13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਕਿਸਾਨ ਜਥੇਬੰਦੀਆਂ ਨੇ ਤਹਿਸੀਲ ਲੋਪੋਕੇ ਦਾ ਘਿਰਾਓ�ਕਰ ਕੇ ਕੀਤੀ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 16-06-2026

ਚੋਗਾਵਾਂ, 15 ਜੂਨ (ਗੁਰਵਿੰਦਰ ਸਿੰਘ ਕਲਸੀ)-ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਤਹਿਸੀਲ ਸਕੱਤਰ ਵਿਰਸਾ ਸਿੰਘ ਟਪਿਆਲਾ, ਵਿਸਾਖਾ ਸਿੰਘ ਭੰਗਵਾਂ, ਜਤਿੰਦਰ ਸਿੰਘ ਮਾਨਾਂਵਾਲਾ, ਸਾਹਿਬ ਸਿੰਘ ਠੱਠੀ, ਨਿਹੰਗ ਗੁਰਮੁਖ ਸਿੰਘ ਕੋਹਾਲੀ ਦੀ ਪ੍ਰਧਾਨਗੀ ਹੇਠ ਤਹਿਸੀਲ ਲੋਪੋਕੇ ਦਾ ਘਿਰਾ� ਕਰਕੇ ਨਾਈਬ ਤਹਿਸੀਲਦਾਰ ਸਮੇਤ ਮਾਲ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ, ਤਹਿਸੀਲ ਸਕੱਤਰ ਵਿਰਸਾ ਸਿੰਘ ਟਪਿਆਲਾ, ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਮੱਲੂ ਨੰਗਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ, ਸੀਨੀਅਰ ਕਿਸਾਨ ਮਜ਼ਦੂਰ ਆਗੂ ਸਤਵਿੰਦਰ ਸਿੰਘ, ਰਜਿੰਦਰ ਸਿੰਘ ਭੱਲਾ, ਵਿਸਾਖਾ ਸਿੰਘ ਭੰਗਵਾਂ, ਹਰਜਿੰਦਰ ਸਿੰਘ, ਅਮਰਜੀਤ ਸਿੰਘ ਭੀਲੋਵਾਲ ਨੇ ਕਿਹਾ ਕਿ ਪਿੰਡ ਕੋਹਾਲੀ ਵਿਖੇ ਕਿਸਾਨ ਆਗੂ ਬਿਕਰਮਜੀਤ ਸਿੰਘ ਦੇ ਸਹੁਰੇ ਪਰਿਵਾਰ ਦੀ 9 ਏਕੜ ਜ਼ਮੀਨ ਸੀ, ਜਿਸ ਵਿਚੋਂ ਉਸ ਦੇ ਸਹੁਰੇ ਨੇ 6 ਏਕੜ ਜ਼ਮੀਨ ਬਿਕਰਮਜੀਤ ਸਿੰਘ ਦੇ ਨਾਂਅ ਕਰ ਦਿੱਤੀ। ਹੁਣ ਬਿਕਰਮਜੀਤ ਸਿੰਘ ਦੇ ਰਿਸ਼ਤੇਦਾਰਾਂ ਵਲੋਂ ਉਕਤ 6 ਏਕੜ ਜ਼ਮੀਨ ਸਿਆਸੀ ਦਬਾਅ ਅਤੇ ਪੈਸੇ ਦੇ ਜ਼ੋਰ ਨਾਲ ਅਦਾਲਤਾਂ ਦੇ ਕੇਸਾਂ ਅਤੇ ਮਾਲ ਮਹਿਕਮੇਂ ਦੇ ਰਾਹੀਂ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਦਾ ਅਸੀਂ ਸਖ਼ਤ ਵਿਰੋਧ ਕਰਦੇ ਹਾਂ। ਉਨ੍ਹਾਂ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਉਹ ਕਿਸਾਨ ਬਿਕਰਮਜੀਤ ਸਿੰਘ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਣਗੇ। ਜਿੰਨਾਂ ਚਿਰ ਬਿਕਰਮਜੀਤ ਸਿੰਘ ਨੂੰ ਇਨਸਾਫ ਨਹੀਂ ਮਿਲ ਜਾਂਦਾ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਧਰਨਾਕਾਰੀਆਂ ਨੂੰ ਨਾਈਬ ਤਹਿਸੀਲਦਾਰ ਤਰਲੋਚਨ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨ ਬਿਕਰਮਜੀਤ ਸਿੰਘ ਨਾਲ ਇਨਸਾਫ ਕੀਤਾ ਜਾਵੇਗਾ। ਉਸਦੀ ਜ਼ਮੀਨ ਹੋਰ ਕਿਸੇ ਦੇ ਨਾਲ ਰਜਿਸਟਰਡ ਤੇ ਇੰਤਕਾਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ ਭਲਾਪਿੰਡ, ਬੇਅੰਤ ਸਿੰਘ, ਸਤਵਿੰਦਰ ਸਿੰਘ, ਬਲਬੀਰ ਸਿੰਘ ਕੱਕੜ, ਅਮਰਜੀਤ ਸਿੰਘ ਭੀਲੋਵਾਲ ਤੇ ਸਾਹਿਬ ਸਿੰਘ ਠੱਠੀ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਅਜੋਕੇ ਸਮੇਂ ਅੰਦਰ ਅਜੋਕੀ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਦੀ ਲੋੜ-ਵਿਕਰਮਜੀਤ ਸਿੰਘ ਸਾਹਨੀ ਅਗਲੀ ਖ਼ਬਰ ਪੁਲਿਸ ਵਲੋਂ 8 ਗ੍ਰਾਮ ਹੈਰੋਇਨ ਸਮੇਤ 2 ਕਥਿਤ ਦੋਸ਼ੀ ਕਾਬੂ, ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ 2 ਹੋਰ ਨਸ਼ਾ ਤਸਕਰ ਵੀ ਪੁਲਿਸ ਗ...
Ad Position 24