12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਮਜੀਠਾ ਦੇ ਵਿਦਿਆਰਥੀਆਂ ਨੇ ਖੇਡਾਂ ’ਚ ਜਿੱਤੇ 22 ਤਗਮੇ

ਮਜੀਠਾ, 11 ਅਗਸਤ (ਮਨਿੰਦਰ ਸਿੰਘ ਸੋਖੀ)- ਸੀ. ਬੀ.

Ad Position 21
No active advertisement
ਅਜੀਤ ਡੈਸਕ 12-08-2026
ਮਜੀਠਾ, 11 ਅਗਸਤ (ਮਨਿੰਦਰ ਸਿੰਘ ਸੋਖੀ)- ਸੀ.ਬੀ.ਐੱਸ.ਈ. ਕਲੱਸਟਰ 18 ਅਥਲੈਟਿਕਸ ਮੀਟ ’ਚ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਮਜੀਠਾ ਦੇ ਵਿਦਿਆਥੀਆਂ ਨੇ ਖੇਡਾਂ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ 22 ਮੈਡਲ ਜਿੱਤ ਕੇ ਅੰਮ੍ਰਿਤਸਰ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ । ਇਸ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਸਕੂਲ ਦੇ 8 ਖਿਡਾਰੀਆਂ ਦੀ ਨੈਸ਼ਨਲ ਖੇਡਾਂ ਲਈ ਚੋਣ ਹੋਈ । ਸਕੂਲ ਦੇ ਖਿਡਾਰੀਆਂ ਨੇ ਆਪਣੀ ਬੇਮਿਸਾਲ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ 7 ਸੋਨੇ ਦੇ ਤਗਮੇ, 12 ਸਿਲਵਰ ਅਤੇ 3 ਕਾਂਸੀ ਦੇ ਤਗਮੇ ਜਿੱਤੇ । ਇਸ ਸਫਲਤਾ ਦਾ ਸਿਹਰਾ ਅਥਲੈਟਿਕ ਕੋਚ ਸੁਖਜੀਤ ਸਿੰਘ ਬੱਲ ਦੀ ਸਖ਼ਤ ਮਿਹਨਤ, ਤਕਨੀਕੀ ਗਿਆਨ ਅਤੇ ਸਮਰਪਣ ਨੂੰ ਜਾਂਦਾ ਹੈ, ਜਿਨ੍ਹਾਂ ਨੇ ਖਿਡਾਰੀਆਂ ਨੂੰ ਲਗਾਤਾਰ ਪ੍ਰੇਰਿਤ ਕਰਦਿਆਂ ਉਨ੍ਹਾਂ ਦੇ ਮਨੋਬਲ ਨੂੰ ਹੋਰ ਮਜ਼ਬੂਤ ਕੀਤਾ । ਸਕੂਲ ਪਹੁੰਚਣ ‘ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਐੱਮ. ਡੀ. ਡਾ. ਮੰਗਲ ਸਿੰਘ ਕਿਸ਼ਨਪੁਰੀ, ਚੇਅਰਮੈਨ ਜਸਪਿੰਦਰ ਸਿੰਘ ਕਾਹਲੋਂ, ਮੁੱਖ ਪ੍ਰਬੰਧਕ ਹਰਜਿੰਦਰ ਪਾਲ ਕੌਰ, ਡਾਇਰੈਕਟਰ ਡਾ: ਅਮਨਦੀਪ ਕੌਰ ਥਿੰਦ, ਪ੍ਰਿੰ: ਮੀਨਾਕਸ਼ੀ ਤਰੇਹਨ ਅਤੇ ਵਾਈਸ ਪ੍ਰਿੰ: ਮੈਡਮ ਸ਼ਿਖਾ ਵਲੋਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਹਾਜ਼ਰੀ ’ਚ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਖਿਡਾਰੀਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਖਿਡਾਰੀਆਂ ਦੇ ਮਾਪਿਆਂ ਨੇ ਵੀ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਆਪਣੇ ਬੱਚਿਆਂ ਦੀ ਇਸ ਸ਼ਾਨਦਾਰ ਉਪਲਬੱਧੀ ‘ਤੇ ਖੁਸ਼ੀ ਪ੍ਰਗਟਾਈ। । ਜ਼ਿਕਰਯੋਗ ਹੈ ਕਿ ਸਕੂਲ ਦੀ ਨੈਸ਼ਨਲ ਖਿਡਾਰਨ ਗੁਰਅਸੀਸ ਕੌਰ ਦੇ ਪੈਰ ਵਿਚ ਫ੍ਰੈਕਚਰ ਹੋਣ ਦੇ ਬਾਵਜੂਦ ਹੌਸਲਾ ਨਾ ਹਾਰਦਿਆਂ ਚਾਰ ਸਿਲਵਰ ਮੈਡਲ ਜਿੱਤੇ । ਇਸ ਮੌਕੇ ਕੋਚ ਅਧਿਆਪਕ ਸੁਖਜੀਤ ਸਿੰਘ ਦਾ ਮੈਨੇਜਮੈਂਟ ਅਤੇ ਮਾਪਿਆਂ ਵਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ । ਇਸ ਮੌਕੇ ਸਕੂਲ ਦੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 316.50 ਕਰੋੜ ਦੀ ਲਾਗਤ ਨਾਲ 2.44 ਲੱਖ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ-ਛੀਨਾ ਅਗਲੀ ਖ਼ਬਰ ਖ਼ਾਲਸਾ ਕਾਲਜ ਚਵਿੰਡਾ ਦੇਵੀ ਦੀਆਂ ਦੋ ਵਿਦਿਆਰਥਣਾਂ ਨੂੰ ਮਿਲਿਆ ਵਜ਼ੀਫਾ-ਪ੍ਰਿੰਸੀਪਲ
Ad Position 24