11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਸੰਯੁਕਤ ਮੁੱਖ ਚੋਣ ਅਫ਼ਸਰ ਪੰਜਾਬ, ਨਵਨੀਤ ਕੌਰ ਬੱਲ ਵਲੋਂ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਵਿਖੇ ਬੀ.ਐੱਲ.ਓਜ਼ ਦੀ ਚੱਲ ਰਹੀ ਟ੍ਰੇਨਿੰਗ ਦਾ ਨਿਰੀਖਣ

Ad Position 21
No active advertisement
ਅਜੀਤ ਡੈਸਕ 22-06-2026

ਬਾਬਾ ਬਕਾਲਾ ਸਾਹਿਬ, 21 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਸਮੁੱਚੇ ਪੰਜਾਬ ਵਿੱਚ ਐੱਸ.ਆਈ.ਆਰ.-2026 ਤਹਿਤ ਬੀ.ਐੱਲ.ਓਜ਼ ਦੀ ਟ੍ਰੇਨਿੰਗ ਅਤੇ ਵੋਟਰ ਸੂਚੀਆਂ ਦੀ ਸੁਧਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਅੱਜ ਇੱਥੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਜਾਰੀ ਹੁਕਮਾਂ ਅਨੁਸਾਰ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਐੱਸ.ਆਈ.ਆਰ.-2026 ਸੰਬੰਧੀ ਬੀ.ਐੱਲ.ਓ. ਟ੍ਰੇਨਿੰਗ ਕਰਵਾਈ ਗਈ । ਇਸ ਮੌਕੇ ਸਪੈਸ਼ਲ ਇੰਨਟੈਨਸਿਵ ਰਿਵੀਜ਼ਨ 2026 ਨੂੰ ਮੱਦੇ ਨਜ਼ਰ ਰੱਖਦੇ ਹੋਏ ਮੁੱਖ ਚੋਣ ਅਫ਼ਸਰ ਪੰਜਾਬ, ਚੰਡੀਗੜ੍ਹ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ, ਵਿਧਾਨ ਸਭਾ ਹਲਕਾ 025-ਬਾਬਾ ਬਕਾਲਾ ਸਾਹਿਬ ਦੇ ਬੂਥ ਲੈਵਲ ਏਜੰਟਸ (ਬੀ.ਐੱਲ.ਏ.) ਦੀ ਇਕ ਅਹਿਮ ਓਰੀਐਂਟੇਸ਼ਨ ਟਰੇਨਿੰਗ ਸਥਾਨਕ ‘ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ ਸਾਹਿਬ’ ਵਿਖੇ ਕਰਵਾਈ ਗਈ। ?ਇਸ ਮੀਟਿੰਗ ਦੌਰਾਨ ਸੰਯੁਕਤ ਮੁੱਖ ਚੋਣ ਅਫ਼ਸਰ ਪੰਜਾਬ, ਮਿਸ ਨਵਨੀਤ ਕੌਰ ਬੱਲ (ਪੀ.ਸੀ.ਐੱਸ) ਵਲੋਂ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਚੈਕਿੰਗ ਕੀਤੀ ਗਈ ਅਤੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮਿਸ ਨਵਨੀਤ ਕੌਰ ਬੱਲ ਨੇ ਸਮੂਹ ਬੀ.ਐੱਲ.ਏ. ਨੂੰ ਮਿਤੀ 25.06.2026 ਤੋਂ 24.07.2026 ਤੱਕ ਬੀ.ਐੱਲ.ਓਜ਼ ਦੁਆਰਾ ਕੀਤੀ ਜਾਣ ਵਾਾਲੀ ਹਾਊਸ ਟੂ ਹਾਊਸ ਸਰਵੇ ਅਤੇ ਸੀ੍ਰ ਸੰਬੰਧੀ ਵੋਟਰ ਸੂਚੀ ਦੀ ਸੁਧਾਈ ਦੇ ਮਹੱਤਵਪੂਰਨ ਕਾਰਜਾਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਨੇ ਲੋਕਤੰਤਰ ਦੀ ਮਜ਼ਬੂਤੀ ਲਈ ਵੋਟਰ ਸੂਚੀ ਨੂੰ ਸ਼ੁੱਧ ਅਤੇ ਤਰੁੱਟੀ ਰਹਿਤ ਬਣਾਉਣ ਵਿਚ ਬੀ.ਐੱਲ.ਏ. ਦੀ ਅਹਿਮ ਭੂਮਿਕਾ ਅਤੇ ਜ਼ਿੰਮੇਵਾਰੀਆਂ ਬਾਰੇ ਵਿਸ਼ੇਸ਼ ਤੌਰ ‘ਤੇ ਚਾਨਣਾ ਪਾਇਆ। ?ਇਸ ਦੌਰਾਨ ਉਨ੍ਹਾਂ ਦੇ ਸਕੂਲ ਪਹੁੰਚਣ ‘ਤੇ ਸਕੂਲ ਦੇ ਐੱਮ.ਡੀ. ਕੁਲਬੀਰ ਸਿੰਘ ਮਾਨ ਅਤੇ ਸਕੂਲ ਪ੍ਰਿੰ: ਹਰਵਿੰਦਰ ਕੌਰ ਅਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਵਿਸ਼ੇਸ਼ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟ੍ਰੇਨਿੰਗ ਵਿਚ ਹਾਜ਼ਰ ਅਧਿਕਾਰੀਆਂ ਨੇ ਬੀ.ਐੱਲ.ਓਜ਼ ਨੂੰ ਆਪਣੀਆਂ ਡਿਊਟੀਆਂ ਪੂਰੀ ਇਮਾਨਦਾਰੀ, ਨਿਰਪੱਖਤਾ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲ ਵਲੋਂ ਟ੍ਰੇਨਿੰਗ ਲਈ ਏਅਰ ਕੰਡੀਸ਼ਨਡ ਸ਼ਾਨਦਾਰ ਕਮਰਿਆਂ, ਸੁਚੱਜੇ ਬੈਠਣ ਪ੍ਰਬੰਧਾਂ ਅਤੇ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿਸ ਦੀ ਸੰਯੁਕਤ ਮੁੱਖ ਚੋਣ ਅਫ਼ਸਰ ਪੰਜਾਬ, ਮਿਸ ਨਵਨੀਤ ਕੌਰ ਬੱਲ (ਪੀ.ਸੀ.ਐੱਸ.) ਵਲੋਂ ਭਰਪੂਰ ਸ਼ਲਾਘਾ ਕੀਤੀ ਗਈ। ਨਿਰੀਖਣ ਦੌਰਾਨ ਮਿਸ ਨਵਨੀਤ ਕੌਰ ਬੱਲ (ਪੀ.ਸੀ.ਐੱਸ.) ਨੇ ਸਕੂਲ ਦੇ ਐੱਮ.ਡੀ. ਕੁਲਬੀਰ ਸਿੰਘ ਮਾਨ ਨਾਲ ਗੱਲਬਾਤ ਕਰਦਿਆਂ ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਉੱਚ ਸਿੱਖਿਆ ਸੰਬੰਧੀ ਜਾਣਕਾਰੀ ਵੀ ਪ੍ਰਾਪਤ ਕੀਤੀ। ਇਸ ਮੌਕੇ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਰੁਝਾਨ ਸਬੰਧੀ ਸਕੂਲ ਐੱਮ.ਡੀ. ਸ: ਮਾਨ ਨਾਲ ਚਰਚਾ ਕਰਦਿਆਂ ਉਨ੍ਹਾਂ ਨੇ ਖੁਸ਼ੀ ਪ੍ਰਗਟਾਈ ਕਿ ਪਿਛਲੇ ਕੁਝ ਸਾਲਾਂ ਵਿਚ ਵਿਦਿਆਰਥੀਆਂ ਦਾ ਪੰਜਾਬ ਵਿਚ ਰਹਿ ਕੇ ਉੱਚ ਸਿੱਖਿਆ ਪ੍ਰਾਪਤ ਕਰਨ ਵੱਲ ਰੁਝਾਨ ਵਧਿਆ ਹੈ । ਉਨ੍ਹਾਂ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ ਅਤੇ ਨੌਜਵਾਨਾਂ ਦੇ ਚੰਗੇ ਭਵਿੱਖ ਦਾ ਸੰਕੇਤ ਹੈ । ਅੰਤ ਵਿਚ ਮਿਸ ਨਵਨੀਤ ਕੌਰ ਬੱਲ ਨੇ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਅਤੇ ਵਿਦਿਅਕ ਖੇਤਰ ਵਿੱਚ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ । ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੀ ਜਸ਼ਨਜੀਤ ਸਿੰਘ, ਚੋਣ ਰਜਿਸਟ੍ਰੇਸ਼ਨ ਅਫ਼ਸਰ (ਈ.ਆਰ.ਓ.), 025-ਬਾਬਾ ਬਕਾਲਾ ਸਾਹਿਬ, ਸ਼੍ਰੀ ਬਲਜੀਤ ਸਿੰਘ ਗੋਰਾਇਆ ਸਹਾਇਕ ਚੋਣਕਾਰ ਰਜਿਸ਼ਟੇਸ਼ਨ ਅਫਸਰ-1 ਅਤੇ ਰਣਜੀਤ ਸਿੰਘ ਨਾਇਬ ਤਹਿਸੀਲਦਾਰ ਤਰਸਿੱਕਾ, ਜਗਰੂਪ ਸਿੰਘ, ਪ੍ਰਸ਼ਾਂਤ ਰਈਆ, ਸ਼੍ਰੀਮਤੀ ਰੁਪਿੰਦਰ ਕੋਰ, ਵਿਜੈ ਕੁਮਾਰ, ਜ: ਬਲਜੀਤ ਸਿੰਘ ਜਲਾਲ ਉਸਮਾ ਸਾ: ਵਿਧਾਇਕ, ਸੁਰਜੀਤ ਸਿੰਘ ਕੰਗ ਪ੍ਰਧਾਨ ਨਗਰ ਪੰਚਾਇਤ, ਨਵਦੀਪ ਸਿੰਘ ਬਦੇਸ਼ਾ, ਗਗਨਦੀਪ ਸਿੰਘ ਬਟਾਲਾ, ਚੋਣ ਕਾਨੂੰਗੋ, ਸੈਕਟਰ ਅਫਸਰਜ਼ ਅਤੇ ਸਮੂਹ ਏ.ਐਲ.ਐਮ.ਟੀ.ਵੀ. ਆਦਿ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸਟੱਡੀ ਵੀਜ਼ੇ ’ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੇ 11 ਲੱਖ ਤੋਂ ਵਧ ਅਗਲੀ ਖ਼ਬਰ ਮੋਬਾਈਲ ਹੈਕ ਕਰ ਕੇ ਠੱਗੇ 1 ਲੱਖ 70 ਹਜ਼ਾਰ
Ad Position 24