02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਆਰ.ਐੱਮ.ਪੀ.ਆਈ. ਵਲੋਂ ਤੇਲ ਕੀਮਤਾਂ 'ਚ ਵਾਧੇ ਖਿਲਾਫ਼ ਨਾਅਰੇਬਾਜ਼ੀ <br/>

Ad Position 21
No active advertisement
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਹੋਰ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ | ਤਸਵੀਰ: ਗੁਰਪ੍ਰੀਤ ਸਿੰਘ ਢਿੱਲੋਂ <br/> 26-05-2026
ਅਜਨਾਲਾ, 25 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਵੱਲੋਂ ਬੀ.ਜੇ.ਪੀ. ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਪਿਛਲੇ ਸਮੇਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੋਦੀ ਸਰਕਾਰ ਵੱਲੋਂ ਲਾਗੂ ਕਰਨ ਨਾਲ ਪੈਟਰੋਲ, ਡੀਜ਼ਲ ਤੇ ਗ਼ੈਰ ਦੀਆਂ ਅਸਮਾਨੇ ਚੜੀਆਂ ਕੀਮਤਾਂ ਖਿਲਾਫ਼ ਭਾਰਤ-ਪਾਕਿ ਦੇ ਸਰਹੱਦੀ ਪਿੰਡ ਡੱਲਾ ਰਾਜਪੂਤਾਂ ਦੇ ਮਜ਼ਦੂਰਾਂ-ਕਿਸਾਨਾਂ ਨੇ ਮੋਦੀ ਟਰੰਪ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਜਿੱਥੇ ਆਰ. ਐੱਮ. ਪੀ. ਆਈ. ਦੇ ਸੀਨੀਅਰ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਇੱਥੇ ਵਿਸ਼ੇਸ਼ ਮੀਟਿੰਗ ਵਿਚ ਦੱਸਿਆ ਕਿ ਭਾਰਤ ਨੂੰ ਪਿਛਲੇ ਸਮੇਂ 'ਚ ਰੂਸ ਤੇ ਇਰਾਨ ਬਹੁਤ ਸਸਤਾ ਤੇਲ ਗੈਸ ਦੇਣ ਨੂੰ ਤਿਆਰ ਸਨ, ਪ੍ਰੰਤੂ ਮਹਿੰਗਾਈ ਮੈਨ ਮੋਦੀ ਨੇ ਟਰੰਪ ਦੀ ਮਾਰੀ ਗਈ ਘੁਰਕੀ ਕਾਰਨ ਇਨ੍ਹਾਂ ਦੇਸ਼ਾਂ ਤੋਂ ਤੇਲ ਗੈਸ ਲੈਣ ਦੀ ਬਜਾਏ ਟਰੰਪ ਵਲੋਂ ਦੱਸੇ ਗਏ ਦੇਸ਼ਾਂ ਕੋਲੋਂ ਤੇਲ ਗੈਸ ਲੈਣ ਕਾਰਨ ਹੀ ਮਹਿੰਗਾਈ ਵਧੀ ਹੈ | ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਉਪਰੋਂ ਮਹਿੰਗਾਈ ਦੇ ਮਾਰੇ ਲੋਕਾਂ ਤੇ ਮੋਦੀ ਸਰਕਾਰ ਨੇ ਇਕ ਲੀਟਰ ਤੇਲ 'ਤੇ 11.90 ਰੁਪਏ ਪ੍ਰਤੀ ਲੀਟਰ ਐਕਸਾਈਜ਼ ਤੇ ਹੋਰ ਸੈਸ ਲਾ ਕੇ ਬਲਦੀ 'ਤੇ ਤੇਲ ਪਾਇਆ ਹੈ | ਉਨ੍ਹਾਂ ਇੰਕਸਾਫ ਕੀਤਾ ਕਿ ਪੰਜਾਬ ਦੀ ਲੋਕ ਵਿਰੋਧੀ ਭਗਵੰਤ ਮਾਨ ਦੀ ਸਰਕਾਰ ਨੇ ਪੈਟਰੋਲ 'ਤੇ 18.17 ਫ਼ੀਸਦੀ ਤੇ ਡੀਜ਼ਲ ਤੇ 14.39 ਫ਼ੀਸਦੀ ਵੈਟ ਲਗਾ ਕੇ ਹੋਰ ਤੇਲ ਮਹਿੰਗਾ ਕਰ ਦਿੱਤਾ ਹੈ | ਖੇਤੀ ਮਾਹਿਰ ਡਾ. ਅਜਨਾਲਾ ਨੇ ਜ਼ੋਰ ਦੇ ਕੇ ਕਿਹਾ ਕਿ ਮਹਿੰਗਾਈ ਦੇ ਸਤਾਏ ਲੋਕ ਮੰਗ ਹੈ ਕਿ ਮਹਿੰਗਾਈਮੈਨ ਮੋਦੀ ਟਰੰਪ ਦੀ ਪੂਛ ਛੱਡ ਕੇ ਅਜ਼ਾਦ ਤੇ ਗੁਟ ਨਿਰਲੇਪ ਨੀਤੀ 'ਤੇ ਚੱਲ ਕੇ ਜਿੱਥੋਂ ਤੇਲ ਸਸਤਾ ਮਿਲਦਾ ਹੈ ਉੱਥੋਂ ਖਰੀਦਿਆ ਜਾਵੇ | ਇਸ ਸਮੇਂ ਕਾਲਾ ਸਿੰਘ, ਜੱਗਾ ਸਿੰਘ ਡੱਲਾ, ਜਸਪਾਲ ਸਿੰਘ ਚੱਕ ਡੋਗਰਾਂ, ਡਾਕਟਰ ਬਲਵਿੰਦਰ ਸਿੰਘ ਬੱਲ ਲੱਬੇ ਦਰਿਆ, ਰਸ਼ਪਾਲ ਸਿੰਘ ਸਾਹੋਵਾਲ, ਬਾਬਾ ਸੁੱਖਾ ਸਿੰਘ ਕਮੀਰਪੁਰਾ ਬਲਵੰਤ ਸਿੰਘ ਡੱਲਾ ਰਾਜਪੂਤਾਂ, ਬੂਟਾ ਸਿੰਘ ਡੱਲਾ, ਮੁਖਤਾਰ ਸਿੰਘ ਡੱਲਾ, ਹਰਨੇਕ ਸਿੰਘ ਨੇਪਾਲ ਤੇ ਸਿਮਰਨਜੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਰਮਦਾਸ ਦੀਆਂ 26 ਨੂੰ ਹੋਣ ਵਾਲੀਆਂ ਚੋਣਾਂ ਦੇ ਪ੍ਰਬੰਧ ਮੁਕੰਮਲ <br/> ਅਗਲੀ ਖ਼ਬਰ ਜੀ.ਐੱਨ.ਏ. ਯੂਨੀਵਰਸਿਟੀ ਵਲੋਂ 'ਯੰਗ ਅਚੀਵਰਜ਼ ਐਵਾਰਡ' ਸਮਾਗਮ ਕਰਵਾਇਆ
Ad Position 24