ਸਠਿਆਲਾ, 25 ਮਈ (ਜਗੀਰ ਸਿੰਘ ਸਫਰੀ)-ਗ੍ਰਾਮ ਪੰਚਾਇਤ ਦੀਆਂ ਗਲੀਆਂ ਇੰਟਰਲਾਕ ਟਾਈਲਾਂ ਨਾਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ | ਇਸ ਮੌਕੇ ਸਰਪੰਚ ਚਰਨਜੀਤ ਸਿੰਘ ਭੱਟੀ ਨੇ ਦੱਸਿਆ ਹੈ ਕਿ ਬਾਬਾ ਸਾਂਈ ਰਿੰਕੂ ਵਾਲੀ ਗਲੀ ਤੇ ਮਹਿਲਾਂ ਵਾਲੀ ਗਲੀ ਵਿਚ ਇੰਟਰਲਾਕ ਟਾਈਲਾਂ ਲਗਾ ਕੇ ਬਣਾਈਆਂ ਜਾ ਰਹੀਆਂ ਹਨ | ਉਨ੍ਹਾਂ ਨੇ ਕਿਹਾ ਕਿ ਗ੍ਰਾਮ ਪੰਚਾਇਤ ਦੇ ਮੈਂਬਰਾਂ ਦੇ ਸਹਿਯੋਗ ਨਾਲ ਪਿੰਡ ਦੇ ਵਿਕਾਸ ਬੁਲੰਦੀਆਂ ਛੂਹ ਰਿਹਾ ਹੈ | ਉਨ੍ਹਾਂ ਨੇ ਦੱਸਿਆ ਹੈ ਕਿ ਬਰਸਾਤ ਤੋਂ ਪਹਿਲਾਂ ਹੀ ਪਿੰਡ ਸਠਿਆਲਾ ਤੋਂ ਵਾਇਆ ਲੱਖੂਵਾਲ ਡਰੇਨ ਦੀ ਨਿਕਾਸੀ ਕਰਵਾਈ ਗਈ ਹੈ | ਇਸ ਮੌਕੇ ਸਾਬਕਾ ਸਰਪੰਚ ਬਲਜੀਤ ਸਿੰਘ ਭੱਟੀ, ਐਡਵੋਕੇਟ ਨਵਜੋਧ ਸਿੰਘ ਭੱਟੀ, ਮੈਂਬਰ ਕਸ਼ਮੀਰ ਸਿੰਘ, ਹਰਭਜਨ ਸਿੰਘ, ਮੈਂਬਰ ਬੂਟਾ ਸਿੰਘ, ਜਸਬੀਰ ਕੌਰ, ਕੁਲਬੀਰ ਕੌਰ, ਮਿਸਤਰੀ ਹਰਪਾਲ ਸਿੰਘ ਕਾਲੂ, ਠੇਕੇਦਾਰ ਦਿਲਬਾਗ ਸਿੰਘ, ਭਗਵੰਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਰਮਜੀਤ ਸਿੰਘ, ਹਰਪਾਲ ਸਿੰਘ, ਮਿਸਤਰੀ ਬੂਟਾ ਸਿੰਘ, ਠੇਕੇਦਾਰ ਹਰਬੰਸ ਸਿੰਘ ਤੇ ਜੈਮਲ ਸਿੰਘ ਆਦਿ ਹਾਜ਼ਰ ਸਨ |
ਗ੍ਰਾਮ ਪੰਚਾਇਤ ਸਠਿਆਲਾ ਦੀਆਂ ਗਲੀਆਂ 'ਚ ਟਾਈਲਾਂ ਲਗਾਉਣ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ <br/>
ਸਠਿਆਲਾ ਵਿਖੇ ਸਰਪੰਚ ਚਰਨਜੀਤ ਸਿੰਘ ਭੱਟੀ ਇੰਟਰਲਾਕ ਟਾਈਲਾਂ ਨਾਲ ਗਲੀਆਂ ਬਣਾਉਣ ਬਾਰੇ ਦੱਸਦੇ ਹੋਏ ਨਾਲ ਹਰਪਾਲ ਸਿੰਘ ਕਾਲੂ ਤੇ ਹੋਰ | ਤਸਵੀਰ : ਜਗੀਰ ਸਿੰਘ ਸਫਰੀ<br/>
26-05-2026