ਅੰਮ੍ਰਿਤਸਰ- ਇੰਜੀਨੀਅਰ ਗੁਰਸ਼ਰਨ ਸਿੰਘ ਦਾ ਜਨਮ 1968 ‘ਚ ਪਿੰਡ ਖਡੂਰ ਸਾਹਿਬ, ਜ਼ਿਲ੍ਹਾ ਤਰਨ ਤਾਰਨ ‘ਚ ਪਿਤਾ ਸ. ਜਸਵੰਤ ਸਿੰਘ ਦੇ ਗ੍ਰਹਿ ਅਤੇ ਮਾਤਾ ਸ੍ਰੀਮਤੀ ਸੁਖਵਿੰਦਰ ਕੌਰ ਦੀ ਕੁੱਖੋਂ ਹੋਇਆ। 1984 ‘ਚ ਸਰਕਾਰੀ ਸੀ: ਸੈਕੰ: ਸਕੂਲ ਖਡੂਰ ਸਾਹਿਬ ਤੋਂ ਮੈਟ੍ਰਿਕ ਦੀ ਪ੍ਰੀਖਿਆ ਉਪਰੰਤ ਖਾਲਸਾ ਕਾਲਜ ਅੰਮ੍ਰਿਤਸਰ ‘ਚ ਪ੍ਰੈਪ ਅਤੇ ਜੇ. ਆਰ ਸਰਕਾਰੀ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਤੋਂ ਇਲੈਕਟ੍ਰਿਕਲ ਇੰਜੀਨੀਅਰਿੰਗ ‘ਚ ਡਿਪਲੋਮਾ ਕੀਤਾ। ਰੇਲ ਕੋਚ ਫੈਕਟਰੀ ਦੇ ਇਲੈਕਟ੍ਰਿਕਲ ਵਿਭਾਗ ‘ਚ ਛੇ ਮਹੀਨੇ ਸੇਵਾ ਨਿਭਾਉਣ ਮਗਰੋਂ 27 ਮਾਰਚ 1991 ਨੂੰ ਬਿਜਲੀ ਬੋਰਡ ‘ਚ ਐੱਸ. ਐੱਸ. ਏ. ਵਜੋਂ 66 ਕੇ. ਵੀ. ਸਬ-ਸਟੇਸ਼ਨ ਲੌਂਕਾ ਵਿਖੇ ਆਪਣੀ ਸੇਵਾ ਸ਼ੁਰੂ ਕੀਤੀ। 1992 ‘ਚ ਉਨ੍ਹਾਂ ਦਾ ਵਿਆਹ ਜਸਪਾਲ ਕੌਰ ਨਾਲ ਹੋਇਆ। ਨੌਕਰੀ ਦੇ ਨਾਲ ਆਪਣੀ ਉੱਚ ਸਿੱਖਿਆ ਜਾਰੀ ਰੱਖਦਿਆ 1994 ‘ਚ ਏ. ਐੱਮ. ਆਈ. ਈ. ਪਾਸ ਕੀਤਾ। 13 ਦਸੰਬਰ 1995 ਨੂੰ ਐੱਸ. ਡੀ. �. ਵਜੋਂ ਚੁਣੇ ਗਏ। 2007 ‘ਚ ਬਤੌਰ ਐਕਸੀਅਨ ਪਦਉਨੱਤ ਹੋਣ ‘ਤੇ ਉਨ੍ਹਾਂ ਮੀਟਰਿੰਗ ਇਕੁਇਪਮੈਂਟ ਆਰਗੇਨਾਈਜੇਸ਼ਨ, ਨਾਨ-ਏਪੀਡੀਆਰਪੀ, ਏਪੀਡੀਆਰਪੀ ਅਤੇ ਉੱਚੀ ਬੱਸੀ ਹਾਈਡਲ ਪ੍ਰੋਜੈਕਟ ਵਰਗੀਆਂ ਮਹੱਤਵਪੂਰਨ ਜਗ੍ਹਾ ‘ਤੇ ਕੰਮ ਕਰਦਿਆਂ ਆਪਣੇ ਕਾਰਜਕਾਲ ਦੌਰਾਨ ਕਈ ਜਿਕਰਯੋਗ ਇਤਿਹਾਸਕ ਕਾਰਜ ਅਤੇ ਉਪਲਬੱਧੀਆਂ ਹਾਸਿਲ ਕੀਤੀਆਂ। ਅੰਮ੍ਰਿਤਸਰ ਅਤੇ ਤਰਨ ਤਾਰਨ ਵਿਖੇ ਬਤੌਰ ਐੱਸ. ਈ. ਉਨ੍ਹਾਂ ਵੱਡੇ ਮਾਅਰਕੇ ਮਾਰੇ ਅਤੇ ਆਪਣੇ ਵਿਭਾਗ ਦੇ ਹਿੱਤ ‘ਚ ਕਈ ਸ਼ਾਨਦਾਰ ਕੰਮ ਕਰਕੇ ਮਿਸਾਲ ਪੈਦਾ ਕੀਤੀ। ਇਸ ਤੋਂ ਇਲਾਵਾ ਲਗਭਗ ਛੇ ਕਰੋੜ ਰੁਪਏ ਕੀਮਤ ਵਾਲੀ ਪੀ. ਐੱਸ. ਪੀ. ਸੀ. ਐੱਲ. ਦੀ ਜ਼ਮੀਨ ਭਰਾੜੀਵਾਲ ਵਿਖੇ ਕਬਜ਼ੇ ਤੋਂ ਮੁਕਤ ਕਰਵਾਈ, ਜਿਥੇ ਹੁਣ ਨਵਾਂ ਸਬ-ਸਟੇਸ਼ਨ ਬਣਾਉਣ ਦੀ ਯੋਜਨਾ ਹੈ। ਪੀ. ਐੱਸ. ਪੀ. ਸੀ. ਐੱਲ. ‘ਚ 35 ਸਾਲ ਦੇ ਲਗਪਗ ਸੇਵਾ ਨਿਭਾਅ ਕੇ ਸੇਵਾਮੁਕਤ ਹੋ ਰਹੇ ਖਹਿਰਾ ਨੇ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ‘ਚ ਵੀ ਆਪਣਾ ਮਹੱਤਵਪੂਰਨ ਯੋਗਦਾਨ ਪਾਉਂਦੇ ਹੋਏ 2007 ‘ਚ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਹਾਕੀ ਅਕੈਡਮੀ ਦੀ ਸਥਾਪਨਾ ‘ਚ ਅਹਿਮ ਯੋਗਦਾਨ ਦਿੱਤਾ, ਜਿਸ ਨੇ ਕਈ ਅੰਤਰਰਾਸ਼ਟਰੀ ਅਤੇ �ਲੰਪਿਕ ਖਿਡਾਰੀ ਦੇਸ਼ ਨੂੰ ਦਿੱਤੇ ਹਨ। ਉਹ ‘ਖੇਡਾਂ ਖਡੂਰ ਸਾਹਿਬ ਦੀਆਂ’ ਕਰਵਾਉਣ ਵਾਲੇ ਸਪੋਰਟਸ ਕਲੱਬ ਦੇ ਚੇਅਰਮੈਨ ਹਨ ਅਤੇ ਪੀ. ਐੱਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ ‘ਚ ਰੀਜਨਲ ਸਕੱਤਰ, ਐਗਜ਼ਿਕਿਊਟਿਵ ਮੈਂਬਰ ਅਤੇ ਜੁਆਇੰਟ ਸਕੱਤਰ ਵਜੋਂ ਜ਼ਿੰਮੇਵਾਰੀਆਂ ਨਿਭਾਈਆਂ ਹਨ। ਅੰਮ੍ਰਿਤਸਰ ਸਿਟੀ ਤੋਂ ਬਤੌਰ ਐੱਸ. ਈ. ਸੇਵਾਮੁਕਤ ਹੋ ਰਹੇ ਖਹਿਰਾ ਦੇ ਪੁੱਤਰ ਨਵਜੋਤ ਸਿੰਘ ਖਹਿਰਾ ਅਤੇ ਧੀ ਨਵਨੀਤ ਕੌਰ ਬਰਾੜ ਕੈਨੇਡਾ ‘ਚ ਹਨ। ਉਨ੍ਹਾਂ ਦੇ ਦਾਮਾਦ ਪ੍ਰਭਬੀਰ ਸਿੰਘ ਬਰਾੜ ਪੰਜਾਬ ਸਰਕਾਰ ਦੇ ਵਿਭਾਗ ਪਨਸਪ ਦੇ ਚੇਅਰਮੈਨ ਹਨ ਅਤੇ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਅ ਰਹੇ ਹਨ। –ਸੁਰਿੰਦਰਪਾਲ ਸਿੰਘ ਵਰਪਾਲ