ਬਾਬਾ ਬਕਾਲਾ ਸਾਹਿਬ, 20 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡਵਾਸੀ 12ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ 32ਵੀਂ ਸਾਲਾਨਾ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਵਡਾਲਾ ਕਲਾਂ ਵਿਖੇ ਵੀ ਸ਼ਰਧਾ ਪੂਰਵਕ ਮਨਾਈ ਗਈ । ਸਵੇਰੇ ਬੱਸ ਅੱਡਾ ਵਡਾਲਾ ਕਲਾਂ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ । ਬਾਬਾ ਅੰਗਰੇਜ਼ ਸਿੰਘ ਗ੍ਰੰਥੀ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ । ਉਪਰੰਤ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ । ਇਸ ਮੌਕੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ, ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਸ੍ਰੀ ਆਨੰਦਪੁਰ ਸਾਹਿਬ ਨੇ ਪੁੱਜ ਕੇ ਸੇਵਾਦਾਰਾਂ ਨੂੰ ਸਿਰੋਪਾਉ ਦੇਕੇ ਸਨਮਾਨਿਤ ਕੀਤਾ । ਇਸ ਮੌਕੇ ਡਾ: ਪਰਮਜੀਤ ਸਿੰਘ ਵਡਾਲਾ, ਚਰਨ ਸਿੰਘ ਚੰਨਾ ਪਹਿਲਵਾਨ (ਭਤੀਜਾ ਬਾਬਾ ਮੱਖਣ ਸਿੰਘ), ਬਾਬਾ ਗੁਰਨਾਮ ਸਿੰਘ (ਪੋਤਰਾ ਬਾਬਾ ਬਿਸ਼ਨ ਸਿੰਘ), ਬਾਬਾ ਮਾਹਣ ਸਿੰਘ (ਪੜਪੋਤਰਾ ਬਾਬਾ ਬਿਸ਼ਨ ਸਿੰਘ), ਭਾਈ ਸੁਲੱਖਣ ਸਿੰਘ (ਭਰਾਤਾ ਬਾਬਾ ਮੱਖਣ ਸਿੰਘ), ਸੁਖਜੀਤ ਸਿੰਘ ਚਾਹਲ, ਹੀਰਾ ਸਿੰਘ ਸਾਇਕਲਾਂ ਵਾਲੇ, ਮੰਗਲ ਸਿੰਘ, ਮਲਕੀਤ ਸਿੰਘ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ ਹਲਵਾਈ, ਇੰਦਰਜੀਤ ਸਿੰਘ ਟੀਟੂ, ਸਤਪਾਲ ਸਿੰਘ ਬੱਲ ਕਰਿਆਨੇ ਵਾਲੇ, ਬਲਕਾਰ ਸਿੰਘ ਮੰਗਾ, ਬਾਬਾ ਬੱਗੋ, ਸਰਪੰਚ ਤੇਜਿੰਦਰ ਸਿੰਘ ਪੱਪੀ, ਕਰਤਾਰ ਸਿੰਘ, ਭਿੰਦਾ ਧਿਆਨਪੁਰ, ਡਾ: ਅਮਰੀਕ ਸਿੰਘ, ਅਮਰੀਕ ਸਿੰਘ ਮੋਟਰਾਂ ਵਾਲੇ ਅਤੇ ਹੋਰਨਾਂ ਨੇ ਹਾਜ਼ਰੀ ਭਰੀ।
ਬਾਬਾ ਬਿਸ਼ਨ ਸਿੰਘ ਦੇ ਜੱਦੀ ਪਿੰਡ ਵਿਖੇ 32ਵੀਂ ਸਾਲਾਨਾ ਬਰਸੀ ਸ਼ਰਧਾ ਨਾਲ ਮਨਾਈ
ਅਜੀਤ ਡੈਸਕ
21-06-2026