20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਇੰਟਰਨੈਸ਼ਨਲ ਫ਼ਤਹਿ ਅਕੈਡਮੀ ਨੇ ਅਥਲੈਟਿਕਸ ਮੀਟ 'ਚ ਤਗਮੇ ਜਿੱਤੇ <br/>

Ad Position 21
No active advertisement
ਅਥਲੈਟਿਕਸ ਮੀਟ ਵਿਚ ਤਗਮੇ ਜਿੱਤਣ ਵਾਲੀਆਂ ਇੰਟਰਨੈਸ਼ਨਲ ਫ਼ਤਹਿ ਅਕੈਡਮੀ ਜੰਡਿਆਲਾ ਗੁਰੂ ਦੀਆਂ ਵਿਦਿਆਰਥਣਾਂ | ਤਸਵੀਰ : ਪ੍ਰਮਿੰਦਰ ਸਿੰਘ ਜੋਸਨ <br/> 07-05-2026
ਜੰਡਿਆਲਾ ਗੁਰੂ, 6 ਮਈ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)-ਇੰਟਰਨੈਸ਼ਨਲ ਫ਼ਤਿਹ ਅਕੈਡਮੀ ਜੰਡਿਆਲਾ ਗੁਰੂ ਦੀਆਂ ਪ੍ਰਤਿਭਾਸ਼ਾਲੀ ਵਿਦਿਆਰਥਣਾਂ ਨੇ ਆਈ. ਸੀ. ਐੱਸ. ਈ. ਜ਼ੋਨ ਪੱਧਰੀ ਅਥਲੈਟਿਕਸ ਮੀਟ ਵਿਚ ਕਈ ਮਹੱਤਵਪੂਰਨ ਤਗਮੇ ਆਪਣੇ ਨਾਮ ਕਰਕੇ ਸੰਸਥਾ ਦੀ ਖੇਡ ਪਰੰਪਰਾ ਨੂੰ ਹੋਰ ਮਜ਼ਬੂਤੀ ਬਖ਼ਸ਼ੀ | ਜਾਣਕਾਰੀ ਅਨੁਸਾਰ ਅੰਡਰ-19 ਗਰਲਜ ਵਰਗ ਵਿਚ ਮਨਸੀਰਤ ਕੌਰ ਨੇ ਹਾਈ ਜੰਪ ਵਿਚ ਸੋਨੇ ਦਾ ਤਗਮਾ ਜਿੱਤ ਕੇ ਸਭ ਤੋਂ ਉੱਚੀ ਉਪਲਬਧੀ ਹਾਸਲ ਕੀਤੀ | ਇਸਦੇ ਨਾਲ ਹੀ ਉਸਨੇ 800 ਮੀਟਰ ਦੌੜ ਵਿਚ ਕਾਂਸੀ ਦਾ ਤਗਮਾ ਵੀ ਜਿੱਤਿਆ | ਬੀਰ ਜੋਤ ਕੌਰ ਨੇ3 ਕਿਲੋਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਹਾਸਲ ਕਰਕੇ ਆਪਣੀ ਸਹਿਨਸ਼ੀਲਤਾ ਅਤੇ ਖੇਡ ਕਾਬਲੀਅਤ ਦਾ ਪ੍ਰਮਾਣ ਦਿੱਤਾ | ਅਮਾਨਤ ਕੌਰ ਨੇ ਟਿ੍ਪਲ ਜੰਪ ਵਿਚ ਕਾਂਸੀ ਦਾ ਤਗਮਾ ਜਿੱਤਿਆ, ਜਦੋਂਕਿ ਗੁਰ ਸਿਰਤ ਕੌਰ ਨੇ 400 ਮੀਟਰ ਹਰਡਲਜ਼ ਵਿੱਚ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ | ਅੰਡਰ-14 ਗਰਲਜ਼ ਵਰਗ ਵਿਚ ਮੰਨਤਦੀਪ ਕੌਰ ਨੇ ਬੇਹੱਦ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦਿਆਂ ਹਾਈ ਜੰਪ ਵਿਚ ਚਾਂਦੀ ਦਾ ਤਗਮਾ, 400 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਆਪਣੇ ਹੁਨਰ ਦਾ ਲੋਹਾ ਮਨਵਾਇਆ | ਚੇਅਰਮੈਨ ਜਗਬੀਰ ਸਿੰਘ ਨੇ ਸਾਰੀਆਂ ਜੇਤੂ ਵਿਦਿਆਰਥਣਾਂ, ਕੋਚਾਂ ਤੇ ਮਾਰਗ ਦਰਸ਼ਕਾਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਨ੍ਹਾਂ ਸਫਲਤਾਵਾਂ ਨੇ ਸੰਸਥਾ ਦੀ ਖੇਡ ਖੇਤਰ ਵਿਚ ਪਛਾਣ ਨੂੰ ਹੋਰ ਮਜ਼ਬੂਤ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਨਾਗ ਕਲਾਂ ਵਿਖੇ ਕਿਸਾਨ ਸਿਖਲਾਈ ਕੈਂਪ ਕੱਲ੍ਹ ਅਗਲੀ ਖ਼ਬਰ ਅਹਿਮਦਗੜ੍ਹ ਸ਼ਹਿਰ ਦੇ ਕੂੜੇ ਦੀ ਸਮੱਸਿਆ ਹੜਤਾਲ ਕਾਰਨ ਹੋਰ ਵੀ ਭਿਆਨਕ ਬਣੀ <br/>
Ad Position 24