ਜੇਠੂਵਾਲ, 15 ਮਈ (ਮਿੱਤਰਪਾਲ ਰੰਧਾਵਾ)-ਮੁੱਖ ਮੰਤਰੀ ਖੇਡ ਮੈਦਾਨ ਯੋਜਨਾ ਤਹਿਤ 'ਆਪ' ਦੇ ਹਲਕਾ ਇੰਚਾਰਜ ਮਜੀਠਾ ਤਲਬੀਰ ਸਿੰਘ ਗਿੱਲ ਦੇ ਭਰਪੂਰ ਸਹਿਯੋਗ ਸਦਕਾ ਪਿੰਡ ਲੁੱਧੜ ਦੇ ਖੇਡ ਮੈਦਾਨ ਵਿਚ ਚੱਲ ਰਹੇ ਜੰਗੀ ਪੱਧਰ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਉਪਰੰਤ ਆਮ ਆਦਮੀ ਪਾਰਟੀ ਵਿਚ ਐੱਸ. ਸੀ. ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਤੇ ਸਰਪੰਚ ਰਾਜ ਕੁਮਾਰ ਲੁੱਧੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਖੇਡ ਮੈਦਾਨ ਨੂੰ ਆਧੁਨਿਕ ਤਰੀਕੇ ਨਾਲ ਬਣਾਉਣ ਲਈ ਫੁੱਟਬਾਲ ਗਰਾਊਾਡ ਦੇ ਇਕ ਸਾਈਡ ਤੇ ਚੈਨ ਲਿੰਕ ਫੈਨਸਿੰਗ, 35 ਫੁੱਟ ਉੱਚੀਆਂ ਚਾਰ ਹਾਈ ਮਾਸਟਰ ਲਾਈਟਾਂ, ਗਰਾਊਾਡ ਵਿਚ ਪਾਣੀ ਦੀ ਵਰਤੋਂ ਲਈ ਬੋਰਵੈਲ, ਵਾਟਰ ਹਾਈਡਰੈਟ, 35 ਰੰਗਦਾਰ ਫੁੱਟ ਲਾਈਟਾਂ, ਗਰਾਉਂਡ ਗਰਾਸਿੰਗ, ਹਾਈਡਰੈਡ ਦੀਆਂ 12 ਹਾਊਦੀਆਂ, ਲੋਹੇ ਦਾ ਮੇਨ ਗੇਟ, 8 ਬੈਠਣ ਵਾਲੇ ਸੀਮੇਂਟ ਕੰਕਰੀਟ ਦੇ ਬੈਂਚ, ਫੁੱਟਬਾਲ ਤੇ ਵਾਲੀਬਾਲ ਦੇ ਪੋਲ ਲਗਾਏ ਗਏ ਹਨ | ਇਸ ਤੋਂ ਇਲਾਵਾ ਬੱਚਿਆਂ ਦੇ ਮਨੋਰੰਜਨ ਲਈ ਚਿਲਡਰਨ ਪਲੇੰਇੰਗ ਏਰੀਏ ਵਿਚ ਦੋ ਸਵਿੰਗ, ਦੋ ਸ਼ੀਅ ਸਾਅ ਤੇ ਇਕ ਲੈਡਰ ਬਾਰਜ ਲਗਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ | ਲੁੱਧੜ ਨੇ ਕਿਹਾ ਕਿ ਜਲਦ ਹੀ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਦਾ ਸਾਮਾਨ ਮੁੱਹਈਆ ਕਰਵਾਇਆ ਜਾਵੇਗਾ ਅਤੇ ਪਾਰਕ ਵਿਚ ਛੋਟੇ ਬੱਚਿਆਂ ਲਈ ਹੋਰ ਪੰਗੂੜੇ ਵੀ ਲਗਾਏ ਜਾਣਗੇ ਤਾਂ ਕਿ ਨਵੀਂ ਪੀੜ੍ਹੀ ਖੇਡਾਂ ਤੇ ਮੰਨੋਰੰਜਨ ਵੱਲ ਧਿਆਨ ਰੱਖ ਕੇ ਨਸ਼ਿਆਂ ਤੋਂ ਬਚ ਸਕੇ | ਇਸ ਮੌਕੇ ਸਰਪੰਚ ਰਾਜ ਕੁਮਾਰ ਲੁੱਧੜ ਦੇ ਨਾਲ ਡਾ. ਰਾਕੇਸ਼ ਕੁਮਾਰ ਸ਼ਰਮਾ ਤੇ ਗੁਰਪ੍ਰੀਤ ਗੋਲਾ ਹਾਜ਼ਰ ਸਨ |