ਨਗਰ ਕੌਂਸਲ ਮਜੀਠਾ 'ਚ 'ਆਪ' ਦੇ ਦੋ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ <br/>
ਅਜੀਤ ਡੈਸਕ
21-05-2026
ਵਾਰਡ ਨੰਬਰ 6 ਤੋਂ ਆਪ ਉਮੀਦਵਾਰ ਸ਼ਾਹ ਉਦੇ ਸਿੰਘ ਮਜੀਠਾ ਪੁੱਤਰ ਹਰਭੁਪਿੰਦਰ ਸਿੰਘ ਸ਼ਾਹ ਅਤੇ ਵਾਰਡ ਨੰਬਰ 13 ਤੋਂ ਬੀਬੀ ਰੂਪਾ ਪਤਨੀ ਜਗਜੀਵਨ ਸਿੰਘ ਨੂੰ ਰਿਟਰਨਿੰਗ ਅਫਸਰ ਵਲੋਂ ਬਿਨਾਂ ਮੁਕਾਬਲਾ ਜੇਤੂ ਐਲਾਨਿਆ ਗਿਆ | ਆਪ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਅੱਜ ਇਨ੍ਹਾਂ ਉਮੀਦਵਾਰਾਂ ਦਾ ਮੂੰਹ ਮਿੱਠਾ ਕਰਵਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਰੋਸਾ ਜਤਾਇਆ ਕਿ ਬਾਕੀ ਰਹਿੰਦੀਆਂ 11 ਵਾਰਡਾਂ ਵਿਚ ਵੀ 'ਆਪ' ਦੇ ਉਮੀਦਵਾਰ ਭਾਰੀ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕਰਨਗੇ | ਉਨ੍ਹਾਂ ਕਿਹਾ ਕਿ ਲੋਕ ਆਪ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਮਜੀਠਾ ਨਗਰ ਕੌਂਸਲ 'ਚ ਆਪ ਬਹੁਮਤ ਬਣਾ ਲਵੇਗੀ | ਉਨ੍ਹਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ 'ਤੇ ਪੂਰਾ ਭਰੋਸਾ ਕਰ ਰਹੇ ਹਨ ਅਤੇ ਇਸ ਵਾਰ ਆਪ ਨਗਰ ਕੌਂਸਲ 'ਤੇ ਆਪਣਾ ਕਬਜ਼ਾ ਜਮਾਵੇਗੀ | ਇਸ ਮੌਕੇ ਸਤਿੰਦਰ ਸਿੰਘ ਸ਼ਾਹ, ਪੰਮਾ ਪ੍ਰਧਾਨ ਮਜੀਠਾ, ਬਲਬੀਰ ਸਿੰਘ ਬੋਪਾਰਾਏ, ਸ਼ਿਵਰਾਜ ਸਿੰਘ ਭੀਲੋਵਾਲ, ਸੁਖਜਿੰਦਰ ਸਿੰਘ ਬਿੱਟੂ ਪ੍ਰਧਾਨ, ਅਮਰਜੀਤ ਸਿੰਘ ਮਜੀਠਾ, ਜਸਵੰਤ ਸਿੰਘ ਵੀਰਮ ਸਰਪੰਚ, ਸਰਪੰਚ ਸੁੱਖ ਭੰਗਵਾਂ, ਸਰਬਜੀਤ ਸਿੰਘ ਸਾਬ੍ਹੀ ਆਦਿ ਹਾਜ਼ਰ ਸਨ |