07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪੀਰ ਬਾਬਾ ਲੱਖ ਦਾਤਾ ਦੀ ਦਰਗਾਹ ’ਤੇ ਸਾਲਾਨਾ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 17-07-2026

ਚੋਗਾਵਾਂ, 16 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਕਸਬਾ ਲੋਪੋਕੇ ਵਿਖੇ ਪੀਰ ਬਾਬਾ ਲੱਖ ਦਾਤਾ ਦੀ ਦਰਗਾਹ ’ਤੇ ਸਾਲਾਨਾ ਮੇਲਾ ਬਾਬਾ ਮੁਖ਼ਤਾਰ ਸ਼ਾਹ ਫਤਾਹਪੁਰ, ਮੁੱਖ ਸੇਵਾਦਾਰ ਬਾਬਾ ਗੋਰਾ ਸ਼ਾਹ ਤੇ ਸਮੂਹ ਨਗਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਬਾਬਾ ਗੋਰਾ ਸ਼ਾਹ, ਬਾਬਾ ਮੁਖ਼ਤਾਰ ਸ਼ਾਹ ਫਤਾਹਪੁਰ, ਹਰਦੀਪ ਸਿੰਘ ਹੈਪੀ ਕੋਹਾਲਾ ਆਦਿ ਸੇਵਾਦਾਰਾਂ ਵਲੋਂ ਦਰਗਾਹ ’ਤੇ ਚਾਦਰ ਚੜ੍ਹਾ ਕੇ ਕੀਤੀ ਗਈ । ਮੇਲੇ ’ਚ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਪੀ.ਏ. ਰਵੀ ਕੁਮਾਰ, ਅਜੈਬੀਰ ਸਿੰਘ ਸੰਧੂ ਲੋਪੋਕੇ, ਮੈਂਬਰ ਗੁਰਿੰਦਰ ਲੋਪੋਕੇ, ਸ਼ਨੀ ਮੈਂਬਰ, ਮੁਖਤਾਰ ਸਿੰਘ ਮੈਂਬਰ, ਜਗਜੀਤ ਸਿੰਘ ਬੂਰਾ, ਡਾ. ਸਤਨਾਮ ਸਿੰਘ ਆਦਿ ਉਚੇਚੇ ਤੌਰ ਤੇ ਪਹੁੰਚੇ। ਉਪਰੰਤ ਲੱਗੇ ਖੁਲ੍ਹੇ ਅਖਾੜੇ ‘ਚ ਪ੍ਰਸਿੱਧ ਗਾਇਕ ਜੋੜੀ ਭੁਪਿੰਦਰ ਗਿੱਲ ਤੇ ਮਿਸ ਜਸਵਿੰਦਰ ਜੀਤੂ ਨੇ ਆਪਣੇ ਨਵੇਂ-ਪੁਰਾਣੇ ਗੀਤਾਂ ਦੀ ਝੜੀ ਲਗਾ ਕੇ ਆਏ ਹੋਏ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ । ਬਾਬਾ ਗੋਰੇ ਸ਼ਾਹ ਵਲੋਂ ਵਿਧਾਇਕ ਸੁੱਖ ਸਰਕਾਰੀਆ ਤੇ ਹੋਰਨਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪ੍ਰਗਟ ਸਿੰਘ ਮੈਂਬਰ, ਲੱਖਾ ਸਿੰਘ, ਪਿਸ਼ੌਰਾ ਸਿੰਘ, ਜੋਬਨ ਸਿੰਘ, ਬੱਬੂ ਮੈਂਬਰ, ਡਾ: ਸਤਨਾਮ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ, ਮੈਂਬਰ ਸੱਜਣ ਸਿੰਘ, ਬਲਰਾਜ ਸਿੰਘ, ਜੋਰਾ ਸਿੰਘ, ਸ਼ਮਸ਼ੇਰ ਸਿੰਘ ਭੰਗਵਾ, ਗੁਰਿੰਦਰ ਗਿੱਲ ਲੋਪੋਕੇ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਪਿੰਡ ਕੱਕੜ ਤੋਂ ਮੋਟਰਸਾਈਕਲ ਮਾਰਚ ਕੱਢ ਕੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਰਾਜ ਮੰਤਰੀ ਨੇ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ
Ad Position 24
No active advertisement