12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਦਸਮੇਸ਼ ਤਰਨਾ ਦਲ ਦੇ ਹੈੱਡਕੁਆਟਰ ਨੂੰ ਜਾਂਦੀ ਤੰਗ ਤੇ ਟੁੱਟੀ ਸੜਕ ਤੇ ਮੀਰਾਂ ਚੱਕ ਵਿਖੇ ਟੁੱਟੀ ਪੁਲੀ ਹਾਦਸਿਆਂ ਨੂੰ ਦੇ ਰਹੀ ਸੱਦਾ <br/>

Ad Position 21
No active advertisement
ਪਿੰਡ ਮੀਰਾਂ ਚੱਕ ਵਿਖੇ ਪੁਲੀ ਦੀਆਂ ਟੁੱਟੀਆਂ ਰੋਕਾਂ ਤੇ ਟੁੱਟੀ ਹੋਈ ਸੜਕ | ਤਸਵੀਰਾਂ : ਜਸਪਾਲ ਸਿੰਘ <br/> 21-05-2026
ਨਵਾਂ ਪਿੰਡ, 20 ਮਈ (ਜਸਪਾਲ ਸਿੰਘ)-ਲੋਕ ਨਿਰਮਾਣ ਮੰਤਰੀ ਈ.ਟੀ.ਓ. ਦੇ ਹਲਕਾ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਮੀਰਾਂ ਚੱਕ ਵਿਖੇ ਸੂਏ 'ਤੇ ਬਣੀ ਪੁਲੀ ਦੀਆਂ ਟੁੱਟੀਆਂ ਰੋਕਾਂ ਤੇ ਅੰਮਿ੍ਤਸਰ-ਮਹਿਤਾ ਮੁੱਖ ਮਾਰਗ ਤੋਂ ਨਿਕਲਦੀ ਸੰਪਰਕ ਸੜਕ ਅੱਡਾ ਮੀਰਾਂ ਚੱਕ ਤੋਂ ਲੈ ਕੇ ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ ਦੇ ਹੈੱਡ ਕੁਆਟਰ (ਜਿਸਦੇ ਕਿ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁੱਖੀ ਹਨ) ਤੱਕ ਥਾਂ -ਥਾਂ ਤੋਂ ਟੁੱਟੀ ਹੋਈ ਹੈ | ਇਹ ਸੜਕ ਪੰਜਾਬ ਮੰਡੀ ਬੋਰਡ ਅਧੀਨ ਹੈ | ਇਸਦੇ ਤੰਗ ਤੇ ਥਾਂ-ਥਾਂ ਟੁੱਟਣ ਕਾਰਨ ਜਿੱਥੇ ਰਾਹਗੀਰ ਡਾਢੇ ਪ੍ਰੇਸ਼ਨ ਹਨ ਉੱਥੇ ਇਹ ਆਏ ਦਿਨ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ | ਜ਼ਿਕਰਯੋਗ ਹੈ ਕਿ ਇੱਥੇ ਦਲ ਵਲੋਂ ਕਰਵਾਏ ਜਾਂਦੇ ਸਾਲਾਨਾ 3 ਦਿਨਾਂ ਗੁਰਮਤਿ ਸਮਾਗਮਾਂ 'ਚ ਵੱਖ-ਵੱਖ ਸਮਾਜਿਕ, ਧਾਰਮਿਕ ਸੰਸਥਾਵਾਂ, ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ ਤੇ ਦੇਸ਼ ਵਿਦੇਸ਼ ਦੀਆਂ ਵੱਡੀ ਗਿਣਤੀ 'ਚ ਸੰਗਤਾਂ ਪੁੱਜਦੀਆਂ ਹਨ, ਤੋਂ ਇਲਾਵਾ ਸਿੱਖਾਂ ਦੇ ਸਰਬਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮਿ੍ਤਸਰ ਦੇ ਜਥੇਦਾਰ, ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਵਿਧਾਇਕ ਤੇ ਇਥੋਂ ਤੱਕ ਕਿ ਇਥੋਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਈ.ਟੀ. ਓ. ਆਪਣੇ ਕਾਰਜ ਕਾਲ 'ਚ ਇੱਥੇ ਲਗਾਤਾਰ ਹਾਜ਼ਰੀ ਲਗਵਾ ਰਹੇ ਹਨ ਤੇ ਉਹ ਸਮਾਜ ਨਾਲ ਸੰਬੰਧਿਤ (ਰੰਗਰੇਟਾ) ਹਨ | ਰੰਗਰੇਟਾ ਸਮਾਜ ਨਾਲ ਸੰਬੰਧਿਤ ਦਲ ਦਾ ਇਹ ਹੈੱਡ ਕੁਆਰਟਰ ਸਮਾਜ ਦੀਆਂ ਧਾਰਮਿਕ, ਸਮਾਜਿਕ ਤੇ ਸਿਆਸੀ ਗਤੀਵਿਧੀਆਂ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ | ਸਿਆਸੀ ਆਗੂ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ ਆਪਣਾ ਵੋਟ ਬੈਂਕ ਵਧਾਉਣ ਲਈ ਲਈ ਹੀ ਏਥੇ ਹਾਜ਼ਰੀ ਭਰਦਾ ਹੈ | ਉਸਦਾ ਧਿਆਨ ਇਸ ਟੁੱਟੀ ਤੇ ਤੰਗ ਸੜਕ ਵੱਲ ਕਦੇ ਨਹੀਂ ਗਿਆ ਜੋ ਕਿ ਇੱਥੇ ਆਉਣ ਵਾਲਿਆਂ ਤੇ ਰਾਹਗੀਰਾਂ ਲਈ ਵੱਡੀ ਸਮੱਸਿਆ ਹੈ | ਇੱਥੇ ਇਹ ਜੋ ਵਿਸ਼ੇਸ਼ ਵਰਨਣ ਯੋਗ ਹੈ ਉਹ ਇਹ ਹੈ ਕਿ ਇਹ ਹਲਕਾ ਜੰਡਿਆਲਾ ਦਾ (ਮੀਰਾਂ ਚੱਕ) ਆਖ਼ਰੀ ਪਿੰਡ ਹੈ ਤੇ ਇਸ ਤੋਂ ਅੱਗੋਂ ਮਜੀਠਾ ਹਲਕਾ ਹੈ ਤੇ ਇਹ ਸੜਕ ਇਨ੍ਹਾਂ 2 ਹਲਕਿਆਂ ਦੀ ਸਾਂਝੀ ਸੜਕ ਹੈ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਮਜੀਠਾ 'ਚ 'ਆਪ' ਦੇ ਦੋ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ <br/> ਅਗਲੀ ਖ਼ਬਰ 42ਵੇਂ ਮਹਾਨ ਸ਼ਹੀਦੀ ਸਮਾਗਮ ਮੌਕੇ ਸ਼ਹੀਦਾਂ ਦੇ ਸਤਿਕਾਰ 'ਚ ਸੰਗਤਾਂ 6 ਜੂਨ ਨੂੰ ਮਹਿਤਾ ਪਹੁੰਚਣ- ਬਾਬਾ ਹਰਨਾਮ ਸਿੰਘ ਖ...
Ad Position 24