12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਅੰਮ੍ਰਿਤਸਰ-ਰਾਮ ਤੀਰਥ ਰੋਡ ਤੋਂ ਗਾਇਬ ਹੋਈ ਹਰਿਆਲੀ, ਲੋਕਾਂ ਨੇ ਬੂਟੇ ਲਗਾਉਣ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 15-07-2026

ਰਾਮ ਤੀਰਥ, 14 ਜੁਲਾਈ (ਧਰਵਿੰਦਰ ਸਿੰਘ ਔਲਖ)-ਇਕ ਸਮਾਂ ਸੀ ਜਦੋਂ ਅੰਮ੍ਰਿਤਸਰ ਤੋਂ ਰਾਮ ਤੀਰਥ ਨੂੰ ਜਾਣ ਵਾਲੀ ਸੜਕ ਦੋਵਾਂ ਪਾਸਿਆਂ ਲੱਗੇ ਸੰਘਣੇ ਰੁੱਖਾਂ ਕਾਰਨ ਹਰਿਆਲੀ ਨਾਲ ਭਰਪੂਰ ਨਜ਼ਰ ਆਉਂਦੀ ਸੀ। ਗਰਮੀ ਦੇ ਦਿਨਾਂ ਵਿੱਚ ਇਹ ਰੁੱਖ ਰਾਹਗੀਰਾਂ ਨੂੰ ਠੰਢੀ ਛਾਂ ਪ੍ਰਦਾਨ ਕਰਦੇ ਸਨ ਅਤੇ ਪੰਛੀਆਂ ਤੇ ਹੋਰ ਜੀਵਾਂ ਲਈ ਵੀ ਆਸਰਾ ਬਣਦੇ ਸਨ। ਪਰ ਸੜਕ ਚੌੜੀ ਕਰਨ ਦੇ ਕੰਮ ਦੌਰਾਨ ਵੱਡੀ ਗਿਣਤੀ ਵਿਚ ਰੁੱਖਾਂ ਦੀ ਕਟਾਈ ਕਰ ਦਿੱਤੀ ਗਈ ਅਤੇ ਅੱਜ ਇਸ ਸੜਕ ‘ਤੇ ਛਾਂ ਲੱਭਣੀ ਵੀ ਮੁਸ਼ਕਿਲ ਹੋ ਗਈ ਹੈ । ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸੜਕ ਚੌੜੀ ਕਰਨ ਦੇ ਨਾਲ ਹੀ ਸਰਕਾਰ ਜਾਂ ਜੰਗਲਾਤ ਵਿਭਾਗ ਵਲੋਂ ਨਵੇਂ ਬੂਟੇ ਲਗਾ ਦਿੱਤੇ ਜਾਂਦੇ ਤਾਂ ਅੱਜ ਉਹ ਕਾਫ਼ੀ ਵੱਡੇ ਰੁੱਖ ਬਣ ਚੁੱਕੇ ਹੁੰਦੇ। ਪਰ ਇਸ ਪਾਸੇ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਸੜਕ ਸੁੰਨੀ ਅਤੇ ਬਿਨਾਂ ਹਰਿਆਲੀ ਦੇ ਦਿਖਾਈ ਦਿੰਦੀ ਹੈ । ਲੋਕਾਂ ਦਾ ਮੰਨਣਾ ਹੈ ਕਿ ਇਹ ਹਾਲਤ ਸਿਰਫ਼ ਰਾਮ ਤੀਰਥ ਰੋਡ ਦੀ ਹੀ ਨਹੀਂ, ਸਗੋਂ ਪੰਜਾਬ ਦੀਆਂ ਬਹੁਤੀਆਂ ਮੁੱਖ ਅਤੇ ਲਿੰਕ ਸੜਕਾਂ ਦੀ ਵੀ ਹੈ । ਕਈ ਥਾਵਾਂ ‘ਤੇ ਸੜਕਾਂ ਦੇ ਕਿਨਾਰਿਆਂ ਦੀ ਜ਼ਮੀਨ ‘ਤੇ ਕਿਸਾਨ ਫ਼ਸਲਾਂ ਦੀ ਬਿਜਾਈ ਕਰ ਰਹੇ ਹਨ, ਜਿਸ ਕਾਰਨ ਰੁੱਖ ਲਗਾਉਣ ਲਈ ਥਾਂ ਹੀ ਨਹੀਂ ਬਚਦੀ। ਜੇਕਰ ਸੜਕਾਂ ਦੇ ਕਿਨਾਰਿਆਂ ਨੂੰ ਸੁਰੱਖਿਅਤ ਰੱਖ ਕੇ ਯੋਜਨਾਬੱਧ ਢੰਗ ਨਾਲ ਬੂਟੇ ਲਗਾਏ ਜਾਣ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦਾ ਵੱਡਾ ਲਾਭ ਮਿਲ ਸਕਦਾ ਹੈ। ਕੋਆਪਰੇਟਰ ਸੋਸਾਇਟੀ ਦੇ ਡਾਇਰੈਕਟਰ ਠੇਕੇਦਾਰ ਭੁਪਿੰਦਰ ਸਿੰਘ ਸੋਖਲ, ਸਰਪੰਚ ਨਿਸ਼ਾਨ ਸਿੰਘ ਕੋਟਲਾ, ਸਰਪੰਚ ਤਰਸੇਮ ਸਿੰਘ ਸੋਨਾ ਬਲੱਗਣ ਸਿੱਧੂ, ਸ਼ਮਸ਼ੇਰ ਸਿੰਘ ਸ਼ੇਰਾ ਕਲੇਰ, ਸਰਪੰਚ ਗੁਰਜੰਟ ਸਿੰਘ ਕੋਹਾਲੀ, ਬਲਾਕ ਸੰਮਤੀ ਮੈਂਬਰ ਸਰਤਾਜ ਸਿੰਘ ਖਿਆਲਾ, ਸਮਾਜ ਸੇਵਕ ਡਾਕਟਰ ਭਗਵੰਤ ਸਿੰਘ ਖਿਆਲਾ, ਸਰਪੰਚ ਹਰਵਿੰਦਰ ਸਿੰਘ ਖਿਆਲਾ ਖੁਰਦ ਆਦਿ ਇਲਾਕੇ ਦੇ ਮੁਹਤਬਰ ਵਿਅਕਤੀਆਂ ਅਤੇ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਅੰਮ੍ਰਿਤਸਰ-ਰਾਮ ਤੀਰਥ ਰੋਡ ਸਮੇਤ ਪੰਜਾਬ ਦੀਆਂ ਸਾਰੀਆਂ ਮੁੱਖ ਅਤੇ ਲਿੰਕ ਸੜਕਾਂ ਦੇ ਕਿਨਾਰਿਆਂ ‘ਤੇ ਵਿਆਪਕ ਪੱਧਰ ‘ਤੇ ਰੁੱਖ ਲਗਾਉਣ ਦੀ ਮੁਹਿੰਮ ਚਲਾਈ

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਧਾਲੀਵਾਲ ਵਲੋਂ ਪਾਰਟੀ ਵਰਕਰਾਂ ਨਾਲ ਅਹਿਮ ਮੀਟਿੰਗ ਅਗਲੀ ਖ਼ਬਰ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਬਣੇਗੀ-ਬੱਬਲੂ ਸਿੰਧੀ
Ad Position 24