11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਨਗਰ ਪੰਚਾਇਤ ਰਈਆ ਦੀਆਂ ਚੋਣਾਂ : ਕੱੁਲ 88 ਨਾਮਜ਼ਦਗੀਆਂ ਵਿਚੋਂ 49 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ <br/>

Ad Position 21
No active advertisement
ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਨਗਰ ਪੰਚਾਇਤੀ ਰਈਆ ਦੀਆਂ ਚੋਣਾਂ ਸੰਬੰਧੀ ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਕਮ ਸਹਾਇਕ ਰਿਟਰਨਿੰਗ ਚੋਣ ਅਧਿਕਾਰੀ ਅਤੇ ਹੋਰ | ਤਸਵੀਰ- ਸ਼ੇਲਿੰਦਰਜੀਤ ਸਿੰਘ <br/> 20-05-2026
ਬਾਬਾ ਬਕਾਲਾ ਸਾਹਿਬ, 19 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਰਈਆ ਨਗਰ ਪੰਚਾਇਤੀ ਚੋਣਾਂ ਸੰਬੰਧੀ ਕੁੱਲ 13 ਵਾਰਡਾਂ ਵਿਚੋਂ, ਬੀਤੇ ਕੱਲ੍ਹ ਕੁਲ 88 ਨਾਮਜ਼ਦਗੀਆਂ ਵਿਚੋਂ 49 ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ਪਿੱਛੋਂ ਆਮ ਆਦਮੀ ਪਾਰਟੀ ਦੇ 8 ਉਮੀਦਵਾਰ ਬਿਨਾਂ ਵੋਟਾਂ ਤੋਂ ਜੇਤੂ ਹੋ ਗਏ ਹਨ ਅਤੇ ਹੁਣ ਰਈਆ ਦੀਆਂ ਸਿਰਫ 5 ਵਾਰਡਾਂ 'ਤੇ ਹੀ ਚੋਣ ਹੋਵੇਗੀ, ਜਦਕਿ ਅੱਜ ਕਾਗਜ਼ ਵਾਪਿਸ ਲੈਣ ਦੇ ਦਿਨ 16 ਨਾਮਜ਼ਦਗੀਆਂ ਵਾਪਿਸ ਹੋਣ ਕਾਰਣ ਹੁਣ ਸਿਰਫ 15 ਉਮੀਦਵਾਰ ਹੀ ਚੋਣ ਮੈਦਾਨ ਵਿਚ ਰਹਿ ਗਏ ਹਨ | ਦੇਰ ਰਾਤ ਨੂੰ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਲਾਈ ਗਈ ਸੂਚੀ ਅਨੁਸਾਰ 88 ਨਾਮਜ਼ਦਗੀਆਂ ਵਿਚੋਂ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ 49 ਉਮੀਦਵਾਰਾਂ (ਸਮੇਤ ਕਵਰਿੰਗ ਉਮੀਦਵਾਰਾਂ) ਦੇ ਨਾਮਜ਼ਦਗੀ ਪੱਤਰ ਰੱਦ ਪਾਏ ਗਏ ਹਨ | ਹੁਣ ਰਈਆ ਦੀਆਂ ਸਿਰਫ 5 ਵਾਰਡਾਂ, ਜਿਨ੍ਹਾਂ ਵਿਚ ਵਾਰਡ ਨੰ: 1, 3, 5, 6 ਅਤੇ 13 'ਤੇ ਹੀ ਚੋਣ ਹੋਵੇਗੀ | ਰਣਜੀਤ ਸਿੰਘ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਕਮ ਸਹਾਇਕ ਰਿਟਰਨਿੰਗ ਚੋਣ ਅਧਿਕਾਰੀ ਅਨੁਸਾਰ ਰਈਆ ਦੀਆਂ 13 ਵਾਰਡਾਂ ਵਿਚੋਂ ਅੱਜ 16 ਨਾਮਜ਼ਦਗੀਆਂ ਵਾਪਿਸ ਹੋਈਆਂ ਹਨ, ਜਿਸ ਕਾਰਣ ਹੁਣ 23 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿਚ 8 ਵਾਰਡਾਂ ਤੇ ਉਮੀਦਵਾਰਾਂ ਦੇ ਬਰਾਬਰ ਹੋਟਰ ਕੋਈ ਉਮੀਦਵਾਰ ਨਹੀ ਰਹਿ ਗਿਆ ਅਤੇ ਹੁਣ ਕੇਵਲ ਹੁਣ ਰਈਆ ਦੀਆਂ ਸਿਰਫ 5 ਵਾਰਡਾਂ, ਜਿਨ੍ਹਾਂ ਵਿਚ ਵਾਰਡ ਨੰ: 1, 3, 5, 6 ਅਤੇ 13 'ਤੇ ਹੀ ਲਗਭਗ 15 ਉਮੀਦਵਾਰਾਂ ਦਰਮਿਆਨ ਚੋਣ ਹੋਵੇਗੀ | ਵਾਰਡ ਨੰ: 1 ਵਿਚ 'ਆਪ', ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਵਿਚਾਲੇ ਮੁਕਾਬਾਲ ਹੋਵੇਗਾ, ਵਾਰਡ ਨੰ: 3 ਵਿਚ 'ਆਪ' ਅਤੇ ਕਾਂਗਰਸ ਦਰਮਿਆਨ, ਵਾਰਡ ਨੰ: 5 ਵਿਚ 'ਆਪ', ਕਾਂਗਰਸ, ਅਜ਼ਾਦ ਅਤੇ ਭਾਜਪਾ ਦਰਮਿਆਨ, ਵਾਰਡ ਨੰ: 6 ਵਿਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਪ ਵਿਚਾਲੇ ਅਤੇ ਵਾਰਡ ਨੰ: 13 ਵਿਚ 'ਆਪ' ਤੇ ਕਾਂਗਰਸ ਦੇ ਉਮੀਦਵਾਰਾਂ ਵਿਚ ਮੁਕਾਬਲਾ ਹੋਵੇਗਾ | ਇੱਥੇ ਜਿਕਰਯੋਗ ਹੈ ਕਿ ਨਗਰ ਪੰਚਾਇਤ ਦੇ ਮੌਜੂਦਾ ਪ੍ਰਧਾਨ ਰੌਬਿਨ ਮਾਨ, ਜੋ ਕਿ ਕਾਂਗਰਸ ਵਲੋਂ ਵਾਰਡ ਨੰ: 12 ਤੋਂ ਵੀ ਕਾਗਜ਼ ਰੱਦ ਹੋ ਗਏ ਹਨ, ਜਦਕਿ ਮੌਜੂਦਾ ਕੌਂਸਲਰ ਹਰਪ੍ਰੀਤ ਸਿੰਘ ਹੈਪੀ, ਜਿਨ੍ਹਾਂ ਦੇ ਕਜਾਰੀਆ ਟਾਇਲ ਦੇ ਸ਼ੋਅ ਰੂਮ 'ਤੇ ਬੀਤੇ ਦਿਨੀਂ ਅਣਪਛਾਤਿਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ, ਅਤੇ ਜੋ ਵਾਰਡ ਨੰ: 4 ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਨ, ਅਤੇ ਉਨ੍ਹਾਂ ਦੀ ਪਤਨੀ ਬੀਬੀ ਪੁਨੀਤ ਕੌਰ ਵਾਰਡ ਨੰ: 8 ਤੋਂ ਉਮੀਦਵਾਰ ਸਨ, ਦੇ ਵੀ ਕਾਗਜ਼ ਰੱਦ ਹੋ ਗਏੇ ਹਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਗਨੀਵ ਕੌਰ ਮਜੀਠੀਆ ਨਾਲ ਵਧੀਕੀ ਕਰਨ ਵਾਲੇ ਪੁਲਿਸ ਅਧਿਕਾਰੀ ਵਿਰੁੱਧ ਚੋਣ ਕਮਿਸ਼ਨ ਲਵੇ ਸਖ਼ਤ ਐਕਸ਼ਨ-ਰਣੀਕੇ <b... ਅਗਲੀ ਖ਼ਬਰ ਵਿਧਾਇਕ ਧਾਲੀਵਾਲ ਵਲੋਂ ਚਾਰ ਸਾਲਾਂ 'ਚ ਅਜਨਾਲਾ ਤੇ ਰਮਦਾਸ ਸ਼ਹਿਰ 'ਚ ਕਰਵਾਏ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਜਾਰੀ...
Ad Position 24