01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਝੋਨੇ ਦੇ ਮਧਰੇਪਨ ਦੇ ਰੋਗ ਸੰਬੰਧੀ ਪਨੀਰੀਆਂ ਦਾ ਨਿਰੀਖਣ ਸਮੇਂ-ਸਮੇਂ 'ਤੇ ਕਰਨ ਕਿਸਾਨ-ਖੇਤੀ ਮਾਹਿਰ

Ad Position 21
No active advertisement
ਅਜੀਤ ਡੈਸਕ 26-05-2026
ਮਜੀਠਾ, 25 ਮਈ (ਮਨਿੰਦਰ ਸਿੰਘ ਸੋਖੀ)-ਖੇਤੀਬਾੜੀ ਕਿਸਾਨ ਭਲਾਈ ਵਿਭਾਗ ਅੰਮਿ੍ਤਸਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਸਾਹਿਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਭਾਗ ਦੀ ਟੀਮ ਨੇ ਝੋਨੇ ਦੀ ਪਨੀਰੀ ਦਾ ਨਿਰੀਖਣ ਕਰਦਿਆਂ ਖੇਤੀਬਾੜੀ ਅਫਸਰ ਮਜੀਠਾ ਡਾ: ਹਰਭਿੰਦਰ ਸਿੰਘ ਅਤੇ ਖੇਤੀਬਾੜੀ ਵਿਕਾਸ ਅਫਸਰ ਡਾ: ਹਰਜਿੰਦਰ ਸਿੰਘ ਨੇ ਕਿਸਾਨਾਂ ਨੂੰ ਇਕ ਜ਼ਰੂਰੀ ਸਲਾਹ ਦਿੱਤੀ ਕਿ ਪਿਛਲੇ ਸਾਲ ਪੰਜਾਬ ਦੇ ਕੁਝ ਹਿੱਸਿਆਂ ਵਿਚ ਝੋਨੇ ਦੇ ਬੂਟਿਆਂ ਦੇ ਮਧਰੇਪਨ ਦਾ ਰੋਗ ਵੇਖਣ ਨੂੰ ਮਿਲਿਆ ਸੀ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਨੁਸਾਰ ਇਹ ਰੋਗ ਝੋਨੇ ਦੀ ਕਿਸੇ ਵੀ ਕਿਸਮ ਵਿਚ ਆ ਸਕਦਾ ਹੈ | ਇਸ ਰੋਗ ਨੂੰ ਰੋਕਣ ਲਈ ਸਾਨੂੰ ਹੁਣ ਤੋਂ ਹੀ ਝੋਨੇ ਦੀਆਂ ਪਨੀਰੀਆਂ ਦਾ ਨਿਰੀਖਣ ਕਰਨਾ ਚਾਹੀਦਾ ਹੈ | ਇਹ ਰੋਗ ਇੱਕ ਚਿੱਟੀ ਪਿੱਠ ਵਾਲੇ ਟਿੰਡੇ ਦੀ ਪਹਿਚਾਣ ਕਰਕੇ ਇਸ ਦੀ ਰੋਕਥਾਮ ਪਨੀਰੀ ਵਿਚ ਹੀ ਕਰ ਲਈ ਜਾਵੇ ਤਾਂ ਕਿ ਇਹ ਰੋਗ ਪਨੀਰੀ ਰਾਹੀਂ ਝੋਨੇ ਦੀ ਫਸਲ ਵਿਚ ਨਾ ਜਾਵੇ | ਚਿੱਟੀ ਪਿੱਠ ਵਾਲੇ ਟਿੰਡੇ ਹਮੇਸ਼ਾਂ ਝੋਨੇ ਦੇ ਬੂਟਿਆਂ ਦੇ ਮੁੱਢਾਂ ਵੱਲ ਠੰਡੇ ਥਾਂ ਹੁੰਦੇ ਹਨ | ਜੇਕਰ ਇਹ ਪਨੀਰੀ ਵਿਚ ਪਾਏ ਜਾਂਦੇ ਹਨ ਤਾਂ ਇਨ੍ਹਾਂ ਕੀਟਨਾਸ਼ਕਾਂ 94 ਮਿਲੀਲੀਟਰ ਪੈਕਸਾਲੋਨ 10 ਐਸਸੀ ਜਾਂ 60 ਗਰਾਮ ਉਲਾਲਾ 50 ਡਬਲਿਊ ਜੀ ਜਾਂ 80 ਗਰਾਮ ਓਸੀਨ/ਟੋਕਨ 20 ਐਸਜੀ ਜਾਂ 120 ਗਰਾਮ ਚੈੱਸ 50 ਡਬਲਿਊ ਜੀ ਪ੍ਰਤੀ ਏਕੜ੍ਹ ਵਿਚੋਂ ਕੋਈ ਵੀ ਕੀਟਨਾਸ਼ਕ ਪਨੀਰੀ ਉਪਰ ਛਿੜਕਾਅ ਕਰ ਲਈਆਂ ਜਾਣ, ਇਹ ਛਿੜਕਾਅ ਪਨੀਰੀ ਦੇ 15 ਦਿਨਾਂ ਦੀ ਹੋਣ ਜਾਂ ਬੂਟੇ 3-4 ਪੱਤਿਆਂ ਦੇ ਸਟੇਜ਼ ਤੇ ਕੀਤਾ ਜਾਵੇ ਤਾਂ ਕਿ ਇਹ ਰੋਗ ਫੈਲਾਉਣ ਵਾਲੇ ਟਿੰਡੇ ਪਨੀਰੀ ਵਿਚ ਨਾ ਰਹਿਣ ਤੇ ਪਨੀਰੀ ਦਾ ਲਗਾਤਾਰ ਨਿਰੀਖਣ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਮਿ੍ਤਕ ਸਰੀਰਾਂ ਨੂੰ ਹਸਪਤਾਲਾਂ 'ਚ 'ਬੰਦੀ' ਬਣਾਉਣ 'ਤੇ ਕਮਿਸ਼ਨ ਨੇ ਲਗਾਈ ਰੋਕ, ਜ਼ਿਲ੍ਹਾ ਪ੍ਰਸ਼ਾਸਨ ਖਾਮੋਸ਼-ਸਤਨਾਮ ਸਿ... ਅਗਲੀ ਖ਼ਬਰ ਦਮਦਮੀ ਟਕਸਾਲ ਨੇ ਜਲਾਲ ਉਸਮਾਂ ਵਿਖੇ ਸਜਾਏ ਸ਼ਹੀਦੀ ਦੀਵਾਨ <br/>
Ad Position 24