03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਵਾਲਮੀਕਿ ਭਾਈਚਾਰੇ ਨੇ ਸ਼ਾਂਤੀ ਪੂਰਵਕ ਦੁਕਾਨਾਂ ਬੰਦ ਕਰਵਾਈਆਂ

Ad Position 21
No active advertisement
ਅਜੀਤ ਡੈਸਕ 31-07-2026
ਚੋਗਾਵਾਂ, 30 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਬਰਨਾਲਾ ਵਿਖੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਸਫਾਈ ਕਰਮਚਾਰੀਆਂ ਤੇ ਪੁਲਿਸ ਮੁਲਾਜ਼ਮਾਂ ਵਲੋਂ ਕੀਤੇ ਲਾਠੀਚਾਰਜ ਦੇ ਰੋਸ ਵਜੋਂ ਅੱਜ ਪੂਰੇ ਪੰਜਾਬ ਭਰ ‘ਚ ਸਫਾਈ ਸੇਵਕਾਂ ਨੇ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੇ ਸੰਬੰਧ ਵਿਚ ਕਸਬਾ ਚੋਗਾਵਾਂ ਅਤੇ ਲੋਪੋਕੇ ਵਿਖੇ ਭਗਵਾਨ ਵਾਲਮੀਕਿ ਟਾਈਗਰ ਫੋਰਸ ਐਕਸ਼ਨ ਕਮੇਟੀ ਦੇ ਪ੍ਰਧਾਨ ਰੈਂਬੋ ਅਤੇ ਆਦਿ ਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਦੇ ਚੇਅਰਮੈਨ ਬਗੀਚਾ ਸਿੰਘ ਦੀ ਅਗਵਾਈ ਹੇਠ ਸ਼ਾਂਤੀ ਪੂਰਵਕ ਦੁਕਾਨਾਂ ਬੰਦ ਕਰਵਾਈਆਂ ਗਈਆਂ। ਇਸ ਦੌਰਾਨ ਮੈਡੀਕਲ ਸਟੋਰ, ਬੈਂਕਾਂ, ਸਰਕਾਰੀ ਗ਼ੈਰ ਸਰਕਾਰੀ ਸਕੂਲ ਵੀ ਖੁੱਲੇ ਹੀ ਦੇਖੇ ਗਏ। ਲੋਪੋਕੇ ਅੰਮ੍ਰਿਤਸਰ ਰੋਡ ‘ਤੇ ਆਵਾਜਾਈ ਵੀ ਤਕਰੀਬਨ ਆਮ ਵਾਂਗ ਹੀ ਰਹੀ। ਇਸ ਮੌਕੇ ਪ੍ਰਮਜੀਤ ਸਿੰਘ, ਗਗਨ ਸਿੰਘ, ਸਾਹਿਬ ਸਿੰਘ, ਲਵ ਸ਼ੇਰਾ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜਸਵਿੰਦਰ ਰਮਦਾਸ ਵਲੋਂ ਹਲਕੇ ’ਚ ਕਰਵਾਏ ਜਾ ਰਹੇ ਵਿਕਾਸ ਕੰਮਾਂ ਸਦਕਾ ਪਾਰਟੀ ਹੋ ਰਹੀ ਮਜਬੂਤ-ਤਰਸੇਮ ਸਹੋਤਾ ਅਗਲੀ ਖ਼ਬਰ ਕਸਬਾ ਰਈਆ ਰਿਹਾ ਮਕੁੰਮਲ ਬੰਦ
Ad Position 24
No active advertisement