ਤਲਬੀਰ ਗਿੱਲ ਵਲੋਂ ਟਾਹਲੀ ਸਾਹਿਬ ਤੋਂ 10.5 ਕਿੱਲੋਮੀਟਰ ਨਵੀਂ ਸੜਕ ਦੀ ਉਸਾਰੀ ਦਾ ਉਦਘਾਟਨ
ਟਾਹਲੀ ਸਾਹਿਬ, 1 ਅਗਸਤ (ਵਿਨੋਦ ਭੀਲੋਵਾਲ)- ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਹਲਕੇ ਵਿਕਾਸ ਨੂੰ ਨਵੀਂ ਰਫ਼ਤਾਰ ਦਿੰਦਿਆਂ ਪਿੰਡ ਟਾਹਲੀ ਸਾਹਿਬ ਵਾਇਆ ਰਾਮ ਦੀਵਾਲੀ ਮੁਸਲਮਾਨਾ, ਭੋਏਵਾਲ, ਚੰਨਣਕੇ ਅਤੇ ਸੂਰੋ ਪੱਡਾ ਤੋਂ ਅੰਮ੍ਰਿਤਸਰ-ਮਹਿਤਾ ਰੋਡ ਤੱਕ ਜੁੜਨ ਵਾਲੀ 18 ਫੁੱਟ ਚੌੜਾਈ ਦੀ ਸੜਕ ਜਿਸ ਦੀ ਲੰਬਾਈ 10. 5 ਕਿੱਲੋਮੀਟਰ ਨਵੀਂ ਸੜਕ ਦੀ ਉਸਾਰੀ ਦਾ ਉਦਘਾਟਨ ਕੀਤਾ ।
ਟਾਹਲੀ ਸਾਹਿਬ, 1 ਅਗਸਤ (ਵਿਨੋਦ ਭੀਲੋਵਾਲ)- ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਹਲਕੇ ਵਿਕਾਸ ਨੂੰ ਨਵੀਂ ਰਫ਼ਤਾਰ ਦਿੰਦਿਆਂ ਪਿੰਡ ਟਾਹਲੀ ਸਾਹਿਬ ਵਾਇਆ ਰਾਮ ਦੀਵਾਲੀ ਮੁਸਲਮਾਨਾ, ਭੋਏਵਾਲ, ਚੰਨਣਕੇ ਅਤੇ ਸੂਰੋ ਪੱਡਾ ਤੋਂ ਅੰਮ੍ਰਿਤਸਰ-ਮਹਿਤਾ ਰੋਡ ਤੱਕ ਜੁੜਨ ਵਾਲੀ 18 ਫੁੱਟ ਚੌੜਾਈ ਦੀ ਸੜਕ ਜਿਸ ਦੀ ਲੰਬਾਈ 10.5 ਕਿੱਲੋਮੀਟਰ ਨਵੀਂ ਸੜਕ ਦੀ ਉਸਾਰੀ ਦਾ ਉਦਘਾਟਨ ਕੀਤਾ । ਉਦਘਾਟਨੀ ਸਮਾਰੋਹ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 9 ਕਰੋੜ 65 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਇਹ ਮਹੱਤਵਪੂਰਨ ਪ੍ਰੋਜੈਕਟ ਇਲਾਕੇ ਦੇ ਹਜ਼ਾਰਾਂ ਵਸਨੀਕਾਂ ਲਈ ਆਵਾਜਾਈ ਨੂੰ ਹੋਰ ਸੁਖਾਲਾ, ਸੁਰੱਖਿਅਤ ਅਤੇ ਤੇਜ਼ ਬਣਾਵੇਗਾ । ਇਸ ਸੜਕ ਦੇ ਨਿਰਮਾਣ ਨਾਲ ਪੇਂਡੂ ਖੇਤਰਾਂ ਦੀ ਆਪਸੀ ਕਨੈਕਟੀਵਿਟੀ ਮਜ਼ਬੂਤ ਹੋਵੇਗੀ, ਵਪਾਰ ਅਤੇ ਖੇਤੀਬਾੜੀ ਨੂੰ ਹੁਲਾਰਾ ਮਿਲੇਗਾ ਅਤੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਦਾ ਲਾਭ ਪ੍ਰਾਪਤ ਹੋਵੇਗਾ। ਗਿੱਲ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਪੰਜਾਬ ਦੇ ਹਿਤਾ ਲਈ ਕਰ ਵਿਖਾਇਆ ਹੈ, ਉਹ ਹੋਰ ਸਰਕਾਰਾਂ ਪੰਜਾਬ ਵਿਚ ਨਹੀਂ ਕਰ ਸਕੀਆਂ। ਇਸ ਮੌਕੇ ਤੇ ਬੀ.ਡੀ.ਓ ਮਲਕੀਤ ਸਿੰਘ,ਅਵਤਾਰ ਸਿੰਘ, ਮੇਜਰ ਸਿੰਘ ਸਿਆਲਕਾ, ਸਿਕੰਦਰ ਸਿੰਘ ਭੋਏਵਾਲ ਚੇਅਰਮੈਨ ਬਲਾਕ ਸੰਮਤੀ ਮਜੀਠਾ 2, ਵਾਈਸ ਚੇਅਰਮੈਨ ਸਿਕੰਦਰ ਸਿੰਘ ਖਿਦੋਵਾਲੀ, ਗੁਰਪ੍ਰਤਾਪ ਸਿੰਘ, ਸੁਖਜਿੰਦਰ ਸਿੰਘ ਕਲੇਰ ਬਾਲਾ ਚੱਕ , ਲਵਪ੍ਰੀਤ ਸਿੰਘ, ਜੋਗਿੰਦਰ ਸਿੰਘ ਸਿੱਧਵਾਂ, ਐੱਸ.ਡੀ.ਓ. ਸਰਬਜੀਤ ਸਿੰਘ ਪੀ.ਡਬਲਯੂ.ਡੀ., ਜਰਨੈਲ ਸਿੰਘ ਸਮੇਤ ਵੱਡੀ ਗਿਣਤੀ ’ਚ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।