ਸਠਿਆਲਾ, 30 ਮਈ (ਜਗੀਰ ਸਿੰਘ ਸਫਰੀ)- ਗੁ: ਨਾਨਕਸਰ ਸਾਹਿਬ ਸਠਿਆਲਾ ਵਿਖੇ ਸ਼ਾਮ ਵੇਲੇ ਜੂਨ 1984 (ਤੀਸਰਾ ਘੱਲੂਘਾਰਾ) ਸ਼ਹੀਦਾਂ ਦੀ ਯਾਦ ‘ਚ ਦਮਦਮੀ ਟਕਸਾਲ ਦੇ ਹਜ਼ੂਰੀ ਰਾਗੀ ਜਥੇ ਨੇ ਰਸਮਈ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਉਣ ਉਪਰੰਤ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਿਰਤਾਂਤ ਨਾਲ ਸੰਬੰਧਿਤ ਗੁਰ ਇਤਹਾਸ ਦੀ ਲੜੀਵਾਰ ਕਥਾ ਸਰਵਨ ਕਰਵਾ ਕੇ ਦੀਵਾਨ ਵਿਚ ਜੁੜੀਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਨ੍ਹਾਂ ਨੇ ਸੰਗਤਾਂ ਨੂੰ ਨਿੱਤਨੇਮ ਦੇ ਧਾਰਨੀ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਗੁਰਬਾਣੀ ਦਾ ਜਾਪ ਕਰਨ ਨਾਲ ਜੀਵਨ ਵਿਚ ਸੁਖ ਸ਼ਾਂਤੀ ਅਤੇ ਬਰਕਤਾਂ ਦਾ ਵਾਸ ਹੁੰਦਾ ਹੈ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਦਮਦਮੀ ਟਕਸਾਲ ਦੇ ਹੈਡ ਕੁਆਰਟਰ ਗੁਰਦੁਆਰਾ ਗੁਰੂ ਦਰਸ਼ਨ ਪ੍ਰਕਾਸ਼ ਮਹਿਤਾ ਵਿਖੇ 1 ਜੂਨ ਤੋਂ 5 ਜੂਨ ਤੱਕ ਸ਼ਹੀਦੀ ਹਫਤੇ ਦੌਰਾਨ ਰੋਜਾਨਾ ਸ਼ਾਮ 4 ਤੋਂ 6 ਵਜੇ ਤੱਕ ਦੀਵਾਨ ਸੱਜਿਆ ਕਰਨਗੇ ਅਤੇ 6 ਜੂਨ ਨੂੰ 42ਵਾਂ ਮਹਾਨ ਸ਼ਹੀਦੀ ਜੋੜ ਮੇਲਾ ਮਨਾਇਆ ਜਾਵੇਗਾ। ਅੰਤ ‘ਚ ਗੁ: ਪ੍ਰਧਾਨ ਗੁਰਚਰਨ ਸਿੰਘ, ਹੈੱਡ ਗ੍ਰੰਥੀ ਗਿਆਨੀ ਬੂਟਾ ਸਿੰਘ, ਜਥੇ: ਗੁਰਜੀਤ ਸਿੰਘ ਬਾਰਵਾਲੇ, ਗਿਆਨੀ ਸੁੱਚਾ ਸਿੰਘ ਵਲੋਂ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਦਸਤਾਰ ਅਤੇ ਸਿਰੋਪਾ� ਭੇਟ ਕੀਤਾ। ਇਸ ਮੌਕੇ ਪ੍ਰਿੰ: ਗੁਰਦੀਪ ਸਿੰਘ ਰੰਧਾਵਾ, ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਜਥੇ. ਸੁਖਦੇਵ ਸਿੰਘ, ਹੈੱਡ ਗ੍ਰੰਥੀ ਗਿਆਨੀ ਗੁਰਦੀਪ ਸਿੰਘ, ਜਥੇ. ਬਾਬਾ ਅਜੀਤ ਸਿੰਘ ਮੁੱਖੀ ਤਰਨਾ ਦਲ ਮਹਿਤਾ, ਜਥੇ. ਬਾਬਾ ਬੋਹੜ ਸਿੰਘ, ਕੇਬੀ ਬੱਲ, ਪਿੰਟੂ ਬੱਲ, ਜਰਨੈਲ ਸਿੰਘ, ਪਾਖਰ ਸਿੰਘ, ਮਨਦੀਪ ਸਿੰਘ ਹੋਕਾ, ਉੱਧਮ ਸਿੰਘ, ਗਿਆਨੀ ਗੁਰਬਾਜ ਸਿੰਘ, ਗਿਆਨੀ ਸਾਹਿਬ ਸਿੰਘ, ਭਾਈ ਹਰਸ਼ਦੀਪ ਸਿੰਘ ਰੰਧਾਵਾ ਤੇ ਡਾ. ਅਵਤਾਰ ਸਿੰਘ ਬੁੱਟਰ (ਦੋਵੇਂ ਮੈਂਬਰ ਚੀਫ ਖਾਲਸਾ ਦੀਵਾਨ), ਭਾਈ ਜੁਝਾਰ ਸਿੰਘ, ਭਾਈ ਪ੍ਰਭਜੀਤ ਸਿੰਘ, ਭਾਈ ਸਤਨਾਮ ਸਿੰਘ,ઠਭਾਈ ਗੁਰਪ੍ਰੀਤ ਸਿੰਘ ਵੈਦ,ਪ੍ਰੋ. ਗਿਆਨੀ ਜੋਬਨਜੀਤ ਸਿੰਘ, ਭਾਈ ਨਿਰਮਲ ਸਿੰਘ, ਗਿਆਨੀ ਮੋਹਣ ਸਿੰਘ, ਭਾਈ ਗੁਰਕਿਰਪਾਲ ਸਿੰਘ, ਭਾਈ ਪ੍ਰਕਾਸ਼ ਸਿੰਘ ਆਦਿ ਸੰਗਤਾਂ ਹਾਜ਼ਰ ਸਨ।