12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸ਼ਹੀਦ ਬਾਬਾ ਜੀਵਨ ਸਿੰਘ ਜੀ ਟਰੱਸਟ ਹੜਤਾਲੀ ਸਫ਼ਾਈ ਸੇਵਕਾਂ ਦੇ ਹੱਕ 'ਚ ਡਟਿਆ <br/>

Ad Position 21
No active advertisement
ਬਾਬਾ ਬਕਾਲਾ ਸਾਹਿਬ ਨਗਰ ਪੰਚਾਇਤ ਵਿਖੇ ਸਫ਼ਾਈ ਸੇਵਕਾਂ ਦੇ ਚੱਲ ਰਹੇ ਰੋਸ ਧਰਨੇ ਵਿਚ ਸ਼ਮੂਲੀਅਤ ਕਰਦਿਆਂ ਆਗੂ ਤਹਿਸੀਲਦਾਰ ਜਸਵੰਤ ਸਿੰਘ ਫੱਤੂਵਾਲ, ਪ੍ਰਧਾਨ ਤਰਸੇਮ ਸਿੰਘ ਮੱਟੂ ਤੇ ਹੋਰ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ <br/> 21-05-2026
ਬਾਬਾ ਬਕਾਲਾ ਸਾਹਿਬ, 20 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਪੂਰੇ ਪੰਜਾਬ ਵਿਚ ਨਗਰ ਪੰਚਾਇਤ, ਨਗਰ ਪਾਲਿਕਾ, ਨਗਰ ਨਿਗਮ ਦੇ ਸਫ਼ਾਈ ਸੇਵਕਾਂ ਵਲੋਂ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਧਰਨੇ ਦਿੱਤੇ ਜਾ ਰਹੇ ਹਨ | ਇਸ ਸੰਬੰਧ ਵਿਚ ਅੱਜ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿੱਦਿਅਕ ਅਤੇ ਭਲਾਈ ਟਰੱਸਟ ਰਜਿ: ਚੰਡੀਗੜ੍ਹ ਪੰਜਾਬ, ਸੈਂਟਰਲ ਕਮੇਟੀ ਦੇ ਪ੍ਰਚਾਰ ਸਕੱਤਰ ਸਾਬਕਾ ਤਹਿਸੀਲਦਾਰ ਜਸਵੰਤ ਸਿੰਘ ਫੱਤੂਵਾਲ, ਯੂਨਿਟ ਹਲਕਾ ਬਾਬਾ ਬਕਾਲਾ ਸਹਿਬ ਦੇ ਪ੍ਰਧਾਨ ਤਰਸੇਮ ਸਿੰਘ ਮੱਟੂ ਨੇ ਸਾਥੀਆਂ ਸਮੇਤ ਅੱਜ ਬਾਬਾ ਬਕਾਲਾ ਸਾਹਿਬ ਨਗਰ ਪੰਚਾਇਤ ਵਿਖੇ ਸਫਾਈ ਸੇਵਕਾਂ ਦੇ ਚੱਲ ਰਹੇ ਰੋਸ ਧਰਨੇ ਵਿਚ ਸ਼ਮੂਲੀਅਤ ਕੀਤੀ | ਉਕਤ ੳਾਗੂਆਂ ਨੇ ਇਨ੍ਹਾਂ ਹੜਤਾਲੀ ਮੁਲਾਜ਼ਮਾਂ ਨਾਲ ਗੱਲਬਾਤ ਕਰਦੇ ਹੋਏ ਸਾਰੀਆਂ ਜਾਇਜ਼ ਮੰਗਾਂ 'ਤੇ ਸਹਿਮਤੀ ਜਾਹਰ ਕਰਦੇ ਹੋਏ, ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਦਰਜਾ ਚਾਰ ਮੁਲਾਜਮਾਂ ਵਿਚ ਨਗਰ ਨਿਗਮ, ਨਗਰ ਪਾਲਕਾ, ਅਤੇ ਨਗਰ ਪੰਚਾਇਤਾਂ ਵਿਚ ਖਾਸ ਕਰਕੇ ਸਫਾਈ ਸੇਵਕਾਂ ਦਾ ਕੰਮ ਕਰਨ ਵਾਲਿਆਂ ਦਾ ਕੰਮ ਬਹੁਤ ਹੀ ਜੋਖਮ ਭਰਿਆ ਹੁੰਦਾ ਹੈ, ਇਨ੍ਹਾਂ ਨੂੰ ਪੱਕੇ ਤੌਰ 'ਤੇ ਰੱਖ ਕੇ ਆਮ ਨਾਲੋਂ ਵੱਧ ਚੰਗੀ ਤਨਖ਼ਾਹ ਵੱਧ ਹੋਣੀ ਚਾਹੀਦੀ ਹੈ ਅਤੇ ਇਨ੍ਹਾਂ ਦੇ ਸਿਹਤ ਬੀਮੇ, ਪੈਨਸ਼ਨ, ਹੋਰ ਸਰਕਾਰੀ ਭੱਤੇ ਸਮੇਤ ਸਾਰੀਆਂ ਯੋਗ ਸਹੂਲਤਾਂ ਦਿੱਤੀਆਂ ਜਾਣੀਆਂ ਬਹੁਤ ਜਰੂਰੀ ਹਨ | ਉਕਤ ਆਗੂਆਂ ਨੇ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਅਗਰ ਸਰਕਾਰ ਆਨਾਕਾਨੀ ਕਰਦੀ ਹੈ ਤਾਂ ਸ਼ਹੀਦ ਬਾਬਾ ਜੀਵਨ ਸਿੰਘ ਟਰੱਸਟ, ਬਹੁਜਨ ਸਮਾਜ ਪਾਰਟੀ ਅਤੇ ਹੋਰ ਜਥੇਬੰਦੀਆਂ ਮਿਲਕੇ ਵੱਡਾ ਸੰਘਰਸ ਵਿੱਢਣਗੀਆਂ | ਇਸ ਮੌਕੇ ਸਫਾਈ ਸੇਵਕ ਯੂਨੀਅਨ ਨਗਰ ਪੰਚਾਇਤ ਬਾਬਾ ਬਕਾਲਾ ਸਹਿਬ ਦੇ ਪ੍ਰਧਾਨ ਵਿਕਰਮਜੀਤ ਸਿੰਘ, ਵਾਇਸ ਪ੍ਰਧਾਨ ਮੁਨੀਸ਼ ਕੁਮਾਰ, ਕਨਰਲ ਸਕੱਤਰ ਸੁਖਜੀਤ ਸਿੰਘ ਭੁੱਲਰ, ਚਰਨਜੀਤ ਸਿੰਘ, ਕੰਵਲਜੀਤ ਸਿੰਘ, ਬਲਜਿੰਦਰ ਸਿੰਘ, ਰਮਨਦੀਪ ਸਿੰਘ, ਲਵਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਕਾਲਾ, ਰਜੇਸ਼, ਸੰਜੇ, ਧਰਮਿੰਦਰ ਸਿੰਘ, ਹਰਪ੍ਰੀਤ ਸਿੰਘ, ਅਸ਼ੋਕ, ਅਰਜਮ, ਵਿਜੇ, ਗੁਰਸ਼ਾਨ, ਧਰਮਿੰਦਰ ਸਿੰਘ ਬਿੱਲਾ, ਸੋਨੂੰ, ਮੌਨੂੰ ਅਮਰ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੋਲਕਾਤਾ ਨੇ ਮੁੰਬਈ ਨੂੰ 4 ਵਿਕਟਾਂ ਨਾਲ ਹਰਾਇਆ <br/> ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਲੋਪੋਕੇ ਵਿਖੇ 27 ਨੂੰ ਮਨਾਏ ਜਾ ਰਹੇ ਸ਼ਹੀਦੀ ਜੋੜ ਮੇਲੇ ਦਾ ਪੋਸਟਰ ਜਾਰੀ <br/>
Ad Position 24