01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

‘ਮੇਰੀ ਰਸੋਈ ਯੋਜਨਾ’ ’ਚ ਲੈਣ ਵਾਲੀ ਪੰਜ-ਪੰਜ ਕਿਲੋ ਦੀ ਕਿੱਟ ਬਦਲੇ ਲੋੜਵੰਦ ਪਰਿਵਾਰਾਂ ਨੂੰ ਹੋਣਾ ਪੈ ਰਿਹਾ ਹੈ ਜਲੀਲ

Ad Position 21
No active advertisement
ਅਜੀਤ ਡੈਸਕ 01-08-2026
ਟਾਹਲੀ ਸਾਹਿਬ/ਜੈਂਤੀਪੁਰ, 31 ਜੁਲਾਈ (ਵਿਨੋਦ ਭੀਲੋਵਾਲ/ਭੁਪਿੰਦਰ ਸਿੰਘ ਗਿੱਲ)-ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵਿਚ ‘ਮੇਰੀ ਰਸੋਈ ਯੋਜਨਾ’ ਤਹਿਤ ਲੋੜਵੰਦ ਪਰਿਵਾਰਾਂ ਤੱਕ ਭੇਜੀ ਜਾਣ ਵਾਲੀਆਂ ਕਿੱਟਾਂ ਜਿਸ ਨੂੰ ਵੰਡਣ ਵਾਸਤੇ ਡੀਪੂ ਹੋਲਡਰ ਘੱਟ ਅਤੇ ਮੌਜੂਦਾ ਸਰਕਾਰ ਦੇ ਨੁੰਮਾਇਦੇ ਵੱਧ ਧਿਆਨ ਦੇ ਕੇ ਲੋਕਾਂ ਨੂੰ ਜਿਥੇ ਜ਼ਲੀਲ ਕਰ ਰਹੇ ਹਨ, ਉਥੇ ਡੀਪੂ ਹੋਲਡਰ ਵੀ ਆਪਣੀ ਮਨ ਮਰਜ਼ੀ ਕਰਕੇ ਗਰੀਬ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ, ਜਿਸ ਦੀ ਮਿਸਾਲ ਮਜੀਠਾ ਹਲਕਾ ਦੇ ਪਿੰਡ ‘ਉਦੋਕੇ ਖੁਰਦ’ ਤੋਂ ਵੇਖਣ ਨੂੰ ਮਿਲੀ ਜਿਥੇ ਲੋਕ ਭਰ ਗਰਮੀ ਦੇ ਵਿਚ ਰਾਸ਼ਨ ਦੀਆਂ ਕਿੱਟਾਂ ਲੈਣ ਲਈ ਖੜ੍ਹੇ ਸਨ ਅਤੇ ਡੀਪੂ ਹੋਲਡਰ ਅਤੇ ‘ਆਮ ਆਦਮੀ ਪਾਰਟੀ’ ਦੇ ਆਗੂ ਡੀਪੂ ਬੰਦ ਕਰਕੇ ‘ਚਾਹ ਦੀਆਂ ਚੁਸਕੀਆਂ’ ਮਾਣ ਰਹੇ ਸਨ ਅਤੇ ਲੋਕ ਭਰ ਗਰਮੀ ਵਿਚ ਤਰਾਹ-ਤਰਾਹ ਕਰ ਰਹੇ ਸਨ। ਜਦੋਂ ਇਸ ਸਾਰੀ ਘਟਨਾ ਨੂੰ ਕਵਰ ਕਰਨ ਲਈ ਪੱਤਰਕਾਰਾਂ ਦੀ ਟੀਮ ਮੌਕੇ ‘ਤੇ ਪਹੁੰਚੀ ਤਾਂ ਡੀਪੂ ਹੋਲਡਰ ਨੇ ਪੱਤਰਕਾਰਾਂ ਦੇ ਫੋਨ ਕਰਨ ਤੋਂ ਕੁਝ ਦੇਰ ਬਾਅਦ ਆਮ ਆਦਮੀ ਪਾਰਟੀ ਦੇ ਲਾਮ ਲਸ਼ਕਰ ਨਾਲ ਲੈ ਕੇ ਡੀਪੂ ਖੋਲ ਕੇ ਆਪ ਵਰਕਰਾਂ ਦੇ ਕੋਲੋਂ ਲੋਕਾਂ ਨੂੰ ਕਿੱਟਾਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਇਸ ਮੌਕੇ ਲੋਕਾਂ ਨੇ ਆਪਣਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਡੀਪੂ ਹੋਲਡਰ ‘ਆਮ ਆਦਮੀ ਪਾਰਟੀ’ ਦੇ ਆਗੂਆਂ ਨਾਲ ਰਲ ਕੇ ਸਾਨੂੰ ਪੂਰੀ ਕਣਕ ਵੀ ਨਹੀਂ ਦਿੰਦਾ ਅਤੇ ਹੁਣ ਇਹ ਕਿੱਟਾਂ ਵਿਚ ਵੀ ਧਾਂਦਲੀ ਕਰ ਰਿਹਾ ਹੈ ਅਤੇ ਇਹ ਕਿੱਟਾਂ ਆਪਣੇ ਘਰ ਲਿਜਾ ਕੇ ਵੰਡਣੀਆਂ ਚਾਹੁੰਦੇ ਸਨ ਤੇ ਆਪਣੇ-ਆਪਣੇ ਚਹੇਤਿਆਂ ਨੂੰ ਵੰਡ ਕੇ ਦੂਜਿਆਂ ਨੂੰ ਅੱਖੋਂ ਪਰੋਖਿਆਂ ਕਰਨਾ ਚਾਹੁੰਦੇ ਸਨ। ਜਦੋਂ ਕਿ ਆਮ ਆਦਮੀ ਪਾਰਟੀ ਦਾ ਇਕ ਆਗੂ ਪੱਤਰਕਾਰਾਂ ਨਾਲ ਗਾਲੀ ਗਲੋਚ ਕਰਕੇ ਬਹਿਸਬਾਜ਼ੀ ਕਰਨ ਲੱਗਾ ਅਤੇ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਤੱਕ ਪਹੁੰਚ ਸੁਣਾ ਕੇ ਦਬਾਅ ਪਾਉਣ ਦੀ ਕੋਸ਼ਿਸ਼ ਕਰਕੇ ਪੱਤਰਕਾਰਾਂ ਨਾਲ ਤੂੰ-ਤੂੰ ਮੈਂ-ਮੈਂ ਕਰਕੇ ਪੱਤਰਕਾਰਾਂ ਦੀ ਵੀਡੀਓ ਬਣਾਉਣ ਵਿਚ ਰੁਝੇ ਰਹੇ । ਜਦੋਂ ਡੀਪੂ ਬੰਦ ਕਰਕੇ ਘਰ ਜਾਣ ਸਬੰਧੀ ਡੀਪੂ ਹੋਲਡਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਦੇ ਘਰੇ ਚਾਹ ਪੀਣ ਗਏ ਸੀ ਇਸ ਕਰਕੇ ਸਾਨੂੰ ਡੀਪੂ ਬੰਦ ਕਰਨਾ ਪਿਆ ਜਦੋਂ ਉਨ੍ਹਾਂ ਨੂੰ ਇਹ ਵੀ ਪੁੱਛਿਆ ਕਿ ਲੋਕ ਇਥੇ ਭਰ ਗਰਮੀ ਵਿਚ ਖਲੋ ਕੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ ਤਾਂ ਉਨ੍ਹਾਂ ਨੇ ਇਸ ਸਬੰਧੀ ਟਾਲ ਮਟੋਲ ਕਰ ਦਿੱਤਾ। ਜਦ ਇਸ ਸਬੰਧੀ ਬਾਬਾ ਬਕਾਲਾ ਸਾਹਿਬ ਦੇ ਐਸ.ਡੀ.ਐਮ ਜਸਬੀਰ ਸਿੰਘ ਬਾਬਾ ਬਕਾਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਸਾਨੂੰ ਕੋਈ ਪਿੰਡ ਵਾਸੀ ਲਿਖਤੀ ਸ਼ਿਕਾਇਤ ਕਰਦਾ ਤਾਂ ਡੀਪੂ ਹੋਲਡਰ ਅਤੇ ਆਮ ਆਗੂ ’ਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਜਦੋਂ ਇਸ ਸਬੰਧੀ ਫੂਡ ਸਪਲਾਈ ਇੰਸਪੈਕਟਰ ਅਨੀਤ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਸਾਰੀ ਘਟਨਾ ਦੀ ਜਾਂਚ ਕਰਕੇ ਡੀਪੂ ਹੋਲਡਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਜਲਾਲ ਉਸਮਾਂ ਵਲੋਂ ਮੇਲਾ ਬਾਬਾ ਬਕਾਲਾ ਤੇ ਚੋਣਾਂ ਨੂੰ ਲੈ ਕੇ ਵਰਕਰਾਂ ਨਾਲ ਮੀਟਿੰਗ ਅਗਲੀ ਖ਼ਬਰ ਪੁਲਿਸ ਲੋਕਾਂ ਦੇ ਸਹਿਯੋਗ ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ’ਚ ਸਫ਼ਲ ਹੁੰਦੀ-ਐੱਸ.ਐੱਸ.ਪੀ. ਕੰਵਲਪ੍ਰੀਤ ਚਾਹਲ
Ad Position 24
No active advertisement