24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸਾਬਕਾ ਵਿਧਾਇਕ ਭਲਾਈਪੁਰ ਨੇ ਹਲਕੇ ਦੇ ਵਰਕਰਾਂ ਸਮੇਤ ਪ੍ਰਤਾਪ ਸਿੰਘ ਬਾਜਵਾ ਨਾਲ ਕੀਤੀ ਅਹਿਮ ਮੁਲਾਕਾਤ

Ad Position 21
No active advertisement
ਅਜੀਤ ਡੈਸਕ 11-05-2026

ਬਾਬਾ ਬਕਾਲਾ ਸਾਹਿਬ, 10 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ ਕਾਂਗਰਸ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਵੱਡੀ ਗਿਣਤੀ ਵਿਚ ਹਲਕੇ ਆਗੂਆਂ/ਵਰਕਰਾਂ ਨਾਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਇਕ ਅਹਿਮ ਮੁਲਾਕਾਤ ਕੀਤੀ | ਉਨ੍ਹਾਂ ਇਸ ਮੌਕੇ ਜਿੱਥੇ ਹਲਕੇ ਸੰਬੰਧੀ ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਵਿਚਾਰ ਚਰਚਾਵਾਂ ਕੀਤੀਆਂ, ਉਥੇ ਬਾਜਵਾ ਨੂੰ ਦੱਸਿਆ ਕਿ ਹਲਕੇ 'ਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ਸਥਿਤੀ ਵਿਚ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕੇ ਤੋਂ ਕਾਂਗਰਸ ਦਾ ਉਮੀਦਵਾਰ ਪੂਰੀ ਸ਼ਾਹੀ ਠਾਠ ਨਾਲ ਜਿੱਤ ਪ੍ਰਾਪਤ ਕਰੇਗਾ | ਪ੍ਰਤਾਪ ਸਿੰਘ ਬਾਜਵਾ ਨੇ ਸੰਤੋਖ ਸਿੰਘ ਭਲਾਈਪੁਰ ਦੀ ਪਿੱਠ ਥਾਪੜੀ ਅਤੇ ਹੋਰ ਵੀ ਉਤਸ਼ਾਹ ਨਾਲ ਕੰਮ ਕਰਦੇ ਰਹਿਣ ਲਈ ਕਿਹਾ | ਮੁਲਾਕਾਤ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਲਾਈਪੁਰ ਨੇ ਕਿਹਾ ਕਿ ਬਾਜਵਾ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਗੱਲਬਾਤ ਹੋਈ ਹੈ ਅਤੇ ਵਿਧਾਨ ਸਭਾ ਵਿਚ ਬਾਜਵਾ ਵਲੋਂ ਬਤੌਰ ਵਿਰੋਧੀ ਧਿਰ ਦੇ ਨੇਤਾ ਨਿਭਾਈ ਜਾ ਰਹੀ ਭੂਮਿਕਾ ਦੀ ਕਾਂਗਰਸ ਪਾਰਟੀ ਦੇ ਵਰਕਰਾਂ ਵਿਚ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਲੋਕ ਹੁਣ 2027 ਦੀਆਂ ਚੋਣਾਂ ਵਿਚ ਵੀ ਕਾਂਗਰਸ ਨੂੰ ਸੱਤਾ ਸੌਂਪਣ ਦੇ ਰੌਂਅ ਵਿਚ ਹਨ | ਇਸ ਮੌਕੇ ਭਲਾਈਪੁਰ ਨਾਲ ਚੇਅਰਮੈਨ ਬਲਕਾਰ ਸਿੰਘ ਬੱਲ, ਦਲਜੀਤ ਸਿੰਘ ਭੱਪੀ ਸੰਮਤੀ ਮੈਂਬਰ, ਸਰਪੰਚ ਇਕਬਾਲ ਸਿੰਘ ਬੱਲ ਸੱਤੋਵਾਲ, ਠੇਕੇਦਾਰ ਮਲਕੀਅਤ ਸਿੰਘ ਬੇਦਾਦਪੁਰ, ਪ੍ਰਧਾਨ ਰੌਬਿਨ ਮਾਨ, ਹਰਿੰਦਰ ਸਿੰਘ ਮੱਲ੍ਹਾ, ਜੈਵਿੰਦਰ ਸਿੰਘ ਭੁੱਲਰ ਪ੍ਰਧਾਨ ਸ਼ਹਿਰੀ, ਹਰਪਾਲ ਸਿੰਘ ਜਲਾਲਾਬਾਦ, ਸਰਪੰਚ ਪ੍ਰਭ ਥੋਥੀਆਂ, ਸਰਪੰਚ ਗੁਰਦਿਆਲ ਸਿੰਘ ਕੰਗ, ਅਰਸ਼ ਬੱਲ ਬਲਾਕ ਪ੍ਰਧਾਨ, ਸਰਪੰਚ ਪ੍ਰਦੀਪ ਸਿੰਘ ਭਲਾਈਪੁਰ, ਬਲਾਕ ਪ੍ਰਧਾਨ ਦਲੇਰ ਸਿੰਘ ਸਰਲੀ, ਗੁਰਬਿੰਦਰ ਸਿੰਘ ਸਾਹਬੀ ਟਪਿਆਲਾ, ਚੇਅਰਮੈਨ ਨਿਰਵੈਰ ਸਿੰਘ ਸਾਹਬੀ, ਸਰਪੰਚ ਹਰਜਿੰਦਰ ਸਿੰਘ ਜਸਪਾਲ ਆੜ੍ਹਤੀ, ਗੁਰਬਿੰਦਰ ਸਿੰਘ ਸਾਹਬੀ ਕੋਟ ਮਹਿਤਾਬ, ਪ੍ਰਧਾਨ ਪਰਮਪ੍ਰੀਤ ਸਿੰਘ ਸਾਹਬੀ ਛੱਜਲਵੱਡੀ, ਗੁਰਮੇਜ ਸਿੰਘ ਚੀਮਾਂ, ਸਰਪੰਚ ਨਿਰਮਲ ਸਿੰਘ ਪੱਡਾ, ਗੁਰਦੀਪ ਸਿੰਘ ਐਮ.ਸੀ., ਸਰਪੰਚ ਹੈਪੀ ਟੌਂਗ, ਪਿ੍ੰਸ ਬਿਆਸ ਸੰਮਤੀ ਮੈਂਬਰ, ਕੌਂਸਲਰ ਰਾਜਿੰਦਰ ਬਿੱਟਾ, ਪਵਿੱਤਰਜੀਤ ਸਿੰਘ,, ਸੋਨੁੰ ਗੁਲਾਲੀਪੁਰ, ਅਮਨਜੀਤ ਸਿੰਘ ਖੋਜਕੀਪੁਰ (ਸਾਰੇ ਸੰਮਤੂ ਮੈਂਬਰ) ਸਰਪੰਚ ਇੰਦਰਜੀਤ ਸਿੰਘ ਸੇਰੋਂ, ਜਸਪਾਲ ਸਿੰਘ ਛਾਪਿਆਂਵਾਲੀ, ਸਰਪੰਚ ਬਲਕਾਰ ਸਿੰਘ ਸਿੰਘਪੁਰਾ, ਬਾਜ ਸਿੰਘ ਭਲਾਈਪੁਰ, ਸਰਪੰਚ ਦਲਬੀਰ ਸਿੰਘ ਸਠਿਆਲਾ, ਸਰਪੰਚ ਬਲਦੇਵ ਸਿੰਘ ਏਕਲਗੱਡਾ, ਸਰਪੰਚ ਮਨਜੀਤ ਸਿੰਘ ਸ਼ਾਹ ਭੋਰਛੀ, ਪਿ੍ੰਸ ਬਿਆਸ, ਸੁੱਖ ਸ਼ਾਹ, ਪੂਜਨ ਬਾਠ,, ਜਗਦੀਪ ਸਿੰਘ ਮਾਨ, ਗੁਰਪ੍ਰੀਤ ਸਿੰਘ ਕਾਲੇਕੇ, ਰਣਜੀਤ ਸਿੰਘ ਰਾਣਾ ਧੂਲਕਾ, ਸਰਪੰਚ ਅੰਗਰੇਜ ਸਿੰਘ ਕੀੜੀ ਸ਼ਾਹੀ ਸਮੇਤ ਵੱਡੀ ਗਿਣਤੀ ਵਿਚ ਵਰਕਰ ਅਤੇ ਆਗੂਆਂ ਨੇ ਹਾਜ਼ਰੀ ਭਰੀ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਤੇ ਸੰਦਲੀ ਰੂਹਾ ਮੰਚ ਵਲੋਂ ਸਨਮਾਨ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਵੱਲੋਂ 'ਮੇਰੀ ਰਸੋਈ ਯੋਜਨਾ' ਸ਼ੁਰੂ ਕਰਨ ਨਾਲ 40 ਲੱਖ ਲੋੜਵੰਦ ਪਰਿਵਾਰਾਂ ਨੂੰ ਮਿਲੇਗਾ ਲਾਭ-ਸਵਿੰਦਰ...
Ad Position 24