10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

‘ਆਪ’ ਵਲੋਂ ਬੂਟਾ ਰਾਮ ਵਿਮੁਕਤ ਜਾਤੀਆਂ ਬੋਰਡ ਪੰਜਾਬ ਦੇ ਹਲਕਾ ਮਜੀਠਾ ਦੇ ਚੇਅਰਮੈਨ ਨਿਯੁਕਤ

Ad Position 21
No active advertisement
ਅਜੀਤ ਡੈਸਕ 19-07-2026
ਮਜੀਠਾ, 18 ਜੁਲਾਈ (ਮਨਿੰਦਰ ਸਿੰਘ ਸੋਖੀ)-ਪੰਜਾਬ ਸਰਕਾਰ ਵਲੋਂ ਗਠਿਤ ਕੀਤੇ ਵਿਮੁਕਤ ਜਾਤੀ ਭਲਾਈ ਬੋਰਡ ਪੰਜਾਬ ਵਿਚ ਵਿਧਾਨ ਸਭਾ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਸਿਫਾਰਸ਼ ’ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਵਲੋਂ ਇਸ ਬੋਰਡ ਦੇ ਵਿਧਾਨ ਸਭਾ ਹਲਕਾ ਮਜੀਠਾ ਤੋਂ ਬੂਟਾ ਰਾਮ ਨੂੰ ਹਲਕਾ ਮਜੀਠਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਬੂਟਾ ਰਾਮ ਦੀ ਇਸ ਨਿਯੁਕਤੀ ਨਾਲ ਸ਼ਹਿਰ ਮਜੀਠਾ ਅਤੇ ਹਲਕਾ ਮਜੀਠਾ ਦੇ ਵਿਮੁਕਤ ਜਾਤੀ ਦੇ ਲੋਕਾਂ ਵਿਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਗੱਲਬਾਤ ਕਰਦਿਆਂ ਬੂਟਾ ਰਾਮ ਨੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ, ਹਰਭੁਪਿੰਦਰ ਸਿੰਘ ਸ਼ਾਹ ਦਾ ਹਾਰਦਿਕ ਧੰਨਵਾਦ ਕੀਤਾ ਹੈ । ਬੂਟਾ ਰਾਮ ਨੇ ਕਿਹਾ ਕਿ ਉਹ ਹਲਕਾ ਮਜੀਠਾ ਵਿਚ ਵਿਮੁਕਤ ਜਾਤੀ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿਚ ਇੱਕ ਮੁੱਠ ਕਰਨ ਲਈ ਦਿਨ ਰਾਤ ਇੱਕ ਕਰ ਦੇਣਗੇ । ਇਸ ਮੌਕੇ ਬੂਟਾ ਰਾਮ ਨੂੰ ਵਧਾਈ ਦੇਣ ਵਾਲਿਆਂ ਵਿਚ ਹਰਭੁਪਿੰਦਰ ਸਿੰਘ ਸ਼ਾਹ ਮਜੀਠਾ, ਅਮਰਜੀਤ ਸਿੰਘ ਮਜੀਠਾ, ਜਗਜੀਤ ਸਿੰਘ ਮਜੀਠਾ, ਸੋਨੂੰ ਸੇਠ, ਗੁਰਪ੍ਰੀਤ ਸਿੰਘ ਗੋਪੀ, ਮੰਗਤ ਸਿੰਘ, ਪ੍ਰਦੀਪ ਸਿੰਘ ਗੋਲਣ, ਬੁੱਧ ਸਿੰਘ, ਨਵੀਨ ਮਹਾਜਨ, ਬਲਵੰਤ ਸਿੰਘ, ਰੋਹਨ, ਕਰਨ, ਬਸੰਤ ਸਿੰਘ, ਸਰੂਪ ਲਾਲ, ਹਰਜੀਤ ਸਿੰਘ, ਮੇਜਰ ਸਿੰਘ, ਗੁਰਮੇਜ਼ ਸਿੰਘ, ਰਣਜੋਧ ਸਿੰਘ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ‘ਲੋਕ ਮਿਲਣੀ’ ਤਹਿਤ ਹਲਕਾ ਇੰਚਾਰਜ ਵਲੋਂ ਕੋਟਲੀ ਸੱਕਾ ਦੇ ‘ਆਪ’ ਵਰਕਰਾਂ ਨਾਲ ਮੁਲਾਕਾਤ ਅਗਲੀ ਖ਼ਬਰ ਲੋਕਾਂ ਦੀ ਭਲਾਈ ਅਤੇ ਵਿਕਾਸ ਹੀ ਮਾਨ ਸਰਕਾਰ ਦੀ ਸਰਬਉੱਚ ਤਰਜੀਹ- ਈ.ਟੀ.ਓ.
Ad Position 24