29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਲੁੱੁਧੜ 'ਚ 'ਆਪ' ਦੇ ਐੱਸ. ਸੀ. ਵਿੰਗ ਬਲਾਕ ਮਜੀਠੇ ਦੇ ਪ੍ਰਧਾਨ ਰਾਜ ਕੁਮਾਰ ਵਲੋਂ ਪੰਮਾ ਪ੍ਰਧਾਨ ਦਾ ਆਪ 'ਚ ਸ਼ਾਮਿਲ ਹੋਣ 'ਤੇ ਸਨਮਾਨ

Ad Position 21
No active advertisement
ਅਜੀਤ ਡੈਸਕ 18-05-2026
ਜੇਠੂਵਾਲ, 17 ਮਈ (ਮਿੱਤਰਪਾਲ ਰੰਧਾਵਾ)-ਆਪ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਪ੍ਰੇਰਨਾ ਸਦਕਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਵਿਧਾਨ ਸਭਾ ਹਲਕਾ ਮਜੀਠਾ ਦੇ ਸਰਗਰਮ ਕਾਂਗਰਸੀ ਆਗੂ ਤੇ ਕੌਂਸਲਰ ਪਰਮਜੀਤ ਸਿੰਘ ਪੰਮਾ, ਜਗਦੀਪ ਸਿੰਘ ਗੋਗਾ, ਅਪਰਮਦੀਪ ਸਿੰਘ ਅੱਪੂ, ਪਲਵਿੰਦਰ ਸਿੰਘ ਪਾਲੀ ਤੇ ਅਮਨਦੀਪ ਸਿੰਘ ਵਲੋਂ ਕਾਂਗਰਸ ਨੂੰ ਹਮੇਸ਼ਾਂ ਲਈ ਅਲਵਿਦਾ ਕਰਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ 'ਤੇ ਹਲਕੇ ਦੇ ਪਿੰਡ ਲੁੱਧੜ ਵਿਖੇ ਆਪ ਪਾਰਟੀ ਦੇ ਐੱਸ.ਸੀ. ਵਿੰਗ ਬਲਾਕ ਮਜੀਠਾ ਦੇ ਪ੍ਰਧਾਨ ਤੇ ਸਰਪੰਚ ਰਾਜ ਕੁਮਾਰ ਲੁੱਧੜ ਵਲੋਂ ਸਿਰੋਪੇ ਪਾ ਕੇ ਸਨਮਾਨਿਤ ਕਰਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਪੰਮਾ ਪ੍ਰਧਾਨ ਤੇ ਹੋਰ ਕਾਂਗਰਸੀਆਂ ਵਲੋਂ ਆਪ ਪਾਰਟੀ 'ਚ
ਸ਼ਾਮਿਲ ਹੋਣ ਨਾਲ ਹਲਕੇ ਮਜੀਠੇ ਵਿਚ ਆਮ ਆਦਮੀ ਪਾਰਟੀ ਪਹਿਲਾਂ ਨਾਲੋਂ ਵਧੇਰੇ ਮਜਬੂਤ ਸਥਿਤੀ ਵਿਚ ਹੋਵੇਗੀ ਅਤੇ 26 ਮਈ ਨੂੰ ਨਗਰ ਕੌਂਸਲ ਮਜੀਠਾ ਦੀਆਂ ਹੋਣ ਵਾਲੀਆਂ ਚੋਣਾਂ 'ਚ ਆਪ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤ ਲਈ ਲਾਹੇਵੰਦ ਹੋਵੇਗਾ | ਇਸ ਮੌਕੇ ਡਾ. ਰਕੇਸ਼ ਕੁਮਾਰ, ਅਰਸ਼ਪ੍ਰੀਤ ਸਿੰਘ ਭੱਟੀ, ਜਸਵੰਤ ਸਿੰਘ ਜਪਾਨੀ, ਪੰਚ ਅੰਗਰੇਜ਼ ਪਾਲ, ਭੂਸ਼ਣ ਕੁਮਾਰ, ਅਮੋਲਕ ਸਿੰਘ, ਬਾਬਾ ਹਰਭੇਜ ਸਿੰਘ, ਗੁਰਪ੍ਰੀਤ ਸਿੰਘ, ਪੰਚ ਹਰਜੀਤ ਸਿੰਘ, ਗੁਰਸ਼ਰਨ ਸਿੰਘ ਸਮੇਤ ਹੋਰ ਆਪ ਵਰਕਰ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਮੁੱਦਾ ਫ਼ਤਹਿਪੁਰ ਤੋਂ ਨਿਜ਼ਾਮਪੁਰ ਸੜਕ 'ਚ ਕੱਚੇ ਰਾਹ ਦਾ ਬਾਬਾ ਜੋਗਾ ਵਡਾਲਾ ਦੀ ਅਗਵਾਈ 'ਚ ਸਥਾਨਕ ਲੋਕਾਂ ਤੇ ਰਾਹਗੀਰਾਂ... ਅਗਲੀ ਖ਼ਬਰ ਕੌਂਸਲਰ ਡਿੰਪਲ ਨੂੰ ਐੱਨ.ਓ.ਸੀ. ਨਾ ਦੇਣ 'ਤੇ ਸਾਬਕਾ ਵਿਧਾਇਕ ਡੈਨੀ ਬੰਡਾਲਾ ਵਲੋਂ ਧਰਨਾ <br/>
Ad Position 24