30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਭਾਕਿਯੂ ਏਕਤਾ ਉਗਰਾਹਾਂ ਦੀ ਮੀਟਿੰਗ ਹੋਈ <br/>

Ad Position 21
No active advertisement
ਮੀਟਿੰਗ ਪਿੱਛੋਂ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਕਿਸਾਨ ਆਗੂ | ਤਸਵੀਰ : ਬਲਵਿੰਦਰ ਸਿੰਘ ਸੰਧੂ <br/> 16-05-2026
ਗੱਗੋਮਾਹਲ, 15 ਮਈ (ਬਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਬਲਾਕ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਧੰਗਈ ਦੀ ਪ੍ਰਧਾਨਗੀ ਹੇਠ ਪਿੰਡ ਥੋਬਾ ਦੇ ਬਾਬਾ ਜੋਗੀ ਆਸਨ ਵਿਖੇ ਹੋਈ | ਮੀਟਿੰਗ ਵਿਚ ਉਚੇਚੇ ਤੌਰ 'ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਨੇ ਸੰਬੋਧਨ ਕੀਤਾ | ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੈਸ ਸਕੱਤਰ ਬਘੇਲ ਸਿੰਘ ਕੋਟ ਮੁਗਲ ਨੇ ਦੱਸਿਆ ਕਿ ਅਜਨਾਲਾ ਡਵੀਜਨ ਅੰਦਰ ਪੈਂਦੀਆਂ ਪਾਵਰ ਕਾਮ ਦੀਆਂ ਵੱਖ-ਵੱਖ ਸੀਡਾਂ ਅੰਦਰ ਬਿਜਲੀ ਦੇ ਪ੍ਰਬੰਧ ਨੂੰ ਚਲਾਉਣ ਲਈ ਕੋਈ ਠੋਸ ਪ੍ਰਬੰਧ ਨਹੀਂ ਹੈ | ਸੀਡ ਅੰਦਰ ਕੰਮ ਭਾਰ ਅਨੁਸਾਰ ਸਟੋਰ 'ਚੋਂ ਸਾਮਾਨ ਦੀ ਢੋਆ-ਢੁਆਈ ਕਰਨ ਲਈ ਗੱਡੀਆਂ ਨਹੀਂ ਹਨ | ਜਿਵੇਂ ਦਿਹਾਤੀ ਸੀਡ ਫਤਿਹਗੜ੍ਹ ਚੂੜੀਆਂ ਜੋ ਵੱਡੀ ਸੀਡ ਹੈ ਵਿਚ ਹਰ ਟਿਊਬਵੈਲ 'ਤੇ ਵੱਖਰਾ ਟਰਾਂਸਫਾਰਮਰ ਲੱਗਿਆ ਹੈ ਤੇ ਇਸ ਦਫਤਰ ਵਿਚ ਕੋਈ ਗੱਡੀ ਸਟੋਰ 'ਚੋਂ ਸਾਮਾਨ ਲਿਆਉਣ ਲਈ ਮੌਜੂਦ ਨਹੀਂ ਹੈ | ਝੋਨੇ ਦੀ ਸੀਜਨ ਵਿਚ ਕਿਸਾਨਾਂ ਨੂੰ ਆਪਣੇ ਪੱਧਰ 'ਤੇ ਪ੍ਰਾਇਵੇਟ ਵਿਅਕਤੀਆਂ ਕੋਲੋਂ ਟਰਾਂਸਫਾਰਮਰ ਲਾਹੁਣ, ਚੜਾਉਣ ਤੇ ਸਟੋਰ ਤੋਂ ਲਿਆਉਣ ਲਈ ਖਰਚਾ ਕਰਨਾ ਪੈਂਦਾ ਹੈ | ਪਿੰਡ ਥੋਬਾ ਤੋਂ ਤਰਲੋਕ ਸਿੰਘ ਦੇ ਘਰਾਂ ਨੂੰ ਜਾਂਦੀ 24 ਘੰਟੇ ਜਾਂਦੀ ਪੀ.ਵੀ.ਸੀ. ਤਾਰ 500 ਮੀਟਰ ਤੋਂ ਜ਼ਿਆਦਾ ਹੋਣ ਕਾਰਕੇ ਵੋਲਟੇਜ ਦੀ ਸਮੱਸਿਆ ਹੱਲ ਕਰਨ, ਡੇਰਿਆਂ ਨੇੜੇ ਟਰਾਂਸਫਾਰਮਰ ਲਗਾਉਣ ਸੰਬੰਧੀ ਕਈ ਵਾਰੀ ਲਿਖਿਆ ਗਿਆ ਹੈ ਪਰ ਅਫ਼ਸਰਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ | ਇਨ੍ਹਾਂ ਮੰਗਾਂ ਦੀ ਪੂਰਤੀ ਲਈ ਜਥੇਬੰਦੀ ਵਲੋਂ 19 ਮਈ ਨੂੰ ਸੀਨੀਅਰ ਕਾਰਜਕਾਰੀ ਇੰਜੀ: ਮੰਡਲ ਅਜਨਾਲਾ ਦੇ ਦਫਤਰ ਸਾਹਮਣੇ ਵਿਸ਼ਾਲ ਰੋਸ ਪ੍ਰਦਸ਼ਨ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਪਿ੍ਥੀਪਾਲ ਸਿੰਘ ਥੋਬਾ, ਹੀਰਾ ਸਿੰਘ ਚੱਕ ਸਕੰਦਰ, ਜਸਬੀਰ ਸਿੰਘ ਧੰਗਈ, ਪ੍ਰਗਟ ਸਿੰਘ ਚਾੜਪੁਰ ਤੋਂ ਇਲਾਵਾ ਕਈ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਚੋਗਾਵਾਂ ਨੇ ਸ਼ਾਇਰ ਦੁਖਭੰਜਨ ਰੰਧਾਵਾ ਨਾਲ ਸੰਵਾਦ ਰਚਾਇਆ <br/> ਅਗਲੀ ਖ਼ਬਰ ਪੰਜਾਬ 'ਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ, ਮਾਨ ਸਰਕਾਰ ਕੁੰਭਕਰਨੀ ਨੀਂਦ ਸੁੱਤੀ-ਕੰਵਰਪ੍ਰਤਾਪ ਅਜਨਾਲਾ <br/>
Ad Position 24