ਬਾਬਾ ਬਕਾਲਾ ਸਾਹਿਬ, 15 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੀ ਬਦਲੀ ਹੋ ਗਈ ਹੈ। ਲਖਵਿੰਦਰ ਸਿੰਘ ਬਤੌਰ ਤਹਿਸੀਲਦਾਰ ਤੇ ਬਲਜੀਤ ਸਿੰਘ ਗੁਰਾਇਆ ਨਾਇਬ ਤਹਿਸੀਲਦਾਰ ਵਜੋਂ ਨਿਯੁਕਤ ਹੋਏ ਹਨ । ਬਲਜੀਤ ਸਿੰਘ ਗੁਰਾਇਆ ਨੇ ਬਤੌਰ ਨਾਇਬ ਤਹਿਸੀਲਦਾਰ ਵਜੋਂ ਅਹੁਦਾ ਸੰਭਾਲ ਲਿਆ, ਉਹ ਬਟਾਲਾ ਤੋਂ ਕਾਨੂੰਨਗੋ ਤੋਂ ਪਦ ਉੱਨਤ ਹੋ ਕੇ ਨਾਇਬ ਤਹਿਸੀਲਦਾਰ ਬਣੇ ਹਨ, ਜਦਕਿ ਪਹਿਲੇ ਨਾਇਬ ਤਹਿਸੀਲਦਾਰ ਮੈਡਮ ਮਨੀ ਮਹਾਜਨ ਦੀ ਬਦਲੀ ਅਮਰਗੜ੍ਹ ਵਿਖੇ ਹੋ ਗਈ ਹੈ। ਇਸੇ ਤਰ੍ਹਾਂ ਸ੍ਰੀ ਰੁਸਤਮ ਕੁਮਾਰ ਨੇ ਬਤੌਰ ਨਾਇਬ ਤਹਿਸੀਲਦਾਰ ਬਿਆਸ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਹੀ ਰਣਜੀਤ ਸਿੰਘ ਕਾਨੂੰਨਗੋ ਪਦ ਉੱਨਤ ਹੋਕੇ ਨਾਇਬ ਤਹਿਸੀਲਦਾਰ ਬਣੇ ਹਨ, ਜੋ ਕਿ ਬਾਬਾ ਬਕਾਲਾ ਸਾਹਿਬ ਤੋਂ ਬਟਾਲਾ ਵਿਖੇ ਤਾਇਨਾਤ ਹੋਏ ਹਨ। ਬਲਜੀਤ ਸਿੰਘ ਗੁਰਾਇਆ, ਰਣਜੀਤ ਸਿੰਘ, ਸ੍ਰੀ ਰੁਸਤਮ ਕੁਮਾਰ (ਤਿੰਨੋਂ ਨਾਇਬ ਤਹਿਸੀਲਦਾਰ) ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਕੜਾਹਿ ਪ੍ਰਸ਼ਾਦਿ ਦੀ ਦੇਗ ਕਰਵਾਈ ਅਤੇ ਕੁਝ ਸਮਾਂ ਗੁਰਬਾਣੀ ਸਰਵਣ ਕੀਤੀ। ਇਸ ਮੌਕੇ ਮੀਤ ਮੈਨੇਜਰ ਭਾਈ ਸ਼ੇਰ ਸਿੰਘ ਨੇ ਸਾਰੇ ਨਾਇਬ ਤਹਿਸੀਲਦਾਰ ਸਾਹਿਬਾਨ ਨੂੰ ਗੁਰੂ ਘਰ ਤੋਂ ਸਿਰੋਪਾ� ਦੀ ਬਖਸ਼ਿਸ਼ ਕੀਤੀ। ਇਸ ਮੌਕੇ ਕਾਨੂੰਨਗੋ ਸੁਖਦੇਵ ਰਾਜ, ਪਟਵਾਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਅੰਗਰੇਜ਼ ਸਿੰਘ ਦੇਵੀਦਾਸਪੁਰ, ਜਰਨਲ ਸਕੱਤਰ ਗੁਰਦੇਵ ਸਿੰਘ ਬੁੱਟਰ, ਪ੍ਰਗਟ ਸਿੰਘ ਪਟਵਾਰੀ ਬਟਾਲਾ, ਮਨਪ੍ਰੀਤ ਸਿੰਘ ਪਟਵਾਰੀ ਬਟਾਲਾ, ਦਵਿੰਦਰ ਸਿੰਘ ਸਾਬਕਾ ਤਹਿਸੀਲ ਪ੍ਰਧਾਨ, ਜਸਕੀਰਤ ਸਿੰਘ, ਕਿਰਨਦੀਪ ਕੌਰ, ਮਨਦੀਪ ਸਿੰਘ ਕੰਗ, ਯੋਗਰਾਜ ਸਿੰਘ, ਸੁਖਚੈਨ ਸਿੰਘ (ਸਾਰੇ ਪਟਵਾਰੀ), ਸ਼ਨਮਜੀਤ ਸਿੰਘ, ਦਵਿੰਦਰ ਸਿੰਘ ਭਿੰਡਰ, ਸਵਿੰਦਰ ਸਿੰਘ, ਡਾ. ਗੁਰਪਾਲ ਸਿੰਘ, ਦਵਿੰਦਰ ਸਿੰਘ ਹੁੰਦਲ ਮੋਟਰ ਵਾਲਾ, ਮਾਸਟਰ ਗੁਰਪਾਲ ਸਿੰਘ, ਤੇਜਿੰਦਰ ਸਿੰਘ ਬੱਲ ਸਠਿਆਲਾ ਅਤੇ ਹੋਰ ਹਾਜ਼ਰ ਸਨ।
ਨਾਇਬ ਤਹਿਸੀਲਦਾਰ ਬਲਜੀਤ ਸਿੰਘ ਗੁਰਾਇਆ, ਰਣਜੀਤ ਸਿੰਘ ਤੇ ਰੁਸਤਮ ਕੁਮਾਰ ਨੇ ਆਪਣੇ ਅਹੁਦੇ ਸੰਭਾਲੇ
ਅਜੀਤ ਡੈਸਕ
16-06-2026