ਕੈਲਾਸ਼ ਹਸਪਤਾਲ ਸੋਹੀਆਂ ਕਲਾਂ ਵਿਖੇ ਤਿੰਨ ਦਿਨਾਂ ’ਚ ਦੋ ਵਾਰੀ ਲੱਖਾਂ ਰੁਪਏ ਸਾਮਾਨ ਦੀ ਹੋਈ ਚੋਰੀ
ਚੇਤਨਪੁਰਾ, 28 ਅਗਸਤ (ਮਹਾਂਬੀਰ ਸਿੰਘ ਗਿੱਲ)- ਚੇਤਨਪੁਰਾ ਅਤੇ ਸੋਹੀਆਂ ਕਲਾਂ ਦੇ ਵਿਚਕਾਰ ਆਉਂਦਿਆਂ ਕੈਲਾਸ਼ ਹਸਪਤਾਲ ਵਿਚ ਬੀਤੇ ਤਿੰਨ ਦਿਨਾਂ ਦੌਰਾਨ ਦੋ ਵਾਰੀ ਚੋਰੀ ਹੋਣ ਦੀ ਖਬਰ ਹੈ। ਹਸਪਤਾਲ ਦੇ ਮਾਲਕ ਡਾ.
ਚੇਤਨਪੁਰਾ, 28 ਅਗਸਤ (ਮਹਾਂਬੀਰ ਸਿੰਘ ਗਿੱਲ)- ਚੇਤਨਪੁਰਾ ਅਤੇ ਸੋਹੀਆਂ ਕਲਾਂ ਦੇ ਵਿਚਕਾਰ ਆਉਂਦਿਆਂ ਕੈਲਾਸ਼ ਹਸਪਤਾਲ ਵਿਚ ਬੀਤੇ ਤਿੰਨ ਦਿਨਾਂ ਦੌਰਾਨ ਦੋ ਵਾਰੀ ਚੋਰੀ ਹੋਣ ਦੀ ਖਬਰ ਹੈ। ਹਸਪਤਾਲ ਦੇ ਮਾਲਕ ਡਾ. ਸੁਦਰਸ਼ਨ ਸ਼ਰਮਾ ਮੁਤਾਬਿਕ ਅਣਪਛਾਤੇ ਚੋਰਾਂ ਵਲੋਂ ਦੋ ਐੱਲ. ਸੀ. ਡੀਆਂ ਦੋ ਏ.ਸੀ. 23 ਪੱਖੇ ਛੱਤ ਵਾਲੇ, ਤਾਂਬੇ ਦੀਆਂ ਤਾਰਾਂ 100 ਕਿਲੋ ਸਿਲਵਰ ਦੀਆਂ ਤਾਰਾਂ ਦੀਆਂ ਸਾਰੀਆਂ ਵਾਇਰਿੰਗ ਵਾਲੀਆਂ ਤਾਰਾਂ ਹਸਪਤਾਲ ਦੇ ਬਾਹਰ ਵਾਲੇ ਗੇਟ ਦਾ ਜਿੰਦਰਾ ਤੋੜ ਕੇ ਚੋਰੀ ਕਰ ਲਈਆਂ । ਚੋਰੀ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋਈ ਹੈ। ਪੁਲਿਸ ਥਾਣਾ ਮਜੀਠਾ ਦੇ ਮੁਲਾਜ਼ਮਾਂ ਵਲੋਂ ਮੌਕੇ ’ਤੇ ਆ ਗਏ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।