ਰਈਆ, 20 ਮਈ (ਸ਼ਰਨਬੀਰ ਸਿੰਘ ਕੰਗ)ਨਗਰ ਪੰਚਾਇਤ ਰਈਆ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਵਾਰਡ ਨੰ: 5 ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਨਗਰ ਪੰਚਾਇਤ ਰਈਆ ਦੇ ਮੁੱਖ ਚੋਣ ਦਫਤਰ ਅਤੇ ਵਾਰਡ ਨੰ: 5 ਦੇ ਉਮੀਦਵਾਰ ਸ਼੍ਰੀਮਤੀ ਪ੍ਰਭਜੋਤ ਕੌਰ ਦੇ ਸਾਂਝੇ ਚੋਣ ਦਫਤਰ ਦਾ ਉਦਘਾਟਨ ਸਾ: ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਆਪਣੇ ਕਰ ਕਮਲਾਂ ਨਾਲ ਰਿਬਨ ਕੱਟ ਕੇ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਭਲਾਈਪੁਰ, ਸ਼੍ਰੀ ਕੇ. ਕੇ. ਸ਼ਰਮਾ ਸਾ: ਬਲਾਕ ਪ੍ਰਧਾਨ , ਰੋਬਨ ਮਾਨ ਪ੍ਰਧਾਨ ਨਗਰ ਪੰਚਾਇਤ ਰਈਆ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਰਈਆ ਵਾਸੀਆਂ ਨੂੰ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਗੁਰਦੀਪ ਸਿੰਘ ਵਾਈਸ ਚੇਅਰਮੈਨ ਨਗਰ ਪੰਚਾਇਤ ਰਈਆ, ਹਰਪਾਲ ਸਿੰਘ ਜਲਾਲਾਬਾਦ ਸਰਪੰਚ, ਗੁਰਦਿਆਲ ਸਿੰਘ ਕੰਗ ਬੁਟਾਰੀ ਸਰਪੰਚ, ਪ੍ਰਦੀਪ ਸਿੰਘ ਭਲਾਈਪੁਰ ਸਰਪੰਚ, ਹਰਪ੍ਰੀਤ ਸਿੰਘ ਟੌਗ ਸਰਪੰਚ, ਰਾਜੇਸ਼ ਰਮਪਾਲ, ਜੈਮਲ ਸਿੰਘ ਸ਼ਾਹ, ਅਮਰੀਕ ਸਿੰਘ ਜਲਾਲਾਬਾਦ ਸਰਪੰਚ, ਕੁੰਦਨ ਸਿੰਘ ਬਾਣੀਆ, ਗੁਰਬਿੰਦਰ ਸਿੰਘ ਸਾਬੀ ਸਰਪੰਚ ਕੋਟ ਮਹਿਤਾਬ, ਜਗਤਾਰ ਸਿੰਘ ਉਮੀਦਵਾਰ ਵਾਰਡ ਨੰਬਰ ਤਿੰਨ, ਜਗਜੀਤ ਸਿੰਘ ਸੰਘਰਕੋਟ ਸਰਪੰਚ, ਮਲਕੀਤ ਸਿੰਘ ਸੰਘਰਕੋਟ, ਧਨਵੰਤ ਸਿੰਘ ਖੈੜਾ, ਲਵਜੀਤ ਸਿੰਘ ਖੋਜਕੀਪੁਰ, ਅਮਰਜੀਤ ਸਿੰਘ ਰੰਧਾਵਾ, ਤਰਸੇਮ ਸਿੰਘ, ਗੁਰਭੇਜ ਸਿੰਘ ਪੱਡਾ, ਬਬਲੂ, ਜੋਹਲ ਡਾਕਟਰ, ਬਿੱਲਾ ਸਰਪੰਚ, ਸਰਪੰਚ ਪ੍ਰਭ ਥੋਥੀਆਂ, ਸੁਖ ਸ਼ਾਹ, ਬਬਲੂ ਰਈਆ ਤੋਂ ਇਲਾਵਾ ਇਲਾਕੇ ਅਤੇ ਰਈਆ ਦੇ ਬਹੁਤ ਸਾਰੇ ਕਾਂਗਰਸੀ ਵਰਕਰ ਅਤੇ ਵੱਡੀ ਗਿਣਤੀ ਵਿਚ ਬੀਬੀਆਂ ਹਾਜ਼ਰ ਸਨ |