03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਏ. ਡੀ. ਸੀ. ਵਿਕਾਸ ਵਲੋਂ ਨਵਾਂ ਪਿੰਡ ਵਿਖੇ ਪੰਜਾਬ ਨੈਸ਼ਨਲ ਬੈਂਕ ਦੀ ਨਵੀਂ ਬਿਲਡਿੰਗ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 31-07-2026
ਨਵਾਂ ਪਿੰਡ, 30 ਜੁਲਾਈ (ਜਸਪਾਲ ਸਿੰਘ)-ਸਥਾਨਕ ਕਸਬਾ ਵਿਖੇ ਪੰਜਾਬ ਨੈਸ਼ਨਲ ਬੈਂਕ ਦੀ ਨਵੀਂ ਬਿਲਡਿੰਗ ਦੇ ਉਦਘਾਟਨ ਸਮਾਰੋਹ ਦਾ ਵਿਸ਼ੇਸ਼ ਆਯੋਜਨ ਬ੍ਰਾਂਚ ਪ੍ਰਬੰਧਕ ਨਵੀਨ ਕੁਮਾਰ ਦੇ ਪ੍ਰਬੰਧ ਹੇਠ ਹੋਇਆ, ਜਿਸ ‘ਚ ਸੁਰਿੰਦਰ ਸਿੰਘ ਏ ਡੀ. ਸੀ. ਵਿਕਾਸ ਅੰਮ੍ਰਿਤਸਰ ਦਿਹਾਤੀ ਵਲੋਂ ਮੁੱਖ ਮਹਿਮਾਨ ਅਤੇ ਡੀ. ਜੀ. ਐੱਮ. ਕਿਸ਼ਨ ਕੁਮਾਰ ਤੇ ਜੈਡ. ਐੱਮ. ਅਸ਼ੀਸ਼ ਗਾਂਧੀ ਵਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਸ੍ਰੀ ਸੁਖਮਨੀ ਸਹਿਬ ਪਾਠ ਦੇ ਜਾਪ ਕਰਵਾਏ ਗਏ। ਪਾਠ ਦੀ ਸਮਾਪਤੀ ‘ਤੇ ਗ੍ਰੰਥੀ ਸਿੰਘ ਵਲੋਂ ਬੈਂਕ ਦੀ ਚੜ੍ਹਦੀ ਕਲਾ ਤੇ ਪਾਠ ਦੇ ਭੋਗ ਦੀ ਅਰਦਾਸ ਕੀਤੀ ਗਈ। ਉਪਰੰਤ ਸੁਰਿੰਦਰ ਸਿੰਘ ਏ. ਡੀ. ਸੀ. ਵਲੋਂ ਡੀ. ਜੀ. ਐੱਮ. ਤੇ ਜੈੱਡ. ਐੱਮ. ਨਾਲ ਰਸਮੀ ਤੌਰ ‘ਤੇ ਉਦਘਾਟਨੀ ਸਿਲ ਤੋਂ ਪਰਦਾ ਚੁੱਕ ਕੇ ਬੈਂਕ ਦੀ ਅਤਿ ਆਧੁਨਿਕ ਨਵੀਂ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਇਕੱਤਰ ਗਾਹਕਾਂ ਨੂੰ ਬੈਂਕ ਮੈਨੇਜਰ ਨਵੀਨ ਕੁਮਾਰ ਵਲੋਂ ਬੈਂਕ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਦੱਸਦਿਆਂ ਲੋਕਾਂ ਨੂੰ ਬੈਂਕ ਵਿਖੇ ਖਾਤੇ ਖੁੱਲ੍ਹਵਾਉਣ ਲਈ ਕਿਹਾ। ਇਸ ਮੌਕੇ ਸੂਬਾ ਕਿਸਾਨ ਆਗੂ ਲਖਬੀਰ ਸਿੰਘ ਨਿਜ਼ਾਮਪੁਰ, ਕਿਸਾਨ ਆਗੂ ਕਰਨੈਲ ਸਿੰਘ ਸੈਕਟਰੀ, ਸਰਬਜੀਤ ਸਿੰਘ ਜੰਮੂ ਸਰਪੰਚ ਨਵਾਂ ਪਿੰਡ, ਨਾਨਕ ਸਿੰਘ ਨਿਰਮਾਤਾ ਕੇਸਰ ਜਨਰੇਟਰ ਨਵਾਂ ਪਿੰਡ, ਡਾ. ਤੇਜਪਾਲ ਸਿੰਘ ਸੰਧੂ, ਜਥੇ. ਪ੍ਰੇਮ ਸਿੰਘ, ਪ੍ਰਤਾਪ ਸਿੰਘ ਛੀਨਾ, ਅਧਿਕਾਰੀ ਵਿਸ਼ਾਲ ਸੂਰੀ, ਮੁੱਖ ਖਜਾਨਚੀ ਇੰਦਰਜੀਤ ਕੁਮਾਰ, ਰਮੇਸ਼ ਕੁਮਾਰ ਗਾਹਕ ਸੇਵਾ ਐਸੋਸੀਏਟ, ਅਮਿਤ ਕੁਮਾਰ ਸੀਨੀਅਰ ਸਹਾਇਕ ਅਧਿਕਾਰੀ, ਗੁਰਮੀਤ ਸਿੰਘ ਸਹਾਇਕ ਅਧਿਕਾਰੀ, ਮਮਤਾ ਪਾਟੀਦਾਰ ਖੇਤਬੜੀ ਅਧਿਕਾਰੀ, ਪਕਸ਼ੀ ਅਰੋੜਾ ਸਿੱਖਿਆਰਥੀ ਅਤੇ ਵੱਡੀ ਗਿਣਤੀ ‘ਚ ਇਲਾਕੇ ਦਿਆਂ ਪ੍ਰਮੁੱਖ ਸ਼ਖਸੀਅਤਾਂ ਤੇ ਗਾਹਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਸਬਾ ਰਈਆ ਰਿਹਾ ਮਕੁੰਮਲ ਬੰਦ ਅਗਲੀ ਖ਼ਬਰ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਬੰਦ ਰਿਹਾ ਸਫ਼ਲ
Ad Position 24
No active advertisement