ਜਗਰਾਓਂ, ਫਿਲੌਰ, ਅਜਨਾਲਾ, ਬਰਨਾਲਾ, ਅਬੋਹਰ ਸਮੇਤ ਵੱਖ-ਵੱਖ ਮੰਡੀਆਂ ਨੂੰ ਮਿਲੇ ਨਵੇਂ ਚੇਅਰਮੈਨ
ਚੰਡੀਗੜ੍ਹ, 15 ਜੁਲਾਈ (ਪ੍ਰੋ .ਅਵਤਾਰ ਸਿੰਘ)-ਪੰਜਾਬ ਸਰਕਾਰ ਨੇ ਸੂਬੇ ਦੀਆਂ ਮਾਰਕੀਟ ਕਮੇਟੀਆਂ ਵਿਚ ਸਿਆਸੀ ਨਿਯੁਕਤੀਆਂ ਦੀ ਕੜੀ ਨੂੰ ਅੱਗੇ ਵਧਾਉਂਦਿਆਂ 17 ਹੋਰ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਮਨਜ਼ੂਰੀ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਸੂਚੀ ਅਨੁਸਾਰ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਿਤ ਆਗੂਆਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਸੂਚੀ ਅਨੁਸਾਰ ਸੁਖਦੀਪ ਉੱਪਰਾ ਨੂੰ ਮਾਰਕੀਟ ਕਮੇਟੀ ਫਿਲੌਰ, ਕੁਲਵਿੰਦਰ ਸਿੰਘ ਨੂੰ ਜਗਰਾਓਂ, ਰਸ਼ਪਾਲ ਸ਼ਰਮਾ ਨੂੰ ਭੁਲੱਥ, ਜਸਵੀਰ ਜਲਾਲਪੁਰ ਨੂੰ ਮਹਿਤਪੁਰ, ਰਾਜਵਿੰਦਰ ਸਿੰਘ ਨੂੰ ਅਜਨਾਲਾ, ਰੇਸ਼ਮ ਸਿੰਘ ਨੂੰ ਡੇਰਾ ਬਾਬਾ ਨਾਨਕ, ਜਸਬੀਰ ਸਿੰਘ ਨੂੰ ਦੀਨਾਨਗਰ, ਬਲਵੀਰ ਸਿੰਘ ਬੋਪਾਰਾਏ ਨੂੰ ਮਜੀਠਾ, ਮੁਖਦੇਵ ਸਿੰਘ ਨੂੰ ਕਾਦੀਆਂ, ਕਬੀਕਰ ਸਿੰਘ ਨੂੰ ਖਮਾਣੋਂ, ਨੀਤੂ ਕਪੂਰ ਸਿੰਗਲਾ ਨੂੰ ਸਾਦਿਕ, ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਨਿਹਾਲ ਸਿੰਘ ਵਾਲਾ, ਨਿਰਭੈ ਸਿੰਘ ਗੁੰਦਰ ਨੂੰ ਭਾਦਸੋਂ, ਪਰਦੀਪ ਕੁਮਾਰ ਮਿੱਤਲ ਨੂੰ ਭਵਾਨੀਗੜ੍ਹ, ਰਾਜਿੰਦਰ ਕੰਬੋਜ ਡੱਬੂ ਨੂੰ ਅਬੋਹਰ, ਜਸਵਿੰਦਰ ਸਿੰਘ ਸੰਘੇੜਾ ਨੂੰ ਬਰਨਾਲਾ ਅਤੇ ਜਸਵੰਤ ਸਿੰਘ ਸੋਢੀ ਨੂੰ ਪੰਜੇ ਕੇ ਉੱਤਰ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।ਇਹ ਨਿਯੁਕਤੀਆਂ ਖੇਤੀ ਮੰਡੀ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਕਿਸਾਨਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕੀਤੀਆਂ ਗਈਆਂ ਹਨ। ਨਵੇਂ ਚੇਅਰਮੈਨ ਜਲਦੀ ਹੀ ਆਪਣਾ ਅਹੁਦਾ ਸੰਭਾਲਣਗੇ ਅਤੇ ਸੰਬੰਧਿਤ ਮਾਰਕੀਟ ਕਮੇਟੀਆਂ ਦੇ ਪ੍ਰਸ਼ਾਸਨਿਕ ਅਤੇ ਵਿਕਾਸ ਕਾਰਜਾਂ ਦੀ ਦੇਖ-ਰੇਖ ਕਰਨਗੇ।ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਕੁਝ ਸਮੇਂ ਦੌਰਾਨ ਵੱਖ-ਵੱਖ ਬੋਰਡਾਂ, ਕਾਰਪੋਰੇਸ਼ਨਾਂ ਅਤੇ ਮਾਰਕੀਟ ਕਮੇਟੀਆਂ ਵਿਚ ਸਿਆਸੀ ਨਿਯੁਕਤੀਆਂ ਦਾ ਸਿਲਸਿਲਾ ਜਾਰੀ ਹੈ। ਤਾਜ਼ਾ ਨਿਯੁਕਤੀਆਂ ਨੂੰ ਵੀ ਇਸੇ ਪ੍ਰਕਿਰਿਆ ਦੀ ਅਹਿਮ ਕੜੀ ਵਜੋਂ ਦੇਖਿਆ ਜਾ ਰਿਹਾ ਹੈ। ਇਨ੍ਹਾਂ ਨਿਯੁਕਤੀਆਂ ਨਾਲ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਜ਼ਮੀਨੀ ਪੱਧਰ ‘ਤੇ ਸੰਗਠਨ ਨੂੰ ਹੋਰ ਮਜ਼ਬੂਤੀ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪੰਜਾਬ ਸਰਕਾਰ ਵਲੋਂ 17 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ
ਅਜੀਤ ਡੈਸਕ
17-07-2026