30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੰਜਾਬੀ ਸਾਹਿਤ ਸਭਾ ਚੋਗਾਵਾਂ ਨੇ ਸ਼ਾਇਰ ਦੁਖਭੰਜਨ ਰੰਧਾਵਾ ਨਾਲ ਸੰਵਾਦ ਰਚਾਇਆ <br/>

Ad Position 21
No active advertisement
ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ ਸ਼ਾਇਰ ਦੁੱਖਭੰਜਨ ਰੰਧਾਵਾ ਨੂੰ ਸਨਮਾਨਿਤ ਕਰਦੇ ਹੋਏ ਅਵਤਾਰ ਸਿੰਘ ਗੋਇੰਦਵਾਲੀਆ, ਹਰਭਜਨ ਸਿੰਘ ਭਗਰਥ, ਡਾ. ਅਮਰਜੀਤ ਗਿੱਲ, ਏ. ਐੱਸ. ਦਲੇਰ, ਬਲਦੇਵ ਕੰਬੋ ਤੇ ਹੋਰ | ਅਜੀਤ ਤਸਵੀਰ <br/> 16-05-2026
ਰਾਮ ਤੀਰਥ, 15 ਮਈ (ਔਲਖ)-ਸਾਹਿਤਕ ਖੇਤਰ ਵਿਚ ਨਵੀਆਂ ਪੈੜਾਂ ਪਾ ਰਹੀ ਪੰਜਾਬੀ ਸਾਹਿਤ ਸਭਾ ਚੋਗਾਵਾਂ ਨੇ ਰੂ-ਬਰੂ ਪ੍ਰੋਗਰਾਮ ਦੀ ਲੜੀ ਤਹਿਤ ਪੁਰਤਗਾਲ ਤੋਂ ਆਏ ਸ਼ਾਇਰ ਦੁੱਖਭੰਜਨ ਸਿੰਘ ਰੰਧਾਵਾ ਨਾਲ ਸੰਵਾਦ ਰਚਾਇਆ | ਬਾਬਾ ਜਾਗੋ ਸ਼ਹੀਦ ਆਦਰਸ਼ ਸਕੂਲ ਕੋਹਾਲੀ ਵਿਖੇ ਹੋਏ ਇਸ ਸਮਾਰੋਹ ਦੀ ਪ੍ਰਧਾਨਗੀ ਪ੍ਰਗਤੀਸ਼ੀਲ ਲੇਖਕ ਸੰਘ, ਇਕਾਈ ਮਜੀਠਾ ਦੇ ਸਰਪ੍ਰਸਤ ਨਿਰੰਜਨ ਸਿੰਘ ਗਿੱਲ, ਡਾ. ਅਮਰਜੀਤ ਸਿੰਘ ਗਿੱਲ, ਵਿਸ਼ਵ ਸਾਹਿਤਕ ਸਿਤਾਰੇ ਮੰਚ ਤਰਨ ਤਾਰਨ ਦੇ ਪ੍ਰਧਾਨ ਹਰਭਜਨ ਸਿੰਘ ਭਗਰਥ ਤੇ ਸ਼੍ਰੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਦੇ ਜਨਰਲ ਸਕੱਤਰ ਮਾਸਟਰ ਅਵਤਾਰ ਸਿੰਘ ਗੋਇੰਦਵਾਲੀਆ ਨੇ ਸਾਂਝੇ ਰੂਪ ਵਿਚ ਕੀਤੀ | ਆਪਣੀ ਜ਼ਿੰਦਗੀ ਦੇ ਸਫਰ ਬਾਰੇ ਗੱਲਬਾਤ ਕਰਦਿਆਂ ਦੁਖਭੰਜਨ ਰੰਧਾਵਾ ਨੇ ਕਿਹਾ ਕਿ ਘਰ ਵਿਚ ਭਾਵੇਂ ਸਾਹਿਤਕ ਮਾਹੌਲ ਨਹੀਂ ਸੀ, ਪਰ ਬਚਪਨ ਵਿਚ ਉਸਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਅਤੇ ਉਹ ਗਾਇਕ ਬਣਨਾ ਚਾਹੁੰਦਾ ਸੀ, ਪਰ ਉਸਨੇ ਲਿਖਣਾ ਸ਼ੁਰੂ ਕਰ ਦਿੱਤਾ | ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਤੋਂ ਬਹੁਤ ਹੀ ਪ੍ਰਭਾਵਿਤ ਬਟਾਲੇ ਸ਼ਹਿਰ ਦੇ ਬਸ਼ਿੰਦੇ ਰੰਧਾਵਾ ਨੇ ਦੱਸਿਆ ਕਿ ਉਸ ਦੀ ਇਕ ਕਾਵਿ ਪੁਸਤਕ 'ਰਾਹ ਜਾਂਦਾ ਫਕੀਰ' ਪ੍ਰਕਾਸ਼ਿਤ ਹੋ ਚੁੱਕੀ ਹੈ | ਹਾਜ਼ਰ ਲੇਖਕਾਂ ਵਲੋਂ ਕੀਤੇ ਗਏ ਗੰਭੀਰ ਸਵਾਲਾਂ ਦੇ ਜਵਾਬ ਵੀ ਰੰਧਾਵਾ ਨੇ ਸੰਜੀਦਗੀ ਨਾਲ ਦਿੱਤੇ ਅਤੇ ਆਪਣੀਆਂ ਕੁਝ ਕਵਿਤਾਵਾਂ ਤਰੱਨੁਮ ਵਿਚ ਪੇਸ਼ ਕੀਤੀਆਂ | ਸਭਾ ਵਲੋਂ ਮਹਿਮਾਨ ਸ਼ਾਇਰ ਨੂੰ ਸ਼ਾਲ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਏ ਕਵੀ ਦਰਬਾਰ ਵਿਚ ਇਤਿਹਾਸਕਾਰ ਏ.ਐੱਸ. ਦਲੇਰ, ਕੁਲਵੰਤ ਸਿੰਘ ਕੰਤ, ਕੁਲਵਿੰਦਰ ਸਿੰਘ ਆਨੰਦ, ਗੋਪਾਲ ਸਿੰਘ ਨਿਮਾਣਾ, ਨਿਰੰਜਨ ਸਿੰਘ ਗਿੱਲ, ਸੁਖਬੀਰ ਸਿੰਘ ਭੁੱਲਰ, ਡਾ. ਅਮਰਜੀਤ ਸਿੰਘ ਗਿੱਲ, ਗੁਰਜਿੰਦਰ ਸਿੰਘ ਬਗਿਆੜੀ, ਹਰਕੀਰਤ ਸਿੰਘ ਸੰਧੂ, ਗਾਇਕ ਸੁਰਿੰਦਰ ਸਾਗਰ, ਲਾਡੀ ਹੁੰਦਲ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕਰਕੇ ਮਹਿਫਿਲ ਵਿਚ ਰੰਗ ਭਰੇ | ਅੰਤ ਵਿਚ ਜਗਰੂਪ ਸਿੰਘ ਐਮਾਂ ਵਲੋਂ ਆਏ ਹੋਏ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸ਼ਾਰਟ ਸਰਕਟ ਨਾਲ ਕਰਿਆਨੇ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ <br/> ਅਗਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਦੀ ਮੀਟਿੰਗ ਹੋਈ <br/>
Ad Position 24