ਰਮਦਾਸ, 21 ਮਈ (ਜਸਵੰਤ ਸਿੰਘ ਵਾਹਲਾ)-ਮਾਨ ਸਰਕਾਰ ਨੇ ਆਪਣੇ ਚਾਰ ਸਾਲ ਦੇ ਰਾਜ ਦੌਰਾਨ ਪੰਜਾਬ ਦੇ ਲੋਕਾਂ ਨਾਲ ਝੂਠੇ ਲਾਰੇ ਲਗਾਉਣ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਕੀਤਾ ਜੋ ਰੰਗਲਾ ਪੰਜਾਬ ਬਣਾਉਣ ਤੇ ਦਾਅਵੇ ਕੀਤੇ ਸਨ, ਉਹ ਸਭ ਖੋਖਲੇ ਸਾਬਤ ਹੋਏ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਸੈਣੀ ਪੈਲੇਸ ਰਮਦਾਸ ਵਿਖੇ ਕਾਂਗਰਸੀ ਵਰਕਰਾਂ ਦੀ ਇਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਜਦ ਵੀ ਪੰਜਾਬ ਦਾ ਵਿਕਾਸ ਹੋਇਆ ਹੈ ਉਹ ਕਾਂਗਰਸ ਦੇ ਰਾਜ ਦੌਰਾਨ ਹੀ ਹੋਇਆ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਰਮਦਾਸ ਦੀਆਂ ਚੋਣਾਂ 'ਚ 11 ਵਾਰਡਾਂ ਤੋਂ ਕਾਂਗਰਸ ਦੇ ਉਮੀਦਵਾਰਾਂ ਦੇ ਨਾਲ ਲੋਕ ਚਟਾਨ ਵਾਂਗ ਖੜੇ੍ਹ ਹਨ ਜਿਸ ਕਰਕੇ ਉਹ ਇਤਿਹਾਸਿਕ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਜ਼ਿਲ੍ਹਾ ਦਿਹਾਤੀ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ, ਪੀ.ਏ. ਇੰਦਰਜੀਤ ਸਿੰਘ, ਬਲਾਕ ਪ੍ਰਧਾਨ ਰਣਜੀਤ ਸਿੰਘ ਭੱਖਾ, ਸਾਬਕਾ ਨਗਰ ਕੌਂਸਲ ਪ੍ਰਧਾਨ ਗੁਰਪਾਲ ਸਿੰਘ ਸਿੰਧੀ, ਸ਼ਹਿਰੀ ਪ੍ਰਧਾਨ ਸੋਨੂੰ ਵਾਹਲਾ, ਅਨਿਲ ਕੁਮਾਰ ਲੱਕੀ, ਰਕੇਸ਼ ਕੁਮਾਰ ਕਾਠੀਆ, ਪ੍ਰਧਾਨ ਦਿਲਬਾਗ ਸਿੰਘ, ਦੁਰੋਜਨ ਜੋਧਾ, ਯੂਥ ਆਗੂ ਵਰਿੰਦਰਪਾਲ ਵਿੱਕੀ, ਨਰਿੰਦਰ ਸਿੰਘ ਖਹਿਰਾ, ਮਨਪ੍ਰੀਤ ਸਿੰਘ ਸਾਰੰਗਦੇਵ, ਰਾਕੇਸ਼ ਚੰਦਰ ਕਠੀਆ ਰਮਦਾਸ, ਨੰਬਰਦਾਰ ਮਨਪ੍ਰੀਤ ਸਿੰਘ, ਹਨੀ ਰੰਧਾਵਾ, ਧਰਮਪਾਲ, ਰਣਜੀਤ ਸਿੰਘ ਰਾਣਾ, ਰਮੇਸ਼ ਰਾਣੀ, ਇੰਦਰਜੀਤ ਕਾਠੀਆ ਆਦਿ ਕਾਂਗਰਸੀ ਵਰਕਰ ਮੌਜੂਦ ਸਨ |