ਬਾਬਾ ਬਕਾਲਾ ਸਾਹਿਬ, 15 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ, ਗਾਇਕ ਅਤੇ ਗੀਤਕਾਰ ਮੱਖਣ ਭੈਣੀਵਾਲਾ ਦੇ ਨਵੇਂ ਸਮਾਜਿਕ ਅਤੇ ਸਿੱਖਿਆਦਾਇਕ ਗੀਤ ਖਿੱਚੀ ਚੱਲੋ ਕੱਤੀਆਂ ਦੀ ਸ਼ੂਟਿੰਗ ਵੱਖ-ਵੱਖ ਥਾਈਾ ਬਾਬਾ ਬਕਾਲਾ ਸਾਹਿਬ ਵਿਖੇ ਹੋਈ | ਇਸ ਗੀਤ ਦੀ ਪੇਸ਼ਕਾਰੀ ਸ਼ੇਲਿੰਦਰਜੀਤ ਸਿੰਘ ਰਾਜਨ, ਨਿਰਮਾਤਾ ਮਾ: ਮਨਜੀਤ ਸਿੰਘ ਵੱਸੀ ਅਤੇ ਸੰਗੀਤਕਾਰ ਹਰੀ ਅਮਿਤ ਹਨ, ਜਦਕਿ ਗੀਤ ਦੇ ਵੀਡੀਉ ਡਾਇਰੈਕਟਰ ਦਿਲਬਾਗ ਹੁੰਦਲ ਅਤੇ ਕੈਮਰਾਮੈਨ ਅਵਤਾਰ ਸਿੰਘ ਭਿੰਡਰ ਹਨ | ਗੀਤ ਵਿਚ ਗਾਇਕ ਗੁਰਮੇਜ ਸਹੋਤਾ, ਸੂਬੇਦਾਰ ਹਰਜਿੰਦਰ ਸਿੰਘ ਨਿੱਝਰ, ਸਰਬਜੀਤ ਸਿੰਘ ਪੱਡਾ, ਬਲਵਿੰਦਰ ਸਿੰਘ ਅਠੌਲਾ ਦੀ ਜਿਕਰਯੋਗ ਭੂਮਿਕਾ ਹੋਵੇਗੀ |ਹਿੰਦ ਦੀ ਚਾਦਰ ਬਿਰਧ ਆਸ਼ਰਮ, ਬਾਬਾ ਬਕਾਲਾ ਸਾਹਿਬ ਵਿਖੇੇ ਹੋਈ ਇਸ ਸ਼ੂਟਿੰਗ ਦੌਰਾਨ ਸੰਸਥਾ ਦੇ ਮੁਖੀ ਭਾਈ ਜਸਪ੍ਰੀਤ ਸਿੰਘ ਗੋਰਾ, ਖਜ਼ਾਨਚੀ ਹਰਪ੍ਰੀਤ ਸਿੰਘ ਸਮੇਤ ਲੋੜਵੰਦ ਪਰਿਵਾਰ ਗਰੀਬ ਟੀਮ ਦੇ ਮੈਂਬਰਾਂ ਦਾ ਵੀ ਸਹਿਯੋਗ ਰਿਹਾ ਹੈ | ਜਲਦ ਹੀ ਇਹ ਗੀਤ ਦੂਰਦਰਸ਼ਨ ਅਤੇ ਯੂ-ਟਿਊਬ 'ਤੇ ਦਿਸੇਗਾ |