ਸਠਿਆਲਾ, 25 ਮਈ (ਜਗੀਰ ਸਿੰਘ ਸਫਰੀ)-ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅੰਮਿ੍ਤਸਰ ਵਿਖੇ ਲੰਗਰ ਹਾਲ ਦੀ ਇਮਰਾਤ ਤੋਂ ਸ਼ਟਰਿੰਗ ਦੀਆਂ ਲੋਹੇ ਦੀਆਂ ਪਲੇਟਾਂ ਸ਼ਰਧਾਲੂ ਬੀਬੀ ਰਾਜ ਰਾਣੀ 'ਤੇ ਡਿੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ | ਇਸ ਮੌਕੇ ਮਿ੍ਤਕ ਦੇ ਪਤੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਤੇ ਧੀ ਹਰ ਐਤਵਾਰ ਨੂੰ ਗੁ: ਸ਼ਹੀਦਾਂ ਵਿਖੇ ਚੌਪਹਿਰਾ ਕੱਟਣ ਜਾਂਦੀਆਂ ਸਨ ਤੇ ਲੰਗਰ ਹਾਲ ਦੀ ਇਮਾਰਤ ਤੋਂ ਅਚਾਨਕ ਸ਼ਟਰਿੰਗ ਕੀਤੀ ਲੋਹੇ ਦੀਆਂ ਪਲੇਟਾਂ ਡਿੱਗਣ ਕਾਰਨ ਮੇਰੀ ਪਤਨੀ ਰਾਜ ਰਾਣੀ ਦੀ ਮੌਤ ਹੋ ਗਈ ਹੈ ਅਤੇ ਧੀ ਰਜਨੀ ਗੰਭੀਰ ਜ਼ਖਮੀ ਹੋਣ ਕਾਰਨ ਉਹ ਅਜੇ ਹਸਪਤਾਲ ਵਿਚ ਦਾਖ਼ਲ ਹੈ | ਉਨ੍ਹਾਂ ਨੇ ਦੱਸਿਆ ਹੈ ਕਿ ਰ ਮਿ੍ਤਕ ਦੇਹ ਦਾ ਪੋਸਟਮਾਰਟਮ ਕਰਨ ਉਪਰੰਤ ਪਿੰਡ ਸਠਿਆਲਾ ਦੇ ਸ਼ਮਸਾਨਘਾਟ ਵਿਖੇ ਲਿਆਂਦਾ ਗਿਆ ਹੈ | ਇਸ ਮੌਕੇ ਬਾਬਾ ਕਰਮਜੀਤ ਸਿੰਘ ਭੂਰੀ ਵਾਲਿਆਂ ਵਲੋਂ ਅੰਤਿਮ ਅਰਦਾਸ ਕਰਨ ਉਪਰੰਤ ਮਿ੍ਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਪਤੀ ਜੋਗਿੰਦਰ ਸਿੰਘ ਵਲੋਂ ਦਿੱਤੀ ਗਈ | ਇਸ ਮੌਕੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਬਲਜੀਤ ਸਿੰਘ ਜਲਾਲ ਉਸਮਾ, ਬਾਬਾ ਫਤਿਹ ਸਿੰਘ ਭੂਰੀ ਵਾਲੇ, ਬਾਬਾ ਕਰਮਜੀਤ ਸਿੰਘ ਭੂਰੀ ਵਾਲੇ, ਬਾਬਾ ਸੁਖਵਿੰਦਰ ਸਿੰਘ ਭੂਰੀ ਤੇ ਮੈਨੇਜਰ ਬਲਦੇਵ ਸਿੰਘ ਭੂਰੀ ਵਾਲੇ ਕਾਂਗਰਸ ਪ੍ਰਦੇਸ਼ ਦੇ ਐੱਸ.ਸੀ. ਵਿੰਗ ਜਰਨਲ ਸਕੱਤਰ ਸੁਰਜਨ ਸਿੰਘ ਸੋਨੁੰ ਭਲਾਈਪੁਰ,, ਸਰਪੰਚ ਗੁਰਜਿੰਦਰ ਸਿੰਘ ਗਿੰਦਾ, ਸਰਪੰਚ ਦਲਬੀਰ ਸਿੰਘ ਬੱਲ, ਸੁਸਾਇਟੀ ਪ੍ਰਧਾਨ ਗੁਰਮੁੱਖ ਸਿੰਘ ਡਾਂਗਾ, ਸੂਬੇਦਾਰ ਬਲਜੀਤ ਸਿੰਘ, ਪ੍ਰਧਾਨ ਤਰਲੋਚਨ ਸਿੰਘ, ਸਾਬਕਾ ਸਰਪੰਚ ਦਲਵਿੰਦਰ ਸਿੰਘ, ਮਾਤਾ ਗੁਰਨਾਮ ਕੌਰ, ਸੁਵਿੰਦਰਪਾਲ ਕੌਰ, ਸਰਪੰਚ ਚਰਨਜੀਤ ਸਿੰਘ ਭੱਟੀ, ਮੈਂਬਰ ਕਸ਼ਮੀਰ ਸਿੰਘ, ਗਿਆਨੀ ਬੂਟਾ ਸਿੰਘ, ਬਾਬਾ ਸੁੱਚਾ ਸਿੰਘ ਆਦਿ ਵਲੋਂ ਮਿ੍ਤਕ ਦੇ ਪਤੀ ਜੋਗਿੰਦਰ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |