15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਭਗਤਾਂ ਵਲੋਂ ਸ਼ਰਧਾ ਨਾਲ ਬਿਆਸ ਦਰਿਆ ਕੰਢੇ ਮਨਾਇਆ ਛੱਠ ਪੂਜਾ ਤਿਉਹਾਰ

ਬਿਆਸ, 15 ਨਵੰਬਰ (ਨਰਿੰਦਰ ਸਿੰਘ)-ਅੱਜ ਦਰਿਆ ਬਿਆਸ ਦੇ ਕਿਨਾਰੇ ਛੱਠ ਪੂਜਾ ਦੇ ਤਿਉਹਾਰ ਤੇ ਭਗਤਾਂ ਨੇ ਬੜੀ ਹੀ ਸ਼ਰਧਾ ਭਾਵਨਾ ਨਾਲ ਆਪਣੀ ਪੂਜਾ ਦੀ ਸ਼ੁਰੂਆਤ ਕੀਤੀ। ਇਹ ਪੂਜਾ ਉਹਨਾਂ ਵਲੋਂ ਸੂਰਜ ਦੇ ਛਿਪਣ ਤੋਂ ਪਹਿਲਾਂ ਸਮਾਪਤ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 16-11-2026
ਬਿਆਸ, 15 ਨਵੰਬਰ (ਨਰਿੰਦਰ ਸਿੰਘ)-ਅੱਜ ਦਰਿਆ ਬਿਆਸ ਦੇ ਕਿਨਾਰੇ ਛੱਠ ਪੂਜਾ ਦੇ ਤਿਉਹਾਰ ਤੇ ਭਗਤਾਂ ਨੇ ਬੜੀ ਹੀ ਸ਼ਰਧਾ ਭਾਵਨਾ ਨਾਲ ਆਪਣੀ ਪੂਜਾ ਦੀ ਸ਼ੁਰੂਆਤ ਕੀਤੀ। ਇਹ ਪੂਜਾ ਉਹਨਾਂ ਵਲੋਂ ਸੂਰਜ ਦੇ ਛਿਪਣ ਤੋਂ ਪਹਿਲਾਂ ਸਮਾਪਤ ਕੀਤੀ ਗਈ। ਇਸ ਪੂਜਾ ਵਿਚ ਬਹੁਤ ਵੱਡੇ ਪੱਧਰ ’ਤੇ ਆਮ ਲੋਕ ਅਤੇ ਭਗਤਾਂ ਦੀ ਗਿਣਤੀ ਦੇਖੀ ਗਈ। ਦਰਿਆ ਦੇ ਪਾਣੀ ਦੇ ਵਿਚ ਖੜ ਕੇ ਭਗਤਾਂ ਵਲੋਂ ਆਪਣੀ ਪੂਜਾ ਅਰਚਨਾ ਕੀਤੀ ਗਈ । ਪੁਲਿਸ ਪ੍ਰਸ਼ਾਸਨ ਦੀ ਜਾਣਕਾਰੀ ਅਨੁਸਾਰ ਐਸ. ਐਚ. ਓ. ਬਿਆਸ ਮੁਖਤਿਆਰ ਸਿੰਘ ਅਤੇ ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇ ਨਜ਼ਰ ਹਰ ਆਮ ਖ਼ਾਸ ਵਿਅਕਤੀ ਨੂੰ ਪੂਜਾ ਕਰਨ ਵਿੱਚ ਸਹਿਯੋਗ ਦਿੱਤਾ ਗਿਆ । ਦਰਿਆ ਬਿਆਸ ਵਿਚ ਕਿਸ਼ਤੀ ਵਿਚ ਸਵਾਰ ਹੋ ਕੇ ਐਸ. ਐਚ. ਓ. ਬਿਆਸ ਸਮੇਤ ਪੁਲਿਸ ਟੀਮ ਨਾਲ ਗਸ਼ਤ ਕਰਦੇ ਹੋਏ ਪੂਜਾ ਕਰਨ ਵਾਲੇ ਭਗਤਾਂ ਉੱਤੇ ਨਿਗਰਾਨੀ ਕਰਦੇ ਰਹੇ । ਭਗਤਾਂ ਵਲੋਂ ਛੱਠ ਪੂਜਾ ਦੀ ਸਮਾਪਤੀ 16 ਨਵੰਬਰ ਨੂੰ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਬੰਦੀ ਛੋੜ ਦਿਵਸ ਨੂੰ ਸਮਰਪਿਤ ਪਿੰਡ ਨੰਗਲ ਪੰਨੂਆਂ ਵਿਖੇ ਛੇਵਾਂ ਕਬੱਡੀ ਖੇਡ ਟੂਰਨਾਮੈਂਟ ਅੱਜ ਅਗਲੀ ਖ਼ਬਰ ਮਟਰਾਂ ਦੀ ਫਸਲ ਨੇ ਕਿਸਾਨ ਦੇ ਅਰਮਾਨ ’ਤੇ ਪਾਣੀ ਫੇਰਿਆ
Ad Position 24