29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਮਾਤਾ ਨੰਦਾ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 22-05-2026
ਓਠੀਆਂ, 21 ਮਈ (ਗੁਰਵਿੰਦਰ ਸਿੰਘ ਛੀਨਾ)-ਨਜਦੀਕ ਪੈਂਦੇ ਪਿੰਡ ਜੋਸ਼ ਵਿਖੇ ਮਾਤਾ ਨੰਦਾ ਪੂਰਬਾਂ ਦੀ ਯਾਦ ਵਿਚ ਹਰ ਸਾਲ ਮਨਾਇਆ ਜਾਂਦਾ ਸਾਲਾਨਾ ਮੇਲਾ ਇਸ ਵਾਰ ਵੀ ਪਿੰਡ ਜੋਸ਼ ਵਿਖੇ ਮਨਾਇਆ ਗਿਆ | ਪ੍ਰਬੰਧਕਾਂ ਵਲੋਂ ਮਾਤਾ ਦੀ ਦਰਗਾਹ 'ਤੇ ਚਾਦਰ ਚੜਾਉਣ ਦੀ ਰਸਮ ਸਵੇਰੇ 10 ਵਜੇ ਕੀਤੀ ਗਈ | ਸੰਗਤਾਂ ਨੇ ਮਾਤਾ ਜੀ ਦੀ ਦਰਗਾਹ 'ਤੇ ਮੱਥਾ ਟੇਕਿਆ ਅਤੇ ਮੰਨਤਾਂ ਮੰਗੀਆਂ | ਉਪਰੰਤ ਦਰਗਾਹ ਤੇ ਕੱਵਾਲਾਂ ਵਲੋਂ ਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਕੱਵਾਲੀਆਂ ਸੁਣਾ ਕੇ ਸਰੋਤਿਆਂ ਨੂੰ ਝੰੂਮਣ ਲਾ ਦਿੱਤਾ | ਵਧੀਆ ਪ੍ਰੋਗਰਾਮ ਪੇਸ਼ ਕਰਨ 'ਤੇ ਵਾਹ ਵਾਹ ਖੱਟੀ | ਦਰਗਾਹ 'ਤੇ ਸੇਵਾ ਕਰਦੇ ਸੇਵਾਦਾਰ ਬਾਬਾ ਘਸੀਟਾ ਸਿੰਘ ਉਮਰਪੁਰਾ, ਸੇਵਾਦਾਰ ਬਾਬਾ ਮੋਹਣ ਸਿੰਘ ਜੋਸ਼ ਅਤੇ ਪ੍ਰਬੰਧਕਾਂ ਵਲੋਂ ਕੱਵਾਲਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਸੰਗਤਾਂ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ | ਇਸ ਮੌਕੇ ਜਗੀਰ ਸਿੰਘ ਜੋਸ਼, ਪੰਜਾਬ ਸਿੰਘ, ਹਰਜੀਤ ਸਿੰਘ, ਗੁਰਦੇਵ ਸਿੰਘ, ਇਮਾਨ ਸਿੰਘ, ਗੁਰਪਿੰਦਰ ਸਿੰਘ, ਹਰਮਨ ਸਿੰਘ, ਜਗਬੀਰ ਸਿੰਘ ਮੁਹਾਰ ਅਤੇ ਪਿੰਡ ਦੀਆਂ ਸੰਗਤਾਂ ਭਾਰੀ ਗਿਣਤੀ ਵਿਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਧਾਮੀ ਨੇ ਤਰਨਾ ਦਲ ਮੁਖੀ ਬਾਬਾ ਜੋਗਾ ਸਿੰਘ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਪਿੰਡ ਦਾਊਦ ਵਿਖੇ ਮਜ਼ਦੂਰ ਕਿਸਾਨਾਂ ਦੀ ਮੀਟਿੰਗ ਹੋਈ <br/>
Ad Position 24