15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਨਗਰ ਕੌਂਸਲ ਰਮਦਾਸ ਦੇ ਵਾਰਡ ਨੰ: 4 ਤੇ 5 'ਚ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਡੋਰ ਟੂ ਡੋਰ ਹਰਪ੍ਰਤਾਪ ਅਜਨਾਲਾ ਨੇ ਵੋਟਾਂ ਮੰਗੀਆਂ <br/>

Ad Position 21
No active advertisement
24-05-2026
ਰਮਦਾਸ, 23 ਮਈ (ਜਸਵੰਤ ਸਿੰਘ ਵਾਹਲਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਆਪਣੇ ਵਰਕਰਾਂ ਨਾਲ ਵਾਰਡ ਨੰ: 4 ਤੋਂ ਉਮੀਦਵਾਰ ਦਿਲਬਾਗ ਸਿੰਘ ਤੇ ਵਾਰਡ ਨੰ: 5 ਤੋਂ ਦੁਰੋਜਨ ਸਿੰਘ ਜੋਧਾ ਦੇ ਹੱਕ 'ਚ ਡੋਰ ਟੂ ਡੋਰ ਜਾ ਕੇ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ | ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਮਾਨ ਸਰਕਾਰ ਨੇ ਆਪਣੇ ਚਾਰ ਸਾਲ ਦੇ ਰਾਜ ਦੌਰਾਨ ਪੰਜਾਬ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਰਕੇ ਪੰਜਾਬ ਵਿਕਾਸ ਪੱਖੋਂ ਪਿਛੜ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਨਗਰ ਕੌਂਸਲ ਰਮਦਾਸ ਦੀਆਂ ਚੋਣਾਂ 'ਚ ਕਾਂਗਰਸ ਦੇ ਉਮੀਦਵਾਰ ਬਹੁਮਤ ਨਾਲ ਨਗਰ ਕੌਂਸਲ ਰਮਦਾਸ ਬਣਾਉਣਗੇ | ਇਸ ਮੌਕੇ ਪੀ. ਏ. ਇੰਦਰਜੀਤ ਸਿੰਘ, ਰਣਜੀਤ ਸਿੰਘ ਰਾਣਾ ਭੱਖਾ, ਗੁਰਪਾਲ ਸਿੰਘ ਸਿੰਧੀ, ਰਕੇਸ਼ ਚੰਦਰ ਕਾਠੀਆ, ਯੂਥ ਦੇ ਸ਼ਹਿਰੀ ਪ੍ਰਧਾਨ ਸੋਨੂੰ ਵਾਹਲਾ, ਅਨਿਲ ਕੁਮਾਰ ਲੱਕੀ, ਗੁਰਪਾਲ ਸਿੰਘ, ਚੇਅਰਮੈਨ ਬੂਟੀ ਰਾਮ, ਨਰਿੰਦਰ ਸਿੰਘ ਖਹਿਰਾ, ਯੂਥ ਆਗੂ ਵਰਿੰਦਰਪਾਲ ਵਿੱਕੀ, ਮਨਪ੍ਰੀਤ ਸਿੰਘ ਸਾਰੰਗਦੇਵ, ਹਨੀ ਰੰਧਾਵਾ, ਨੰਬਰਦਾਰ ਮਨਪ੍ਰੀਤ ਸਿੰਘ, ਮਨੋਹਰ ਲਾਲ ਭੰਡਾਰੀ, ਇੰਦਰਜੀਤ ਕਾਠੀਆ ਆਦਿ ਕਾਂਗਰਸੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਰਮਦਾਸ ਦੀਆਂ 11 ਵਾਰਡਾਂ 'ਤੇ ਹੀ 'ਆਪ' ਦੇ ਉਮੀਦਵਾਰ ਇਤਿਹਾਸਿਕ ਜਿੱਤ ਪ੍ਰਾਪਤ ਕਰਨਗੇ-ਐਡ. ਅਮਨਦੀਪ <br/>... ਅਗਲੀ ਖ਼ਬਰ ਹਾਈ ਕੋਰਟ ਵਲੋਂ ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ ਚੋਣਾਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਕਰਾਉਣ ਦੇ ਹੁਕਮ...
Ad Position 24