01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਮਿ੍ਤਕ ਸਰੀਰਾਂ ਨੂੰ ਹਸਪਤਾਲਾਂ 'ਚ 'ਬੰਦੀ' ਬਣਾਉਣ 'ਤੇ ਕਮਿਸ਼ਨ ਨੇ ਲਗਾਈ ਰੋਕ, ਜ਼ਿਲ੍ਹਾ ਪ੍ਰਸ਼ਾਸਨ ਖਾਮੋਸ਼-ਸਤਨਾਮ ਸਿੰਘ ਗਿੱਲ <br/>

Ad Position 21
No active advertisement
ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੁਆਰਾ ਜਾਰੀ 'ਸਰਕੂਲਰ' ਅਤੇ ਸਤਨਾਮ ਸਿੰਘ ਗਿੱਲ ਦੀ ਤਸਵੀਰ | <br/> 26-05-2026
ਸਠਿਆਲਾ, 25 ਮਈ (ਜਗੀਰ ਸਿੰਘ ਸਫਰੀ)-ਸਹਿਜਧਾਰੀ ਸਿੱਖ ਪਾਰਟੀ ਵਲੋਂ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਨੂੰ ਇਲਾਜ਼ 'ਚ ਹਸਪਤਾਲ ਲਿਆਉਣ ਵਾਲੇ ਵਾਰਿਸਾਂ ਨਾਲ ਸਹਿਚਾਰਕ ਅਤੇ ਇੱਜ਼ਤ ਨਾਲ ਸਹੀ ਤਰੀਕੇ ਨਾਲ ਪੇਸ਼ ਆਉਣਗੇ | ਇਨ੍ਹਾਂ ਉਕਤ ਸਤਰਾਂ ਦਾ ਪ੍ਰਗਟਾਵਾ ਸੀਨੀ: ਮੀਤ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਪ੍ਰੈੱਸ ਕੋਲ ਕੀਤਾ | ਉਨ੍ਹਾਂ ਨੇ ਸਰਕੂਲਰ ਜਾਰੀ ਕਰਕੇ ਸੂਬੇ 'ਚ ਇਹ ਯਕੀਨੀ ਬਣਾਉਣ ਦੀ ਹਦਾਇਤ ਕਰ ਦਿੱਤੀ ਸੀ ਕਿ ਕਿਸੇ ਵੀ ਪ੍ਰਾਈਵੇਟ ਹਸਪਤਾਲ 'ਚ ਕਿਸੇ ਵੀ ਮਰੀਜ ਦਾ ਮਿ੍ਤਕ ਸਰੀਰ ਪੈਸਿਆਂ ਦੀ ਅਦਾਇਗੀ ਦੀ ਵਜ੍ਹਾ ਕਰਕੇ ਵਾਰਿਸਾਂ ਦੇ ਹਵਾਲੇ ਕਰਨ ਤੋਂ ਕੋਈ ਵੀ ਹਸਪਤਾਲ ਇਨਕਾਰ ਨਹੀਂ ਕਰੇਗਾ | ਕਮਿਸ਼ਨ ਨੇ ਇਹ ਵੀ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਜਿਸ ਹਸਪਤਾਲ 'ਚ ਮਰੀਜ਼ ਦੀ ਮੌਤ ਹੋ ਜਾਂਦੀ ਹੈ, ਉਹ ਮਿ੍ਤਕ ਸਰੀਰ ਨੂੰ ਸੁਚੱਜੇ ਢੰਗ ਨਾਲ ਸੰਭਾਲਣ ਦੀ ਜਿੰਮੇਵਾਰੀ ਹਸਪਤਾਲ ਦੇ ਪ੍ਰਬੰਧਕੀ ਅਮਲੇ ਹੋਵੇਗੀ ਅਤੇ ਮਿ੍ਤਕ ਸਰੀਰ ਉਸ ਦੇ ਪਰਿਵਾਰ ਦੇ ਨਾਲ ਘਰ ਤੱਕ ਪੁੱਜਦਾ ਕਰਨ ਦੀ ਜ਼ਿੰਮੇਵਾਰੀ ਵੀ ਹਸਪਤਾਲ ਦੀ ਤੈਅ ਕੀਤੀ ਗਈ ਹੈ | ਉਨ੍ਹਾਂ ਨੇ ਕਿਹਾ ਕਿ 24 ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਲੋਂ ਜਾਰੀ ਸਰਕੂਲਰ ਬਾਰੇ ਕਿਸੇ ਵੀ ਡੀ. ਸੀ. ਦਫ਼ਤਰ ਨੇ ਅਜੇ ਤੱਕ ਕੋਈ ਸਥਿਤੀ ਸਪੱਸ਼ਟ ਨਹੀਂ ਕੀਤੀ ਹੈ | ਸਹਿਜਧਾਰੀ ਸਿੱਖ ਪਾਰਟੀ ਦੇ ਆਗੂ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਕਿਸੇ ਵੀ ਸਿਵਲ ਸਰਜਨ ਨੇ ਜਨਤਕ ਹਿੱਤ ਉਹ ਸਰਕੂਲਰ ਨੂੰ ਪਬਲਿਕ ਲਈ ਪ੍ਰਸਾਰਿਤ ਨਹੀਂ ਕੀਤਾ ਅਤੇ ਨਾ ਹੀ ਸਿਵਲ ਸਰਜਨ ਨੇ ਪ੍ਰੈੱਸ ਕਾਨਫਰੰਸ ਕਰਕੇ ਲੋਕਾਂ ਨੂੰ ਜਾਗਰੂਕ ਹੀ ਕੀਤਾ ਹੈ ਕਿ ਪ੍ਰਾਈਵੇਟ ਹਸਪਤਾਲ ਹੁਣ ਮਰੀਜ਼ ਦਾ ਮਿ੍ਤਕ ਸਰੀਰ ਬੰਦੀ ਬਣਾਕੇ ਵਾਰਿਸਾਂ ਪਾਸੋਂ ਪੈਸੇ ਨਹੀਂ ਮੰਗ ਸਕਦੇ ਹਨ | ਉਨ੍ਹਾਂ ਨੇ ਕਿਹਾ ਕਿ ਅਸੀਂ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪਹੁੰਚ ਕਰਕੇ ਕਮਿਸ਼ਨ ਨੂੰ ਇਹ ਅਪੀਲ ਕਰਾਂਗੇ ਕਿ ਉਹ ਸਮੂਹ ਸਿਵਲ ਸਰਜਨਾਂ ਨੂੰ ਪੱਤਰ ਜਾਰੀ ਕਰਕੇ ਹਦਾਇਤਾਂ ਕਰਨ ਕਿ ਕਮਿਸ਼ਨ ਵਲੋਂ ਜਾਰੀ ਸਰਕੂਲਰ ਬਾਰੇ ਜਨਤਾ ਨੂੰ ਸੁਚੇਤ ਕਰਨ ਅਤੇ ਜ਼ਿਲ੍ਹਾ ਪੱਧਰ 'ਤੇ ਪ੍ਰਸ਼ਾਸਨ ਲੋਕਾਂ ਦੀ ਮਦਦ ਲਈ ਹੈਲਪ ਲਾਈਨ ਨੰਬਰ ਜਾਰੀ ਕਰੇ |

Ad Position 22
No active advertisement
ਪਿਛਲੀ ਖ਼ਬਰ ਹਿੰਦ ਦੀ ਚਾਦਰ ਬਿਰਧ ਆਸ਼ਰਮ ਵਿਖੇ ਸੇਵਾਵਾਂ ਨਿਭਾਈਆਂ <br/> ਅਗਲੀ ਖ਼ਬਰ ਝੋਨੇ ਦੇ ਮਧਰੇਪਨ ਦੇ ਰੋਗ ਸੰਬੰਧੀ ਪਨੀਰੀਆਂ ਦਾ ਨਿਰੀਖਣ ਸਮੇਂ-ਸਮੇਂ 'ਤੇ ਕਰਨ ਕਿਸਾਨ-ਖੇਤੀ ਮਾਹਿਰ
Ad Position 24