ਬਾਬਾ ਬਕਾਲਾ ਸਾਹਿਬ, (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਬੰਦ ਦੇ ਸੱਦੇ ਤਹਿਤ, ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਬਾਜ਼ਾਰ ਬੰਦ ਰਿਹਾ। ਸਥਾਨਕ ਨਗਰ ਪੰਚਾਇਤ ਦੇ ਸਫਾਈ ਕਰਮਚਾਰੀਆਂ ਨੇ ਦੁਕਾਨ-ਦੁਕਾਨ ‘ਤੇ ਜਾ ਕੇ ਬਾਜ਼ਾਰ ਬੰਦ ਕਰਵਾਇਆ, ਇਸ ਮੌਕੇ ਸਥਾਨਕ ਪੁਲਿਸ ਚੌਨਕੀ ਇੰਚਾਰਜ ਤਰਸੇਮ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਸੁਰੱਖਿਆ ਲਈ ਬਾਜ਼ਾਰਾਂ ਵਿਚ ਤਾਇਨਾਤ ਰਹੇ। ਇਸ ਮੌਕੇ ਨਗਰ ਪੰਚਾਇਤ ਦੇ ਸਫਾਈ ਸੇਵਕ ਯੂਨੀਅਨ ਵਲੋਂ ਬਰਨਾਲਾ ਵਿਖੇ ਅਤੇ ਕੁਝ ਹੋਰ ਥਾਵਾਂ ਵਿਚ ਸਫਾਈ ਸੇਵਕਾਂ ਉਪਰ ਪੰਜਾਬ ਸਰਕਾਰ/ਪੁਲਿਸ ਵਲੋਂ ਲਰਵਾਏ ਗਏ ਅੱਤਿਆਚਾਰ ਦੇ ਸੰਬੰਧ ਵਿਚ ਰੋਸ ਵਿਖਾਵਾ ਕੀਤਾ ਗਿਆ, ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਵਿਕਰਮਜੀਤ ਸਿੰਘ, ਵਾਈਸ ਪ੍ਰਧਾਨ ਸ਼ੁਨੀਲ ਨੇ ਸਫਾਈ ਕਰਮਚਾਰੀਆਂ ਉਪਰ ਅੱਤਿਆਚਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ । ਇਸ ਮੌਕੇ ਜਨਰਲ ਸਕੱਤਰ ਸੁਖਜੀਤ ਸਿੰਘ ਭੁੱਲਰ, ਖਜਾਨਚੀ ਚਰਨਜੀਤ ਸਿੰਘ, ਅਸ਼ੋਕ, ਮੋਨੂੰ, ਸੋਨੂੰ, ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ, ਕੰਵਲਜੀਤ ਸਿੰਘ, ਧਰਮਿੰਦਰ ਸਿੰਘ ਦਾਲਮ, ਕੰਸ ਸਿੰਘ, ਵਿਜੈ, ਲਵਪ੍ਰੀਤ ਸਿੰਘ, ਰਾਹੁਲ, ਹਰੀਸ਼, ਰਮਨਦੀਪ ਸਿੰਘ, ਰਾਜੇਸ਼, ਗੁਰਸ਼ਰਨ ਸਿੰਘ, ਅਮਰ ਸਿੰਘ, ਪਰੇਮ ਸਿੰਘ, ਸੋਨਾ ਮਸੀਹ, ਸੂਰਜ, ਅਰਜੁਨ, ਦਵਿੰਦਰ ਸਿੰਘ ਗੋਲਡੀ ਨੇ ਵੀ ਹਿੱਸਾ ਲਿਆ।