03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਨਵੋਦਿਆ ਵਿਦਿਆਲਿਆ ਸਮਿਤੀ ਵਲੋਂ ਪੀ.ਐੱਮ. ਸ੍ਰੀ ਸਕੂਲ ਅਵਾਣ ਵਿਖੇ ਖੇਤਰੀ ਫੁੱਟਬਾਲ ਮੀਟ ਦਾ ਉਦਘਾਟਨ <br/>

Ad Position 21
No active advertisement
ਮੁੱਖ ਮਹਿਮਾਨ ਆਸ਼ੂ ਵਿਸ਼ਾਲ ਜ਼ਿਲ੍ਹਾ ਖੇਡ ਅਫ਼ਸਰ ਫੁੱਟਬਾਲ ਨੂੰ ਕਿੱਕ ਮਾਰ ਕੇ ਟੂਰਨਾਮੈਂਟ ਦਾ ਆਗਾਜ਼ ਕਰਦੇ ਹੋਏ | ਤਸਵੀਰ : ਸੰਧੂ <br/> 12-05-2026
ਗੱਗੋਮਾਹਲ, 11 ਮਈ (ਬਲਵਿੰਦਰ ਸਿੰਘ ਸੰਧੂ)-ਪੀ. ਐੱਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਅਵਾਣ ਅੰਮਿ੍ਤਸਰ-1 ਵਿਖੇ ਨਵੋਦਿਆ ਵਿਦਿਆਲਿਆ ਸਮਿਤੀ ਚੰਡੀਗੜ੍ਹ ਸੰਭਾਗ ਖੇਤਰੀ ਫੁੱਟਬਾਲ ਮੀਟ (ਕੁੜੀਆ) 2026-27 ਦਾ ਉਦਘਾਟਨ ਸਮਾਰੋਹ ਬੜ੍ਹੇ ਉਤਸ਼ਾਹ ਤੇ ਖੇਡ ਭਾਵਨਾਂ ਨਾਲ ਅਯੋਜਿਤ ਕੀਤਾ ਗਿਆ | ਸਮਾਰੋਹ ਵਿਚ ਚੰਡੀਗੜ੍ਹ ਖੇਤਰ ਦੇ ਪੰਜਾਬ ਕਲੱਸਟਰ-1, ਪੰਜਾਬ ਕਲੱਸਟਰ-2 ਤੇ ਜੰਮੂ ਕਸ਼ਮੀਰ ਕਲੱਸਟਰ-1, ਜੰਮੂ ਕਸ਼ਮੀਰ ਕਲੱਸਟਰ-2 ਅਧੀਨ ਵੱਖ ਵੱਖ ਸਕੂਲਾਂ ਦੀਆ ਟੀਮਾਂ ਨੇ ਭਾਗ ਲਿਆ, ਸਮੂਹ ਮਹੌਲ ਉਤਸ਼ਾਹ ਜੋਸ਼ ਤੇ ਟੀਮ ਭਾਵਨਾਂ ਨਾਲ ਭਰਪੂਰ ਸੀ | ਕਾਰਜਕ੍ਰਮ ਦੀ ਸ਼ੁਰੂਆਤ ਮੁੱਖ ਮਹਿਮਾਨ ਆਸ਼ੂ ਵਿਸ਼ਾਲ ਜ਼ਿਲ੍ਹਾ ਖੇਡ ਅਫਸਰ ਅੰਮਿ੍ਤਸਰ, ਵਿਸ਼ੇਸ਼ ਮੈਂਬਰ ਸੁਰਿੰਦਰਪਾਲ ਸਿੰਘ, ਬਲਜਿੰਦਰ ਸਿੰਘ ਡੀ.ਪੀ.ਈ, ਸੁਖਜੀਤ ਸਿੰਘ ਡੀ. ਪੀ. ਈ., ਰਜੀਵ ਕੁਮਾਰ ਫੈਡਰੇਸ਼ਨ ਕੋਚ, ਐਸਕਾਰਟ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸਵਾਗਤ ਨਾਲ ਹੋਈ | ਸਕੂਲ ਪਿ੍ੰਸੀਪਾਲ ਡਾ. ਹੇਮਰਾਜ ਸਿੰਘ, ਵਾਈਸ ਪਿ੍ੰਸੀਪਲ ਸ੍ਰੀਮਤੀ ਰਚਨਾ ਸ਼ੁਕਲਾ ਵਲੋਂ ਗੁਲਦਸਤਾ ਭੇਟ ਕਰਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ | ਮੁੱਖ ਮਹਿਮਾਨ ਵਲੋਂ ਦੀਪ ਜਗਾ ਕੇ ਟੂਰਨਾਮੈਂਟ ਦਾ ਉਦਘਾਟਨ ਕੀਤਾ ਤੇ ਆਪਣੇ ਭਾਸ਼ਣ ਵਿਚ ਖਿਡਾਰੀਆਂ ਨੂੰ ਅਨੁਸ਼ਾਸ਼ਨ, ਸਮਰਪਣ ਤੇ ਸੱਚੀ ਖੇੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਵਲੋਂ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ 'ਚ ਖੇਡਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ | ਇਸ ਸਮੇਂ ਖਿਡਾਰੀਆਂ ਵਲੋਂ ਸਹੁੰ ਚੁੱਕ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਟੂਰਨਾਮੈਂਟ ਦੌਰਾਨ ਨਿਰਪੱਖਤਾ ਤੇ ਇਮਾਨਦਾਰੀ ਬਣਾਈ ਰੱਖਣ ਦਾ ਵਚਨ ਦਿੱੱਤਾ | ਉਦਘਾਟਨੀ ਮੈਚ ਨਾਲ ਖੇਤਰੀ ਫੁੱਟਬਾਲ ਟੂਰਨਾਮੈਂਟ ਦੀ ਅਧਿਕਾਰਤ ਸ਼ੁਰੂਆਤ ਹੋਈ ਦਰਸ਼ਕਾ ਵਲੋਂ ਤਾਲੀਆਂ ਨਾਲ ਖਿਡਾਰੀਆ ਦਾ ਮਨੋਬਲ ਵਧਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਬਾਬਾ ਕਰਤਾਰ ਸਿੰਘ ਈਸਾਪੁਰ ਵਾਲਿਆਂ ਦੀ ਬਰਸੀ 19 ਨੂੰ ਅਗਲੀ ਖ਼ਬਰ ਨਗਰ ਪੰਚਾਇਤ ਅਜਨਾਲਾ ਦੀਆਂ 15 ਵਾਰਡਾਂ ਦੀ ਰਿਜ਼ਰਵੇਸ਼ਨ 'ਚ ਮੁੜ ਹੋਇਆ ਬਦਲਾਅ <br/>
Ad Position 24