ਜੰਡਿਆਲਾ ਗੁਰੂ, 21 ਮਈ (ਪ੍ਰਮਿੰਦਰ ਸਿੰਘ ਜੋਸਨ)26 ਮਈ ਨੂੰ ਹੋ ਰਹੀ ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ 15 ਵਾਰਡਾਂ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰ ਬਿਨਾਂ ਮੁਕਾਬਲਾ ਹੀ ਜੇਤੂ ਕਰਾਰ ਦੇ ਦਿੱਤੇ ਗਏ ਹਨ | ਜੰਡਿਆਲਾ ਗੁਰੂ ਦੀ ਵਾਰਡ ਨੰਬਰ 6 ਤੋਂ 'ਆਪ' ਦੀ ਅਮਨਬੀਤ ਕੌਰ ਦੇ ਵਿਰੋਧੀ ਉਮੀਦਵਾਰ ਨੇ ਆਪਣੀ ਹਾਰ ਤੋਂ ਡਰਦਿਆਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ | ਇਸੇ ਤਰ੍ਹਾਂ ਹੀ ਜੰਡਿਆਲਾ ਗੁਰੂ ਦੇ ਵਾਰਡ ਨੰਬਰ 9 ਤੋਂ ਮਨਜਿੰਦਰ ਸਿੰਘ ਹੈਪੀ ਵੀ ਬਿਨਾਂ ਮੁਕਾਬਲਾ ਹੀ ਜਿੱਤ ਗਏ ਅਤੇ ਇਨ੍ਹਾਂ ਦੇ ਮੁਕਾਬਲੇ ਦੇ ਵਿਰੋਧੀ ਉਮੀਦਵਾਰ ਨੇ ਵੀ ਆਪਣੇ ਕਾਗਜ ਪੱਤਰ ਵਾਪਸ ਲੈ ਲਏ | ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ ਚੋਣਾਂ ਵਿਚ ਇਸ ਵਾਰ ਉਮੀਦਵਾਰਾਂ ਵਿਚ ਪਹਿਲਾਂ ਵਾਲਾ ਉਤਸ਼ਾਹ ਦਿਖਾਈ ਨਹੀਂ ਦੇ ਰਿਹਾ ਅਤੇ ਉਮੀਦਵਾਰ ਥੋੜਾ ਬਹੁਤਾ ਹੀ ਚੋਣ ਪ੍ਰਚਾਰ ਕਰ ਰਹੇ ਹਨ |