14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਰਾਜ ਕੁਮਾਰ ਨੇ ਲੁੱਧੜ 'ਚ ਫੁੱਟਬਾਲ ਤੇ ਕਿ੍ਕਟ ਦੇ ਖਿਡਾਰੀਆਂ ਨੂੰ ਵਰਦੀਆਂ ਵੰਡੀਆਂ

Ad Position 21
No active advertisement
ਅਜੀਤ ਡੈਸਕ 04-06-2026
ਜੇਠੂਵਾਲ, 3 ਜੂਨ (ਮਿੱਤਰਪਾਲ ਰੰਧਾਵਾ)-ਹਲਕਾ ਮਜੀਠਾ ਦੇ ਪਿੰਡ ਲੁੱਧੜ ਵਿਖੇ ਆਪ ਪਾਰਟੀ ਦੇ ਐੱਸ. ਸੀ. ਵਿੰਗ ਬਲਾਕ ਮਜੀਠਾ ਦੇ ਪ੍ਰਧਾਨ ਤੇ ਸਰਪੰਚ ਰਾਜ ਕੁਮਾਰ ਲੁੱਧੜ ਵਲੋਂ ਹਲਕਾ ਮਜੀਠਾ ਆਪ ਪਾਰਟੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਤਹਿਤ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਫੁੱਟਬਾਲ ਤੇ ਕ੍ਰਿਕਟ ਦੇ ਖਿਡਾਰੀਆਂ ਨੂੰ ਖੇਡ ਵਰਦੀਆਂ ਵੰਡਦਿਆਂ ਕਿਹਾ ਕਿ ਨੌਜਵਾਨ ਖੇਡਾਂ ਦਾ ਸਹਾਰਾ ਲੈ ਕੇ ਜਾਨਲੇਵਾ ਨਸ਼ਿਆਂ ਦੀ ਅਲਾਮਤ ਨੂੰ ਦੂਰ ਕਰਨ ਕਿਉਂ ਕਿ ਖੇਡਾਂ ਜਿੱਥੇ ਸਾਨੂੰ ਜਿਸਮਾਨੀ ਤਾਕਤ, ਚੁਸਤੀ, ਫੁਰਤੀ ਤੇ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀਆਂ ਹਨ | ਉਥੇ ਆਪਸੀ ਭਾਈਚਾਰਕ ਸਾਂਝ, ਪਿਆਰ ਤੇ ਏਕਤਾ ਵਿਚ ਰਹਿਣ ਦਾ ਸੰਦੇਸ਼ ਵੀ ਦਿੰਦੀਆਂ ਹਨ | ਖੇਡਾਂ ਖੇਡਣ ਨਾਲ ਮਾਨਸਿਕ ਤਨਾਅ ਦੂਰ ਹੁੰਦਾ ਹੈ ਤੇ ਚਿਹਰਿਆਂ ਉੱਪਰ ਰੌਣਕ ਮੁਸਕਰਾਉਂਦੀ ਹੈ | ਖੇਡਾਂ ਵਿਚ ਚੰਗੀਆਂ ਤੇ ਵੱਡੀਆਂ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਮਾਣ ਸਨਮਾਨ ਮਿਲਦਾ ਹੈ ਅਤੇ ਹੋਣਹਾਰ ਖਿਡਾਰੀਆਂ ਨੂੰ ਸਰਕਾਰ ਵਲੋਂ ਨੌਕਰੀਆਂ ਹੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਤਾਂ ਕਿ ਉਹ ਆਪਣਾ ਭਵਿੱਖ ਚੰਗਾ ਬਣਾ ਸਕਣ ਅਤੇ ਪੰਚਾਇਤ ਵਲੋਂ ਵੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਲਈ ਖੇਡਾਂ ਨੂੰ ਅਪਣਾਉਣ ਵਾਸਤੇ ਖੇਡਾਂ ਦਾ ਸਾਮਾਨ ਵੀ ਮੁਹਈਆ ਕਰਵਾਇਆ ਜਾਂਦਾ ਹੈ | ਇਸ ਮੌਕੇ ਡਾ. ਰਾਕੇਸ਼ ਕੁਮਾਰ ਸ਼ਰਮਾ, ਨੀਰਜ ਕੁਮਾਰ, ਯੁਵਰਾਜ ਸਿੰਘ ਭੱਟੀ, ਸੌਰਵ ਸ਼ਰਮਾ, ਗੁਰਪ੍ਰੀਤ ਗੋਲਾ, ਪਲਕ, ਮਨਰਾਜ ਸਿੰਘ, ਅਭਿਨੰਦਨ ਸ਼ਰਮਾ, ਹਿਮਾਂਸ਼ੂ ਭਗਤ, ਅਮਤੋਜ ਸਿੰਘ ਸਮੇਤ ਖਿਡਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖ ਜੀਵਨ ਜਾਚ ਸੰਸਥਾ ਵਲੋਂ ਜਗਦੀਪ ਸਿੰਘ ਬੱਲੀ ਦਾ ਸਨਮਾਨ ਅਗਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਚੌਗਿਰਦੇ ਦੀ ਖ਼ੂਬਸੂਰਤੀ ਲਈ ਸ਼੍ਰੋਮਣੀ ਕਮੇਟੀ ਵਲੋਂ ਅਹਿਮ ਉਪਰਾਲੇ ਜਾਰੀ- ਭਾਈ ਨਿਸ਼ਾਨ...
Ad Position 24