11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸ਼੍ਰੋਮਣੀ ਅਕਾਲੀ ਦਲ ਦੇ 13 'ਚੋਂ 11 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰਨ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ-ਜਥੇਦਾਰ ਜਲਾਲ ਉਸਮਾ <br/>

Ad Position 21
No active advertisement
ਬਾਬਾ ਬਕਾਲਾ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਅਕਾਲੀ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ, ਨਾਲ ਸਾਬਕਾ ਕੌਂਸਲਰ ਹਰਪ੍ਰੀਤ ਸਿੰਘ ਹੈਪੀ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਕਿ੍ਪਾਲ ਸਿੰਘ ਖ਼ਾਲਸਾ, ਪ੍ਰਤਾਪ ਸਿੰਘ, ਬੀਬੀ ਰਣਜੀਤ ਕੌਰ ਰਈਆ ਤੇ ਹੋਰ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ <br/> 20-05-2026
ਬਾਬਾ ਬਕਾਲਾ ਸਾਹਿਬ, 19 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਰਈਆ ਨਗਰ ਪੰਚਾਇਤੀ ਚੋਣਾਂ ਸੰਬੰਧੀ ਕੁੱਲ 13 ਵਾਰਡਾਂ ਵਿਚੋਂ, 11 ਵਾਰਡਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ਨੂੰ ਲੈਕੇ ਅੱਜ ਇੱਥੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਅਕਾਲੀ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਧੱਕੇਸ਼ਾਹੀਆਂ ਦੇ ਸਾਰੇ ਹੱਦਾਂ ਬੰਨੇ ਪਾਰ ਕਰ ਦਿੱਤੇੇ ਹਨ ਅਤੇ ਰਈਆ ਚੋਣਾਂ ਲਈ 13 ਵਿਚੋਂ 8 ਵਾਰਡਾਂ ਤੇ ਧੱਕੇਸ਼ਾਹੀ ਨਾਲ ਆਪਣੇ ਉਮੀਦਵਾਰਾਂ ਨੂੰ ਬਿਨਾਂ ਮੁਕਬਾਲੇ ਜੇਤੂ ਕਰਵਾ ਦਿੱਤਾ ਹੈ ਅਤੇ ਬਾਕੀਆਂ ਦੇ ਕਾਗਜ਼ ਰੱਦ ਕਰਵਾ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ 'ਆਪ' ਨੂੰ ਡਰ ਸਤਾ ਰਿਹਾ ਸੀ ਕਿ ਲੋਕਾਂ ਨੇ ਐਤਕੀਂ ਉਨ੍ਹਾਂ ਨੂੰ ਵੋਟਾਂ ਨਹੀਂ ਪਾਉਣੀਆਂ, ਸੋ ਉਨ੍ਹਾਂ ਨੇ ਇਹ ਹੋਸ਼ੇ ਹੱਥਕੰਡੇ ਆਪਣਾ ਲਏ | ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਦੇ ਵਿਰੁੱਧ ਉਨ੍ਹਾਂ ਨੇ ਜਿੱਥੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜਾ ਖੜਕਾਇਆ ਜਾ ਰਿਹਾ ਹੈ, ਉੇਥੇ ਮੁੱਖ ਚੋਣ ਕਮਿਸ਼ਨਰ ਨੂੰ ਲਿਖਤੀ ਤੌਰ 'ਤੇ ਮੇਲ ਕਰਕੇ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ ਕਿ ਇਸ ਧੱਕੇਸ਼ਾਹੀ ਨੂੰ ਰੋਕਿਆ ਜਾਵੇ ਅਤੇ ਇਸ ਦੀ ਜਾਂਚ ਪੜਤਾਲ ਕਰਦਿਆਂ, ਸਾਰੇ ਰੱਦ ਕੀਤੇ ਕਾਗਜ਼ ਬਹਾਲ ਕਰਕੇ ਇੱਥੇ ਦੁਬਾਰਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ | ਇਸ ਮੌਕੇ ਉਨ੍ਹਾਂ ਦੇ ਨਾਲ ਇਸ ਮੌਕੇ ਉਨ੍ਹਾਂ ਦੇ ਨਾਲ ਵਾਰਡ ਨੰ: 1 ਤੋਂ ਰਣਜੀਤ ਕੌਰ ਪਤਨੀ ਰਾਜਿੰਦਰ ਸਿੰਘ ਟੋਨੀ, ਵਾਰਡ ਨੰ: 2 ਤੋਂ ਰਾਜਵਿੰਦਰ ਕੌਰ ਪਤਨੀ ਕਾਰਜ ਸਿੰਘ, ਵਾਰਡ ਨੰ: 3 ਤੋਂ ਗੁਰਜੀਤ ਕੌਰ ਪਤਨੀ ਜਤਿੰਦਰ ਸਿੰਘ, ਵਾਰਡ ਨੰ: 4 ਤੋਂ ਹਰਪ੍ਰੀਤ ਸਿੰਘ ਹੈਪੀ ਸਪੁੱਤਰ ਸਾ: ਚੇਅਰਮੈਨ ਗੁਰਵਿੰਦਰਪਾਲ ਸਿੰਘ ਰਈਆ, ਵਾਰਡ ਨੰ: 5 ਤੋਂ ਗੁਰਮੀਤ ਕੌਰ ਬੱਲ, ਵਾਰਡ ਨੰ: 6 ਤੋਂ ਜਸਪ੍ਰੀਤ ਸਿੰਘ, ਵਾਰਡ ਨੰ: 7 ਤੋਂ ਬਲਬੀਰ ਕੌਰ ਪਤਨੀ ਬੇਗਮ ਸਿੰਘ ਪਿ੍ੰਸ, ਵਾਰਡ ਨੰ: 8 ਤੋਂ ਪੁਨੀਤ ਕੌਰ ਪਤਨੀ ਹਰਪ੍ਰੀਤ ਸਿੰਘ ਹੈਪੀ (ਕਜਾਰੀਆ ਟਾਇਲ ਵਾਲੇ), ਵਾਰਡ ਨੰ: 9 ਤੋਂ ਤਨਵਰਸ਼ਪ੍ਰੀਤ ਕੌਰ ਪਤਨੀ ਦਲਵਿੰਦਰਜੀਤ ਸਿੰਘ, ਵਾਰਡ ਨੰ: 11 ਤੋਂ ਰਾਜਵਿੰਦਰ ਕੌਰ ਪਤਨੀ ਅਜੀਤ ਸਿੰਘ, ਵਾਰਡ ਨੰ: 12 ਤੋਂ ਰਾਜਬੀਰ ਸਿੰਘ ਅਤੇ ਵਾਰਡ ਨੰ: 13 ਤੋਂ ਗੁਰਜਿੰਦਰ ਕੌਰ ਪਤਨੀ ਰਾਜਵਿੰਦਰ ਸਿੰਘ ਤੋਂ ਇਲਾਵਾ ਕੌਂਸਲਰ ਹਰਪ੍ਰੀਤ ਸਿੰਘ ਹੈਪੀ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਰਾਜਿੰਦਰ ਸਿੰਘ ਲਿੱਦੜ, ਬੀਬੀ ਰਣਜੀਤ ਕੌਰ ਰਈਆ, ਕਿ੍ਪਾਲ ਸਿੰਘ ਖਾਲਸਾ ਪ੍ਰਧਾਨ ਸ਼ਹਿਰੀ, ਪ੍ਰਤਾਪ ਸਿੰਘ ਤੇ ਗੁਰਦੇਵ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਡੀ ਜਿੱਤ ਯਕੀਨੀ ਵੇਖ ਕੇ 'ਆਪ' ਨੇ ਧੱਕੇਸ਼ਾਹੀ ਨਾਲ ਸਾਡੇ ਕਾਗਜ਼ ਰੱਦ ਕਰਵਾਏ-ਕੌਂਸਲਰ ਹੈਪੀ <br/> ਅਗਲੀ ਖ਼ਬਰ 'ਆਪ' ਪੰਜਾਬ 'ਚੋਂ ਲੋਕਾਂ ਦਾ ਸਮਰਥਨ ਗੁਆ ਚੁੱਕੀ ਹੈ-ਤਰੁਣ ਚੁੱਘ <br/>
Ad Position 24