06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪਰਿਵਾਰ ਦੇ ਸੁਨਹਿਰੇ ਭਵਿੱਖ ਲਈ ਰੂਸ ਗਏ ਲਵਪ੍ਰੀਤ ਦਾ ਥਹੁ ਪਤਾ ਨਾ ਮਿਲਣ 'ਤੇ ਪਰਿਵਾਰ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 03-06-2026
ਗੱਗੋਮਾਹਲ, 2 ਜੂਨ (ਬਲਵਿੰਦਰ ਸਿੰਘ ਸੰਧੂ)-ਕਰੀਬ ਡੇਢ ਸਾਲ ਪਹਿਲਾਂ ਰੋਟੀ ਰੋਜੀ ਦੀ ਭਾਲ ਲਈ ਰੂਸ ਗਏ ਪਿੰਡ ਗੱਗੋਮਾਹਲ ਦੇ 25 ਸਾਲਾ ਨੌਜਵਾਨ ਲਵਪ੍ਰੀਤ ਦਾ ਕੋਈ ਥਹੁ ਪਤਾ ਨਾ ਮਿਲਣ 'ਤੇ ਪਰਿਵਾਰ ਪ੍ਰੇਸ਼ਾਨ ਹੈ | ਆਪਣੀ ਦੁੱਖ ਭਰੀ ਵਿਥਿਆ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਲਵਪ੍ਰੀਤ ਦੀ ਮਾਤਾ ਸੁਖਦੀਪ ਕੌਰ ਪਿਤਾ ਪ੍ਰਕਾਸ਼ ਸਿੰਘ ਤੇ ਭਰਾ ਜਸਵਿੰਦਰ ਸਿੰਘ, ਬਿਕਰਮਜੀਤ ਸਿੰਘ ਨੇ ਦੱਸਿਆ ਕਿ ਆਪਣੇ ਪਰਿਵਾਰ ਦੇ ਸੁਨਹਿਰੇ ਭਵਿੱਖ ਦੇ ਸੁਪਨੇ ਲੈ ਕੇ ਡੇਢ ਸਾਲ ਪਹਿਲਾਂ ਰੂਸ ਗਿਆ ਸੀ ਸਾਡਾ ਲਵਪ੍ਰੀਤ ਸਿੰਘ ਜੋ ਅੱਜ ਰਹੱਸਮਈ ਹਾਲਾਤ ਵਿਚ ਲਾਪਤਾ ਦੱਸਿਆ ਜਾ ਰਿਹਾ ਹੈ | ਪਿੱਛਲੇ ਇਕ ਮਹੀਨੇ ਤੋਂ ਪਰਿਵਾਰ ਨਾਲ ਲਵਪ੍ਰੀਤ ਦਾ ਕੋਈ ਸੰਪਰਕ ਨਹੀਂ ਹੋ ਸਕਿਆ, ਜਿਸ ਕਾਰਨ ਘਰ ਦਾ ਮਾਹੌਲ ਗਮਗੀਨ ਬਣਿਆ ਹੋਇਆ ਹੈ | ਲਵਪ੍ਰੀਤ ਦੇ ਪਰਿਵਾਰ ਮੁਤਾਬਕ ਉਸ ਨਾਲ ਰਹਿੰਦੇ ਸਾਥੀਆਂ ਨੇ ਜਾਣਕਾਰੀ ਦਿੱਤੀ ਕਿ ਲਵਪ੍ਰੀਤ ਤੇ ਦੋ ਹੋਰ ਪੰਜਾਬੀ ਨੌਜਵਾਨਾਂ ਨੂੰ ਰੂਸ ਦੀ ਫੌਜ ਵਲੋਂ ਕਾਬੂ ਕਰ ਲਿਆ ਗਿਆ, ਜਿਸ ਖ਼ਬਰ ਪਿੱਛੋਂ ਪਰਿਵਾਰ ਦੀਆਂ ਚਿੰਤਾਵਾਂ ਹੋਰ ਵੱਧ ਗਈਆਂ ਕਿ ਕਿਤੇ ਉਨ੍ਹਾਂ ਦੇ ਪੁੱਤ ਨੂੰ ਯੂਕਰੇਨ ਰੂਸ ਦੀ ਜੰਗ ਵਿਚ ਨਾ ਧਕੇਲ ਦਿੱਤਾ ਗਿਆ ਹੋਵੇ | ਲਵਪ੍ਰੀਤ ਸੀ ਮਾਂ ਹਰ ਰੋਜ ਆਪਣੇ ਪੁੱਤ ਦੀ ਅਵਾਜ਼ ਸੁਣਨ ਲਈ ਤਰਸ ਰਹੀ ਹੈ | ਪਰਿਵਾਰ ਦਾ ਕਹਿਣਾ ਹੈ ਕਿ ਲਵਪ੍ਰੀਤ ਨਾਲ ਗੱਲ ਕਰਵਾਉਣ ਦੇ ਨਾਮ ਤੇ ਕੁਝ ਅਗਿਆਤ ਵਿਆਕਤੀਆਂ ਨੇ ਉਨ੍ਹਾਂ ਪਾਸੋਂ ਇਕ ਲੱਖ ਰੁਪਏ ਵੀ ਵਸੂਲ ਲਏ ਪਰ ਉਸ ਨਾਲ ਗੱਲ ਨਹੀਂ ਕਰਵਾਈ | ਉਸ ਪਿੱਛੋਂ ਉਨ੍ਹਾਂ ਲੋਕਾਂ ਨਾਲ ਵੀ ਸੰਪਰਕ ਨਹੀਂ ਹੋਇਆ ਤੇ ਪੈਸੇ ਲੈਣ ਵਾਲਿਆਂ ਨੇ ਆਪਣੇ ਫੋਨ ਬੰਦ ਕਰ ਲਏ | ਲਵਪ੍ਰੀਤ ਦੇ ਪਰਿਵਾਰ ਦੀਆਂ ਅੱਖਾਂ ਵਿਚ ਉਮੀਦ ਹੀ ਬਾਕੀ ਹੈ ਕਿ ਉਨ੍ਹਾਂ ਦਾ ਪੁੱਤ ਸੁਰੱਖਿਅਤ ਵਾਪਸ ਆ ਜਾਵੇ ਪਰਿਵਾਰ ਨੇ ਆਪ ਦੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਸਮੇਤ ਵਿਦੇਸ਼ ਮੰਤਰਾਲੇ ਕੋਲ ਇਸ ਮਾਧਿਅਮ ਰਾਹੀਂ ਭਾਵੁਕ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿਚ ਤੁਰੰਤ ਦਖਲ ਦੇ ਕੇ ਲਵਪ੍ਰੀਤ ਦਾ ਪਤਾ ਲਗਾਇਆ ਜਾਵੇ ਤੇ ਉਸ ਨੂੰ ਸੁਰੱਖਿਅਤ ਆਪਣੇ ਪਰਿਵਾਰ ਨਾਲ ਮਿਲਣ ਲਈ ਵਾਪਸ ਲਿਆਂਦਾ ਜਾਵੇ |


ਸਮੇਂ ਦੀਆਂ ਸਰਕਾਰਾਂ ਨੂੰ ਲਵਪ੍ਰੀਤ ਦੀ ਸੁਰੱਖਿਅਤ ਵਾਪਸੀ ਲਈ ਭਾਵੁਕ ਅਪੀਲ ਕਰਦੇ ਪਰਿਵਾਰਕ ਮੈਂਬਰ | ਤਸਵੀਰ : ਬਲਵਿੰਦਰ ਸਿੰਘ ਸੰਧੂ


Ad Position 22
No active advertisement
ਪਿਛਲੀ ਖ਼ਬਰ ਮੱਤੇਵਾਲ ਤੋਂ ਡੇਢ ਦਰਜਨ ਅਕਾਲੀ ਪਰਿਵਾਰ 'ਆਪ' ਵਿਚ ਸ਼ਾਮਿਲ <br/> ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਪੁਤਲਾ ਫੂਕ ਪ੍ਰਦਰਸ਼ਨ <br/>
Ad Position 24