ਨਵਾਂ ਪਿੰਡ, 4 ਮਈ (ਜਸਪਾਲ ਸਿੰਘ)-ਸਾਬਕਾ ਕਾਂਗਰਸ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ ਦਿਹਾਤੀ ਸੁੱਖਵਿੰਦਰ ਸਿੰਘ ਡੈਨੀ ਬੰਡਾਲਾ ਦੇ ਹੱਕ 'ਚ ਰਾਜ ਰਾਏਪੁਰ ਜ਼ਿਲ੍ਹਾ ਸਕੱਤਰ ਕਾਂਗਰਸ ਅੰਮਿ੍ਤਸਰ ਦਿਹਾਤੀ ਦੀ ਅਗਵਾਈ ਹੇਠ ਕਾਂਗਰਸ ਆਗੂਆਂ ਤੇ ਵਰਕਰਾਂ ਦੀ ਮੀਟਿੰਗ, ਜਿਸ 'ਚ ਡੈਨੀ ਬੰਡਾਲਾ ਦੇ ਨਿੱਜੀ ਸਹਾਇਕ ਡਾ. ਲਖਵਿੰਦਰ ਸਿੰਘ ਬੰਡਾਲਾ ਸ਼ਾਮਿਲ ਹੋਏ | ਇਸ ਮੌਕੇ ਰਾਜ ਰਾਏਪੁਰ ਨੇ ਹਲਕੇ ਅੰਦਰ ਪਾਰਟੀ ਦੀ ਮਜ਼ਬੂਤੀ ਤੇ ਡੈਨੀ ਬੰਡਾਲਾ ਦੇ ਹੱਕ 'ਚ ਕੀਤੇ ਜਾ ਰਹੇ ਪ੍ਰਚਾਰ ਤੇ ਇਸ ਦੌਰਾਨ ਹਲਕਾ ਜੰਡਿਆਲਾ ਵਾਸੀਆਂ ਵਲੋਂ ਮਿਲ ਰਹੇ ਭਾਰੀ ਸਮਰਥਨ ਬਾਰੇ ਡਾ. ਬੰਡਾਲਾ ਨੂੰ ਦੱਸਦਿਆਂ ਉਨ੍ਹਾਂ ਨੂੰ ਇਹ ਭਰੋਸਾ ਦਿਵਾਇਆ ਕਿ 2027 ਦੀਆਂ ਪੰਜਾਬ ਵਿਧਾਨ ਸਭਾ 'ਚ ਡੈਨੀ ਬੰਡਾਲਾ ਵੱਡੇ ਫ਼ਰਕ ਨਾਲ ਜਿੱਤਣਗੇ | ਇਸ ਮੌਕੇ ਗੁਰਨਾਮ ਸਿੰਘ ਗਾਮੂ, ਬਾਬਾ ਲਖਵਿੰਦਰ ਸਿੰਘ, ਕਵਲਜੀਤ ਸਿੰਘ, ਗੁਰਦੀਪ ਸਿੰਘ, ਬਾਬਾ ਕੇਵਲ ਸਿੰਘ, ਬਾਬਾ ਕਸ਼ਮੀਰ ਸਿੰਘ, ਜੱਸੀ, ਜਤਿੰਦਰ ਸਿੰਘ, ਇੰਦਰਪਾਲ ਸਿੰਘ, ਗੋਪੀ, ਬੰਟੀ (ਸਾਰੇ ਰਾਏਪੁਰ), ਜਗਦੀਪ ਸਿੰਘ ਜੱਗੂ ਅੰਮਿ੍ਤਸਰ, ਅਸ਼ੋਕ ਖੱਤਰੀ ਤੇ ਮੰਗਲ ਸਿੰਘ ਆਦਿ ਹਾਜ਼ਰ ਸਨ |