਸਪੈਕਟਰ 'ਤੇ ਬਾਰਦਾਨਾ ਦੇਣ ਬਦਲੇ ਰਿਸ਼ਵਤ ਮੰਗਣ 'ਤੇ ਲੱਗੇ ਗੰਭੀਰ ਦੋਸ਼, ਇੰਸਪੈਕਟਰ ਨੇ ਦੋਸ਼ ਨਕਾਰੇ...
Ad Position 24