ਅੰਮਿ੍ਤਸਰ, 4 ਮਈ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਪਬਲਿਕ ਸਕੂਲ ਲਾਰੰਸ ਰੋਡ ਅੰਮਿ੍ਤਸਰ ਨੇ ਸਕੂਲ ਆਡੀਟੋਰੀਅਮ 'ਚ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰੀਅਰ ਕਾਉਂਸਲਿੰਗ ਸੈਸ਼ਨ ਦਾ ਸਫ਼ਲਤਾਪੂਰਵਕ ਕਰਵਾਇਆ ਗਿਆ | ਬੁਲਾਰੇ ਸੁਮਿਤ ਵਾਸਨ ਇਕ ਅੰਤਰਰਾਸ਼ਟਰੀ ਪ੍ਰਮਾਣਿਤ ਕਰੀਅਰ ਕਾਉਂਸਲਿੰਗ ਸਹਾਇਕ ਨਿਰਦੇਸ਼ਕ ਯੂ. ਪੀ. ਈ. ਐੱਸ. ਦੇਹਰਾਦੂਨ ਅਤੇ ਪਰਲ ਅਕੈਡਮੀ ਨੇ ਵਿਦਿਆਰਕੀਆਂ ਨੂੰ ਬਾਰ੍ਹਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੀਤੇ ਜਾ ਸਕਣ ਵਾਲੇ ਵੱਖ-ਵੱਖ ਕੋਰਸਾਂ ਬਾਰੇ ਜਾਣੰੂ ਕਰਵਾਇਆ | ਇਸ ਸੈਸ਼ਨ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਅਕਾਦਮਿਕ ਅਤੇ ਕਰੀਅਰ ਮਾਰਗਾਂ ਬਾਰੇ ਸੋਚ ਸਮਝ ਕੇ ਫ਼ੈਸਲੇ ਲੈਣ 'ਚ ਮਾਰਗਦਰਸ਼ਨ ਕਰਨਾ ਸੀ | ਤਜ਼ਰਬੇਕਾਰ ਕਰੀਅਰ ਕਾਉਂਸਲਰ ਨੇ ਬਾਰ੍ਹਵੀਂ ਜਮਾਤ ਤੋਂ ਬਾਅਦ ਉਪਲਬੱਧ ਵੱਖ-ਵੱਖ ਕਰੀਅਰ ਵਿਲਕਪਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ | ਉਨ੍ਹਾਂ ਨੇ ਅੱਜ ਦੇ ਸਮੇਂ ਅਨੁਸਾਰ ਉਭੱਰ ਰਹੇ ਕਰੀਅਰ ਖੇਤਰਾਂ ਦਾਖਲਾ ਪ੍ਰੀਖਿਆਵਾਂ ਅਤੇ ਕਰੀਅਰ ਵਿਕਲਪਾਂ ਨਾਲ ਆਪਣੀਆਂ ਰੂਚੀਆਂ ਅਤੇ ਯੋਗਤਾਵਾਂ ਨੂੰ ਇਕਸਾਰ ਕਰਨ ਦੀ ਮਹੱਤਤਾ ਬਾਰੇ ਚਰਚਾ ਕੀਤੀ | ਵਿਦਿਆਰਥੀਆਂ ਨੇ ਇੰਟਰਐਕਟਿਵ ਸੈਸ਼ਨ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਭਾਰਤ ਅਤੇ ਵਿਦੇਸ਼ਾਂ 'ਚ ਉੱਚੇਰੀ ਸਿੱਖਿਆ ਪੇਸ਼ੇਵਰ ਕੋਰਸਾਂ ਤੇ ਕਰੀਅਰ ਦੇ ਮੌਕਿਆਂ ਬਾਰੇ ਆਪਣੇ ਸ਼ੰਕਾਵਾਂ ਨੂੰ ਦੂਰ ਕੀਤਾ | ਸਕੂਲ ਦੇ ਪ੍ਰਬੰਧਕ ਸ੍ਰੀਮਤੀ ਸਵੀਨ ਪੁਰੀ ਨੇ ਸਕੂਲ ਦੁਆਰਾ ਕੀਤੀ ਗਈ ਪਹਿਲਕਦਮੀ ਦੀ ਭਰਪੂਰ ਢੰਗ ਨਾਲ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਭਵਿੱਖ ਦੇ ਯਤਨਾਂ ਲਈ ਦਿਲੋਂ ਅਸ਼ੀਰਵਾਦ ਤੇ ਸ਼ੁੱੱਭਕਾਮਨਾਵਾਂ ਦਿੱਤੀਆਂ | ਸਕੂਲ ਦੇ ਪਿ੍ੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਬਾਰੇ ਸੋਚ ਸਮਝ ਦੇ ਫ਼ੈਸਲਾ ਲੈਣ ਲਈ ਉਤਸ਼ਾਹਿਤ ਕੀਤਾ | ਅਜਿਹੇ ਸੈਸ਼ਨ ਨੌਜਵਾਨ ਸਿੱਖਿਆਰਥੀਆਂ ਦੇ ਕਰੀਅਰ ਨੂੰ ਆਕਾਰ ਦੇਣ ਅਤੇ ਉਨ੍ਹਾਂ ਨੂੰ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ |