15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਗੁਜਰਾਤ ਦੇ ਉਪ ਮੁੱਖ ਮੰਤਰੀ ਦੀ ਮਾਤਾ ਦੇਵੇਂਦਰੀ ਸੰਘਵੀ ਜੈਨ ਦਾ ਜੰਡਿਆਲਾ ਗੁਰੂ ਵਿਖੇ ਨਿੱਘਾ ਸਵਾਗਤ ਤੇ ਸਨਮਾਨ

ਜੰਡਿਆਲਾ ਗੁਰੂ, 15 ਨਵੰਬਰ (ਅੰਮ੍ਰਿਤ ਪਾਲ ਸਿੰਘ)-ਗੁਜਰਾਤ ਦੇ ਉਪ ਮੁੱਖ ਮੰਤਰੀ ਸ੍ਰੀ ਹਰਸ਼ਭਾਈ ਸੰਘਵੀ ਜੈਨ ਦੀ ਪੂਜਨੀਕ ਮਾਤਾ ਸ਼੍ਰੀਮਤੀ ਦੇਵੇਂਦਰੀ ਸੰਘਵੀ ਜੈਨ ਦੇ ਜੰਡਿਆਲਾ ਗੁਰੂ ਪਹੁੰਚਣ ’ਤੇ ਸਥਾਨਕ ਸ਼੍ਰੀ ਸੰਘ ਵਲੋਂ ਸ਼ਾਨਦਾਰ ਸਵਾਗਤ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੁਜਰਾਤ ਤੋਂ ਚਾਰ ਬੱਸਾਂ ਰਾਹੀਂ ਲਗਭਗ 200 ਸ਼ਰਧਾਲੂਆਂ ਦਾ ਜਥਾ ਵੀ ਉਨ੍ਹਾਂ ਦੇ ਨਾਲ ਪਹੁੰਚਿਆ।

Ad Position 21
No active advertisement
ਅਜੀਤ ਡੈਸਕ 16-11-2026
ਜੰਡਿਆਲਾ ਗੁਰੂ, 15 ਨਵੰਬਰ (ਅੰਮ੍ਰਿਤ ਪਾਲ ਸਿੰਘ)-ਗੁਜਰਾਤ ਦੇ ਉਪ ਮੁੱਖ ਮੰਤਰੀ ਸ੍ਰੀ ਹਰਸ਼ਭਾਈ ਸੰਘਵੀ ਜੈਨ ਦੀ ਪੂਜਨੀਕ ਮਾਤਾ ਸ਼੍ਰੀਮਤੀ ਦੇਵੇਂਦਰੀ ਸੰਘਵੀ ਜੈਨ ਦੇ ਜੰਡਿਆਲਾ ਗੁਰੂ ਪਹੁੰਚਣ ’ਤੇ ਸਥਾਨਕ ਸ਼੍ਰੀ ਸੰਘ ਵਲੋਂ ਸ਼ਾਨਦਾਰ ਸਵਾਗਤ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੁਜਰਾਤ ਤੋਂ ਚਾਰ ਬੱਸਾਂ ਰਾਹੀਂ ਲਗਭਗ 200 ਸ਼ਰਧਾਲੂਆਂ ਦਾ ਜਥਾ ਵੀ ਉਨ੍ਹਾਂ ਦੇ ਨਾਲ ਪਹੁੰਚਿਆ। ਜੰਡਿਆਲਾ ਗੁਰੂ ਪਹੁੰਚਣ ਤੋਂ ਪਹਿਲਾਂ ਸਮੂਹ ਸ਼ਰਧਾਲੂਆਂ ਨੇ ਸ਼੍ਰੀ ਬਾਬਾ ਵੇਰਾ ਜੀ ਤੀਰਥ ਸਥਾਨ ਵਿਖੇ ਨਤਮਸਤਕ ਹੋ ਕੇ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਕੀਰਤਨ ਸੇਵਾ ਕੀਤੀ। ਇਸ ਉਪਰੰਤ ਗਿਆਨ ਪੰਚਮੀ ਦੇ ਪਾਵਨ ਅਵਸਰ ’ ਤੇ ਸ਼ਰਧਾਲੂਆਂ ਨੇ ਸਥਾਨਕ ਸ਼੍ਰੀ ਜੈਨ ਮੰਦਰ ਵਿਖੇ ਦਰਸ਼ਨ-ਵੰਦਨ ਕਰਕੇ ਧਾਰਮਿਕ ਸਮਾਗਮ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਜੰਡਿਆਲਾ ਗੁਰੂ ਦੇ ਸ਼੍ਰੀ ਸੰਘ ਵਲੋਂ ਪੂਜਨੀਕ ਮਾਤਾ ਦੇਵੇਂਦਰੀ ਸੰਘਵੀ ਜੈਨ ਅਤੇ ਉਨ੍ਹਾਂ ਦੇ ਨਾਲ ਪਹੁੰਚੀਆਂ ਦੋ ਦੀਕਸ਼ਾਰਥੀ ਭੈਣਾਂ ਦਾ ਵਿਸ਼ੇਸ਼ ਬਹੁਮਾਨ ਅਤੇ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਜੈਨ ਸਮਾਜ ਦੇ ਮੈਂਬਰਾਂ ਨੇ ਆਪਸੀ ਪਿਆਰ, ਸਤਿਕਾਰ ਅਤੇ ਧਾਰਮਿਕ ਸਾਂਝ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸ੍ਰੀ ਰਾਕੇਸ਼ ਜੈਨ, ਸ੍ਰੀ ਹੇਮਰ ਜੈਨ (ਬੰਟੀ), ਸ੍ਰੀ ਰਿੰਪੂ ਜੈਨ, ਸ੍ਰੀ ਰਾਜੇਸ਼ ਜੈਨ, ਸ੍ਰੀ ਗੁਲਸ਼ਨ ਜੈਨ, ਸ੍ਰੀ ਵਿਕਾਸ ਜੈਨ, ਸ੍ਰੀ ਸ਼ੈਫੀ ਜੈਨ, ਸ੍ਰੀ ਇੰਦਰਪਾਲ ਜੈਨ, ਸ੍ਰੀ ਸੁਭਾਸ਼ ਜੈਨ, ਸ੍ਰੀ ਅਮਰ ਸ਼ਾਹ (ਮੁੰਬਈ), ਸ੍ਰੀ ਗੌਰਾਂਗ ਸ਼ਾਹ (ਸੂਰਤ) ਸਮੇਤ ਵੱਡੀ ਗਿਣਤੀ ਵਿੱਚ ਜੈਨ ਸਮਾਜ ਦੇ ਸ਼ਰਧਾਲੂ ਹਾਜ਼ਰ ਸਨ। ਇਹ ਧਾਰਮਿਕ ਮਿਲਣੀ ਜੈਨ ਸਮਾਜ ਦੀ ਆਸਥਾ, ਆਪਸੀ ਸਦਭਾਵਨਾ, ਏਕਤਾ ਅਤੇ ਧਾਰਮਿਕ ਸੰਸਕਾਰਾਂ ਦੀ ਸਾਂਝ ਦਾ ਯਾਦਗਾਰੀ ਪ੍ਰਤੀਕ ਬਣੀ।
Ad Position 22
No active advertisement
ਪਿਛਲੀ ਖ਼ਬਰ ਮਾਤਾ ਮਰੀਅਮ ਦਾ ਜੀਵਨ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਸਰੋਤ-ਡਾ. ਜੋਸ ਸੇਬਾਸਟੀਅਨ *ਅਜਨਾਲਾ ਵਿਖੇ ਮਾਂ ਮਰੀਅਮ ਦਾ 37ਵਾਂ... ਅਗਲੀ ਖ਼ਬਰ ਸੱਤਿਆ ਭਾਰਤੀ ਸਕੂਲ ਵਿਖੇ ਬਾਲ ਦਿਵਸ ਅਤੇ ਰੰਗ-ਤਰੰਗ ਸਮਾਗਮ
Ad Position 24