01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਦਮਦਮੀ ਟਕਸਾਲ ਨੇ ਜਲਾਲ ਉਸਮਾਂ ਵਿਖੇ ਸਜਾਏ ਸ਼ਹੀਦੀ ਦੀਵਾਨ <br/>

Ad Position 21
No active advertisement
ਪਿੰਡ ਜਲਾਲ ਉਸਮਾ ਦੇ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਵਿਖੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦਾ ਸਨਮਾਨ ਕਰਦੇ ਹੋਏ ਚੇਅਰਮੈਨ ਕੰਵਰਜੀਤ ਸਿੰਘ ਮਾਨ, ਪਿ੍ੰਸੀਪਲ ਗੁਰਦੀਪ ਸਿੰਘ ਜਲਾਲ ਸਮਾ ਤੇ ਹੋਰ ਕਮੇਟੀ ਮੈਂਬਰ | ਤਸਵੀਰ-ਜਗਦੀਸ਼ ਸਿੰਘ ਬਮਰਾਹ <br/> 26-05-2026

ਚੌਂਕ ਮਹਿਤਾ, 24 ਮਈ (ਜਗਦੀਸ਼ ਸਿੰਘ ਬਮਰਾਹ, ਧਰਮਿੰਦਰ ਸਿੰਘ ਭੰਮਰਾ)-ਜੂਨ 1984 ਨੂੰ ਵਾਪਰੇ ਤੀਸਰੇ ਘੱਲੂਘਾਰੇ ਅਪਰੇਸ਼ਨ ਬਲਿਊ ਸਟਾਰ ਵਿਚ ਸ਼ਹੀਦ ਹੋਏ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ, ਬਾਬਾ ਠਾਰਾ ਸਿੰਘ ਅਤੇ ਹੋਰ ਬੇਅੰਤ ਸਿੰਘ ਸਿੰਘਣੀਆਂ ਭੁਝੰਗੀਆਂ ਦੀਆਂ ਪਵਿੱਤਰ ਸ਼ਹਾਦਤਾਂ ਨੂੰ ਸਮਰਪਿਤ, ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ, ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਪਿੰਡ ਜਲਾਲ ਉਸਮਾਂ ਵਿਖੇ ਸ਼ਾਮ ਦੇ ਸ਼ਹੀਦੀ ਦੀਵਾਨ ਸਜਾਏ ਗਏ | ਗਿਆਨੀ ਹਰਨਾਮ ਸਿੰਘ ਖਾਲਸਾ ਨੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੇ ਜੀਵਨ ਸਫ਼ਰ ਨਾਲ ਜੁੜਿਆ ਪਾਵਨ ਇਤਿਹਾਸ ਸਰਵਨ ਕਰਵਾ ਕੇ ਸੰਗਤ ਨੂੰ ਨਿਹਾਲ ਕੀਤਾ | ਉਨ੍ਹਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਧੁਰੇ ਨਾਲੋਂ ਟੁੱਟ ਜਾਂਦੀਆਂ ਹਨ ਉਨ੍ਹਾਂ ਦਾ ਇਸ ਦੁਨੀਆ ਤੋਂ ਨਾਮੋ ਨਿਸ਼ਾਨ ਖ਼ਤਮ ਹੋ ਜਾਂਦਾ ਹੈ | ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਵੀ ਇਨ੍ਹਾਂ ਸਮਾਗਮਾਂ ਵਿਚ ਲੈ ਕੇ ਆਇਆ ਕਰੋ ਤਾਂ ਕਿ ਉਨ੍ਹਾਂ ਨੂੰ ਵੀ ਆਪਣੇ ਕੌਮੀ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਇਤਿਹਾਸ ਦਾ ਪਤਾ ਲੱਗ ਸਕੇ | ਉਨ੍ਹਾਂ ਆਖਿਆ ਕਿ 1 ਜੂਨ ਨੂੰ ਸ਼ਹੀਦੀ ਹਫਤੇ ਦੀ ਸ਼ੁਰੂਆਤ ਹੋਵੇਗੀ ਜਿਸ ਦੌਰਾਨ ਦਮਦਮੀ ਟਕਸਾਲ ਦੇ ਹੈੱਡ ਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਰੋਜ਼ਾਨਾ ਸ਼ਾਮ ਦੇ ਦੀਵਾਨ ਸੱਜਿਆ ਕਰਨਗੇ, 6 ਜੂਨ ਨੂੰ 42ਵਾਂ ਮੁੱਖ ਤੇ ਮਹਾਨ ਸ਼ਹੀਦੀ ਸਮਾਗਮ ਹੋਵੇਗਾ | ਇਸ ਦੌਰਾਨ ਟਕਸਾਲ ਦੇ ਹਜ਼ੂਰੀ ਰਾਗੀ ਭਾਈ ਗੁਰਲਾਲ ਸਿੰਘ ਦੇ ਚਰਣ ਗੁਰ ਨਾਨਕ ਅਭੈ ਦੇ ਜਥੇ ਨੇ ਰਸਦਾਇਕ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਾ ਕੀਤਾ | ਪੋਥੀ ਦੇ ਪਾਠ ਦੀ ਸੇਵਾ ਭਾਈ ਸਤਨਾਮ ਸਿੰਘ ਨੇ ਅਤੇ ਸਟੇਜ ਸੰਚਾਲਨ ਦੀ ਸੇਵਾ ਪਿ੍ੰ. ਗੁਰਦੀਪ ਸਿੰਘ ਰੰਧਾਵਾ ਨੇ ਨਿਭਾਈ | ਸਮਾਗਮ ਦੀ ਸਮਾਪਤੀ ਮੌਕੇ ਹੈੱਡ ਗ੍ਰੰਥੀ ਬਾਬਾ ਕਾਲਾ ਸਿੰਘ, ਚੇਅਰਮੈਨ ਕੰਵਰਦੀਪ ਸਿੰਘ ਮਾਨ, ਪਿ੍ੰਸੀਪਲ ਗੁਰਦੀਪ ਸਿੰਘ ਜਲਾਲ ਉਸਮਾ, ਮਾ. ਗੁਰਪ੍ਰੀਤ ਸਿੰਘ ਜਲਾਲ, ਜੱਥੇ. ਇਕਬਾਲ ਸਿੰਘ ਮਾਨ, ਮਾ. ਸੁਖਦੇਵ ਸਿੰਘ ਜਲਾਲ, ਗੁਰਮੀਤ ਸਿੰਘ ਮਾਨ , ਪ੍ਰਧਾਨ ਜਗੀਰ ਸਿੰਘ, ਨਰਿੰਦਰਜੀਤ ਸਿੰਘ,, ਕੇਵਲ ਸਿੰਘ, ਠੇਕੇਦਾਰ ਲਖਵਿੰਦਰ ਸਿੰਘ ਅਤੇ ਹੋਰਨਾਂ ਪ੍ਰਬੰਧਕਾਂ ਨੇ ਸਿਰੋਪਾਓ ਤੇ ਦੁਸ਼ਾਲਾ ਭੇਟ ਕਰਕੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦਾ ਸਨਮਾਨ ਕੀਤਾ | ਇਸ ਮੌਕੇ ਜਥੇਦਾਰ ਬਾਬਾ ਅਜੀਤ ਸਿੰਘ ਮੁਖੀ ਤਰਨਾ ਦਲ ਮਹਿਤਾ, ਜਥੇਦਾਰ ਬਾਬਾ ਬੋਹੜ ਸਿੰਘ , ਪਿ੍ੰ. ਹਰਸ਼ਦੀਪ ਸਿੰਘ ਰੰਧਾਵਾ ਤੇ ਡਾ. ਅਵਤਾਰ ਸਿੰਘ ਬੁੱਟਰ (ਦੋਵੇਂ ਮੈਂਬਰ ਚੀਫ ਖਾਲਸਾ ਦੀਵਾਨ), ਜਥੇਦਾਰ ਸੁਖਦੇਵ ਸਿੰਘ ਮੁੱਖ ਬੁਲਾਰਾ ਦਮਦਮੀ ਟਕਸਾਲ, ਗਿਆਨੀ ਹਰਦੇਵ ਸਿੰਘ ਬੂੜੇ ਨੰਗਲ, ਸਰਪੰਚ ਰਵੇਲ ਸਿੰਘ, ਰਮਨਬੀਰ ਸਿੰਘ ਲੱਧਾਮੁੰਡਾ, ਅੰਤਰਪ੍ਰੀਤ ਸਿੰਘ ਲੱਧਾਮੁੰਡਾ, ਭਾਈ ਰਵਿੰਦਰ ਪਾਲ ਸਿੰਘ, ਗਿਆਨੀ ਮੇਜਰ ਸਿੰਘ, ਬੂਟਾ ਸਿੰਘ ਜਲਾਲ, ਭਾਈ ਜੁਝਾਰ ਸਿੰਘ, ਭਾਈ ਪ੍ਰਭਜੀਤ ਸਿੰਘ, ਭਾਈ ਸਤਨਾਮ ਸਿੰਘ, ਭਾਈ ਗੁਰਪ੍ਰੀਤ ਸਿੰਘ ਵੈਦ, ਪੋ੍ਰ. ਗਿਆਨੀ ਜੋਬਨਜੀਤ ਸਿੰਘ, ਭਾਈ ਗੁਰਕਿਰਪਾਲ ਸਿੰਘ, ਭਾਈ ਪ੍ਰਕਾਸ਼ ਸਿੰਘ, ਭਾਈ ਨਿਰਮਲ ਸਿੰਘ , ਗਿਆਨੀ ਮੋਹਣ ਸਿੰਘ, ਪ੍ਰਗਟ ਸਿੰਘ, ਦਲਜੀਤ ਸਿੰਘ ਬੰਬੇ ਤੋਂ ਇਲਾਵਾ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਝੋਨੇ ਦੇ ਮਧਰੇਪਨ ਦੇ ਰੋਗ ਸੰਬੰਧੀ ਪਨੀਰੀਆਂ ਦਾ ਨਿਰੀਖਣ ਸਮੇਂ-ਸਮੇਂ 'ਤੇ ਕਰਨ ਕਿਸਾਨ-ਖੇਤੀ ਮਾਹਿਰ ਅਗਲੀ ਖ਼ਬਰ ਸਠਿਆਲਾ ਵਿਖੇ ਸ਼ਰਧਾਲੂ ਬੀਬੀ ਰਾਜ ਰਾਣੀ ਦਾ ਅੰਤਿਮ ਸੰਸਕਾਰ <br/>
Ad Position 24