29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮਹਾਰਾਜਾ ਸਪੋਰਟਸ ਅਕੈਡਮੀ ਲੱਧੇਵਾਲ ਨੇ ਸ਼ਾਮ ਵਾਲੇ ਪਹਿਲੇ ਕਿ੍ਕਟ ਬੈਚ ਦਾ ਕੀਤਾ ਰਸਮੀ ਉਦਘਾਟਨ <br/>

Ad Position 21
No active advertisement
ਮਹਾਰਾਜਾ ਸਪੋਰਟਸ ਅਕੈਡਮੀ ਲੱਧੇਵਾਲ ਵਿਖੇ ਪਹਿਲੇ ਕਿ੍ਕਟ ਬੈਚ ਦੇ ਉਦਘਾਟਨ ਸਮੇਂ ਚੇਅਰਮੈਨ ਪਰਜਿੰਦਰ ਸਿੰਘ ਦੇ ਨਾਲ ਹਨ ਖਿਡਾਰੀ, ਕੋਚ, ਮਹਿਮਾਨ ਤੇ ਸਕੂਲ ਸਟਾਫ਼ ਮੈਂਬਰ | ਤਸਵੀਰ : ਗੁਰਦੀਪ ਸਿੰਘ ਅਟਾਰੀ <br/> 16-05-2026
ਅਟਾਰੀ, 15 ਮਈ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੇ ਹਲਕਾ ਅਟਾਰੀ ਦੇ ਪਿੰਡ ਲੱਧੇਵਾਲ ਵਿਖੇ ਮਹਾਰਾਜਾ ਸਪੋਰਟਸ ਅਕੈਡਮੀ ਲੱਧੇਵਾਲ ਨੇ ਸ਼ਾਮ ਵਾਲੇ ਪਹਿਲੇ ਕ੍ਰਿਕਟ ਬੈਚ ਦਾ ਰਸਮੀ ਉਦਘਾਟਨ ਕੀਤਾ | ਇਸ ਮੌਕੇ ਅਕੈਡਮੀ ਦੇ ਚੇਅਰਮੈਨ ਪਰਜਿੰਦਰ ਸਿੰਘ ਸੰਧੂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਅੱਜ ਤੋਂ ਪਹਿਲੇ ਸ਼ਾਮ ਦੇ ਬੈਚ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਬੈਚ ਦਾ ਸਮਾਂ ਸ਼ਾਮ 4:30 ਤੋਂ 7 ਵਜੇ ਤੱਕ ਹੋਵੇਗਾ ਅਤੇ ਇਹ ਬੈਚ ਹਫ਼ਤੇ ਦੇ 7 ਦੇ 7 ਦਿਨ ਹੀ ਚੱਲੇਗਾ | ਚੇਅਰਮੈਨ ਪਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਬੈਚ ਵਿਚ ਕੋਈ ਵੀ ਵਿਦਿਆਰਥੀ ਭਾਵੇਂ ਉਹ ਕਿਸੇ ਵੀ ਸਕੂਲ ਵਿਚ ਪਹਿਲੀ ਜਮਾਤ ਤੋਂ ਦਸਵੀਂ ਜਮਾਤ ਵਿਚ ਪੜ੍ਹਦਾ ਹੋਵੇ ਇਸ ਅਕੈਡਮੀ ਦੇ ਸ਼ਾਮ ਵਾਲੇ ਬੈਚ ਵਿਚ ਦਾਖਲਾ ਲੈ ਸਕਦਾ ਹੈ | ਇਸ ਮੌਕੇ ਉਨ੍ਹਾਂ ਨੇ ਅਕੈਡਮੀ ਦੇ ਸਮੂਹ ਖੇਡ ਵਿਭਾਗ ਦੇ ਸਟਾਫ਼ ਦੀ ਆਏ ਹੋਏ ਪਤਵੰਤੇ ਸੱਜਣਾਂ ਨਾਲ ਜਾਣ ਪਛਾਣ ਕਰਵਾਉਂਦੇ ਹੋਏ ਉਨ੍ਹਾਂ ਦੇ ਨਾਂ ਅਤੇ ਖੇਡ ਵਿਭਾਗ ਬਾਰੇ ਦਸਿਆ | ਸੋਮਰਾਜ ਸਿੰਘ ਮੁੱਖ ਪ੍ਰੋਗਰਾਮ ਪ੍ਰਬੰਧਕ, ਹਰਸਿਮਰਨ ਸਿੰਘ ਚੀਮਾਂ ਤਕਨੀਕੀ ਮਾਹਿਰ, ਅਰਸ਼ਦੀਪ ਸਿੰਘ ਅਟਾਰੀ ਹਾਕੀ ਕੋਚ, ਲਵਤਾਰ ਸਿੰਘ ਫੁੱਟਬਾਲ ਕੋਚ, ਅੰਮਿ੍ਤਪਾਲ ਸਿੰਘ ਵਾਲੀਬਾਲ ਕੋਚ, ਵਿਜੈ ਅਗਰਵਾਲ ਤਾਈਕਵਾਂਡੋ ਕੋਚ, ਭਨੁਸ਼ ਅਗਰਵਾਲ ਤਾਈਕਵਾਂਡੋ ਕੋਚ, ਮਨਜਿੰਦਰ ਸਿੰਘ ਭਕਨਾ ਬੈਡਮਿੰਟਨ ਕੋਚ ਆਦਿ ਹਾਜ਼ਰ ਸਨ | ਇਸ ਮੌਕੇ ਪਰਜਿੰਦਰ ਸਿੰਘ ਸਿੰਘ ਸੰਧੂ, ਵਾਈਸ ਚੇਅਰਮੈਨ ਅਵੀਤਾਜ ਸਿੰਘ ਸੰਧੂ, ਬਲਜੀਤ ਕੌਰ, ਜੋਗਾ ਸਿੰਘ ਖਹਿਰਾ, ਸੁਖਦੇਵ ਸਿੰਘ ਹਵੇਲੀਆਂ, ਉਂਕਾਰ ਸਿੰਘ ਭੱਠੇ ਵਾਲੇ, ਵਰਪਿੰਦਰ ਸਿੰਘ ਔਲਖ, ਹਰਜਿੰਦਰ ਸਿੰਘ, ਰੇਸ਼ਮ ਸਿੰਘ, ਸੁਖਵਿੰਦਰ ਸਿੰਘ, ਹਰਸਾਬ ਸਿੰਘ, ਗੁਰਦੇਵ ਸਿੰਘ, ਕਿਸਾਨ ਯੂਨੀਅਨ ਆਗੂ ਬਲਜਿੰਦਰ ਸਿੰਘ ਹਵੇਲੀਆਂ, ਸੁਖਨਪ੍ਰੀਤ ਸਿੰਘ ਕਨੇਡਾ, ਮਨੀਪ੍ਰੀਤ ਸਿੰਘ, ਹਰਮੀਤ ਸਿੰਘ ਇਟਲੀ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਓ.ਵੀ.ਐੱਨ. ਖ਼ਾਲਸਾ ਸਕੂਲ ਤਰਸਿੱਕਾ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਰਾਜਾ ਵੜਿੰਗ ਤੇ ਭੁਪੇਸ਼ ਬਘੇਲ ਵਲੋਂ ਕਾਂਗਰਸ 'ਚ 60% ਟਿਕਟਾਂ ਨਵੇਂ ਚਿਹਰਿਆਂ ਨੂੰ ਦੇਣ ਦੇ ਐਲਾਨ ਦਾ ਕਾਂਗਰਸੀ ਆਗੂਆਂ...
Ad Position 24